ਪੀਟੀਆਈ, ਨਵੀਂ ਦਿੱਲੀ : ਯੂ-ਟਿਊਬ ਨੇ ਮੰਗਲਵਾਰ ਨੂੰ ਈ-ਕਾਮਰਸ ਪਲੇਟਫਾਰਮ SimSim ’ਤੇ ਕਬਜ਼ਾ ਕਰਨ ਦਾ ਐਲਾਨ ਕਰ ਦਿੱਤਾ ਹੈ। ਕੰਪਨੀ ਇਸਦੇ ਰਾਹੀਂ ਭਾਰਤ ’ਚ ਛੋਟੇ ਕਾਰੋਬਾਰੀਆਂ ਅਤੇ ਖੁਦਰਾ ਵਿਕਰੇਤਾਵਾਂ ਨੂੰ ਨਵੇਂ ਗਾਹਕਾਂ ਤਕ ਪਹੁੰਚਾਏਗੀ। ਇਸ ਨਾਲ ਵਿਊਅਰਜ਼ ਵੀ ਸਥਾਨਕ ਕਾਰੋਬਾਰੀਆਂ ਦੇ ਪ੍ਰੋਡਕਟਸ ਦੇਖ ਤੇ ਖ਼ਰੀਦ ਸਕਣਗੇ। ਹਾਲਾਂਕਿ, ਲੈਣ-ਦੇਣ ਦੇ ਵਿੱਤੀ ਵਿਵਰਣ ਦੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਦੱਸ ਦੇਈਏ ਕਿ ਇਹ ਜਾਣਕਾਰੀ ਗੂਗਲ ਦੇ ਅਧਿਕਾਰਿਤ ਬਲਾਗਪੋਸਟ ਤੋਂ ਮਿਲੀ ਹੈ।

YouTube ’ਤੇ ਜਲਦ ਮਿਲਣਗੇ Simsim ਦੇ ਆਫਰ

ਬਲਾਗਪੋਸਟ ਅਨੁਸਾਰ, ਯੂ-ਟਿਊਬ ਇਸ ਸਮੇਂ ਆਪਣੇ ਪਲੇਟਫਾਰਮ ’ਤੇ ਵਿਊਅਰਜ਼ ਨੂੰ ਸਿਮਸਿਮ ਆਫਰ ਦਿਖਾਉਣ ’ਤੇ ਕੰਮ ਕਰ ਰਹੀ ਹੈ। ਸਿਮਸਿਮ ਦੇ ਸਹਿ-ਸੰਸਥਾਪਕ ਅਮਿਤ ਬਗਰਿਆ, ਕੁਣਾਲ ਸੂਰੀ ਅਤੇ ਸੌਰਭ ਵਸ਼ਿਸ਼ਠ ਨੇ ਇਕ ਸੰਯੁਕਤ ਬਿਆਨ ’ਚ ਕਿਹਾ ਹੈ ਕਿ ਅਸੀਂ ਸਿਮਸਿਮ ਪਲੇਟਫਾਰਮ ਦੀ ਸ਼ੁਰੂਆਤ ਭਾਰਤ ’ਚ ਛੋਟੇ ਵਪਾਰੀਆਂ ਦੀ ਮਦਦ ਕਰਨ ਲਈ ਕੀਤੀ ਸੀ। ਸਾਨੂੰ ਖੁਸ਼ੀ ਹੈ ਕਿ ਅਸੀਂ ਯੂ-ਟਿਊਬ ਤੇ ਗੂਗਲ ਈਕੋ-ਸਿਸਟਮ ਦਾ ਹਿੱਸਾ ਹਾਂ। ਉਨ੍ਹਾਂ ਨੇ ਅੱਗੇ ਕਿਹਾ ਹੈ ਕਿ ਵੀਡੀਓ ਅਕੇ ਕ੍ਰਿਏਟਰਸ ਦੀ ਮਦਦ ਨਾਲ ਅਸੀਂ ਛੋਟੇ ਕਾਰੋਬਾਰੀਆਂ ਦੇ ਪ੍ਰੋਡਕਟਸ ਨੂੰ ਲੋਕਾਂ ਤਕ ਪਹੁੰਚਾਵਾਂਗੇ।

ਵੀਡੀਓ ਤਿੰਨ ਭਾਸ਼ਾਵਾਂ ’ਚ ਹੋਵੇਗੀ ਉਪਲੱਬਧ

ਸਿਮਸਿਮ ਐਪ ਛੋਟੇ ਕਾਰੋਬਾਰੀਆਂ ਅਤੇ ਗਾਹਕਾਂ ਨੂੰ ਜੋੜਨ ’ਚ ਮਦਦ ਕਰਦਾ ਹੈ। ਕ੍ਰਿਏਟਰਸ ਸਥਾਨਕ ਕਾਰੋਬਾਰੀਆਂ ਦੇ ਉਤਪਾਦਾਂ ਨਾਲ ਜੁੜੀਆਂ ਵੀਡੀਓਜ਼ ਬਣਾ ਕੇ ਪੋਸਟ ਕਰ ਸਕਦੇ ਹਨ, ਜਿਸ ਨਾਲ ਵਿਊਅਰਜ਼ ਵੀਡੀਓ ਦੇਖ ਕੇ ਸਿੱਧਾ ਐਪ ਤੋਂ ਖ਼ਰੀਦ ਸਕਣਗੇ। ਉਥੇ ਹੀ ਇਹ ਵੀਡੀਓ ਹਿੰਦੀ, ਤਮਿਲ ਅਤੇ ਬੰਗਾਲੀ ਭਾਸ਼ਾ ’ਚ ਉਪਲੱਬਧ ਹੈ।

ਚੱਲ ਰਹੀ ਹੈ ਇਸ ਫੀਚਰ ਦੀ ਟੈਸਟਿੰਗ

ਤੁਹਾਨੂੰ ਦੱਸ ਦੇਈਏ ਕਿ ਯੂ-ਟਿਊਬ ਚੈਪਟਰ ਫੀਚਰ ’ਤੇ ਕੰਮ ਕਰ ਰਿਹਾ ਹੈ। ਇਸ ਫੀਚਰ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ Algorithms ਤਕਨੀਕ ਦਾ ਉਪਯੋਗ ਕੀਤਾ ਜਾਵੇਗਾ, ਜਿਸ ਨਾਲ ਚੈਪਟਰ ਵੀਡੀਓ ’ਚ ਖ਼ੁਦ-ਬ-ਖ਼ੁਦ ਜੁੜ ਜਾਣਗੇ।

Posted By: Ramanjit Kaur