ਨਵੀਂ ਦਿੱਲੀ : ਯੂ-ਟਿਊਬ ਨੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ ’ਤੇ ਭਾਰਤ ’ਚ 17 ਲੱਖ ਵੀਡੀਓਜ਼ ਹਟਾਈਆਂ ਹਨ। ਗੂਗਲ ਦੀ ਮਾਲਕੀ ਵਾਲੀ ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਯੂ-ਟਿਊਬ ਦੀ 2022 ਦੀ ਤੀਜੀ ਤਿਮਾਹੀ ਦੀ ਰਿਪੋਰਟ ਮੁਤਾਬਕ, ਜੁਲਾਈ ਤੇ ਸਤੰਬਰ 2022 ਦਰਮਿਆਨ ਯੂ-ਟਿਊਬ ਦੇ ਸਮੁਦਾਇਕ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਲਈ 17 ਲੱਖ ਵੀਡੀਓਜ਼ ਹਟਾਈਆਂ ਗਈਆਂ ਹਨ। ਆਲਮੀ ਪੱਧਰ ’ਤੇ ਯੂ-ਟਿਊਬ ਨੇ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਲਈ ਆਪਣੇ ਮੰਚ ਤੋਂ 56 ਲੱਖ ਵੀਡੀਓਜ਼ ਹਟਾਈਆਂ ਹਨ।

Posted By: Sandip Kaur