ਨਈ ਦੁਨੀਆ, ਨਵੀਂ ਦਿੱਲੀ : ਇਤਰਾਜ਼ਯੋਗ ਕੰਟੈਂਟ ਖ਼ਿਲਾਫ਼ ਯੂ-ਟਿਊਬ ਹਮੇਸ਼ਾ ਤੋਂ ਹੀ ਸਖ਼ਤ ਰਵਈਆ ਅਪਣਾਉਂਦਾ ਰਿਹਾ ਹੈ। ਕੰਪਨੀ ਕਈ ਪੱਧਰਾਂ 'ਚ ਇਤਰਾਜ਼ਯੋਗ ਤੇ ਕਾਪੀ ਕੰਟੈਂਟ ਨੂੰ ਫਿਲਟਰ ਕਰਦੀ ਹੈ ਤੇ ਗਾਈਡਲਾਈਨ ਮੁਤਾਬਿਕ ਨਾ ਪਾਏ ਜਾਣ 'ਤੇ ਤੁਰੰਤ ਕਾਰਵਾਈ ਕਰਦੀ ਹੈ। ਇਸ ਪ੍ਰਕਿਰਿਆ 'ਚ ਸਾਲ 2018 ਤੋਂ ਹੁਣ ਤਕ ਯੂਟਿਊਬ ਤੋਂ 8.30 ਕਰੋੜ ਵੀਡੀਓ ਹਟਾਏ ਚੁੱਕੇ ਹਨ। ਇਨ੍ਹਾਂ ਦਾ ਕੰਟੈਂਟ ਇਤਰਾਜ਼ਯੋਗ, ਕਾਪੀਰਾਈਟ ਖ਼ਿਲਾਫ਼ ਜਾਂ ਪੋਰਨੋਗ੍ਰਾਫੀ ਸੀ। ਇਸ ਤੋਂ ਇਲਾਵਾ 700 ਕਰੋੜ ਕੁਮੈਂਟ ਵੀ ਹਟਾਏ ਗਏ ਹਨ।

ਵੀਡੀਓ ਦੀ ਵੱਡੀ ਗਿਣਤੀ 'ਚ ਹੈ ਚੁਣੌਤੀ

ਯੂਟਿਊਬ 'ਚ ਰੁਜ਼ਾਨਾ ਕਰੋੜਾਂ ਵੀਡੀਓ ਅਪਲੋਡ ਹੁੰਦੀਆਂ ਹਨ। ਅਜਿਹੇ 'ਚ ਇਤਰਾਜ਼ਯੋਗ ਵੀਡੀਓ ਦਾ ਮਾਮੂਲੀ ਪ੍ਰਤੀਸ਼ਤ ਵੀ ਇਕ ਬਹੁਤ ਵੱਡੀ ਗਿਣਤੀ ਬਣ ਜਾਂਦਾ ਹੈ। ਤਿੰਨ ਸਾਲ ਪਹਿਲਾਂ ਤਕ ਇਨ੍ਹਾਂ ਦਾ ਅਨੁਪਾਤ 63 ਤੋਂ 72 ਵੀਡੀਓ 10 ਹਜ਼ਾਰ ਹੁੰਦਾ ਸੀ। ਇਨ੍ਹਾਂ ਵੀਡੀਓ ਤੋਂ ਹੀ ਯੂਟਿਊਬ ਤੇ ਫੇਸਬੁੱਕ ਇਨ੍ਹਾਂ ਦਿਨੀਂ ਭਾਰੀ ਮਾਤਰਾ 'ਚ ਬਾਕੀ ਯੂਜ਼ਰਜ਼ ਨੂੰ ਕੰਟੈਂਟ ਦੇ ਰਹੇ ਹਨ।

ਫੇਸਬੁੱਕ ਦਾ ਤਰਕ ਖ਼ਾਰਿਜ, ਡਾਟਾ ਲੀਕ ਵੀ ਆਇਰਲੈਂਡ ਵੀ ਕਰੇਗਾ ਜਾਂਚ

ਡਾਟਾ ਲੀਕ ਹੋਣ ਦੀ ਖ਼ਬਰਾਂ ਸਾਹਮਣੇ ਆਉਣ ਤੋਂ ਬਾਅਦ ਫੇਸਬੁੱਕ ਨੇ ਕਿਹਾ ਸੀ ਕਿ ਇਹ ਡਾਟਾ 2019 ਦਾ ਹੈ ਪਰ ਆਇਰਲੈਂਡ ਦੇ ਸੁਰੱਖਿਆ ਕਮਿਸ਼ਨ ਨੇ ਇਸ ਤਰਕ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਕਮਿਸ਼ਨ ਦੇ ਡਿਪਟੀ ਕਮਿਸ਼ਨਰ ਗ੍ਰਾਹਮ ਡਾਇਲ ਮੁਤਾਬਿਕ ਫੇਸਬੁੱਕ ਦੇ ਦਾਅਵਿਆਂ ਦੀ ਟੈਸਟਿੰਗ ਹੋਵੋਗੀ। ਲੀਕ ਹੋਏ ਡਾਟਾ ਦਾ ਦੁਰਵਰਤੋਂ ਸੰਭਵ ਹੈ। ਇਸਲਈ ਡਾਟਾ ਨੂੰ ਪੁਰਾਣਾ ਕਹਿ ਕੇ ਖ਼ਤਰਿਆਂ ਨੂੰ ਖਾਰਜ ਕਰਨਾ ਸਹੀ ਨਹੀਂ ਹੈ। ਕਮਿਸ਼ਨ ਨੇ ਇਸ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਇਸ ਜਾਂਚ 'ਚ ਭਾਰਤ ਦੇ 61 ਲੱਖ ਤੇ ਵਿਸ਼ਵ ਦੇ 53.3 ਕਰੋੜ ਫੇਸਬੁੱਕ ਯੂਜ਼ਰਜ਼ ਦਾ ਨਿੱਜੀ ਡਾਟਾ ਲੀਕ ਹੋਣ ਦੀ ਹਕੀਕਤ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

Posted By: Amita Verma