ਜੇਐੱਨਐੱਨ, ਨਵੀਂ ਦਿੱਲੀ : Youtube ਕਈ ਸਮਾਰਟਫੋਨਜ਼ ਯੂਜ਼ਰਜ਼ ਲਈ ਵੀਡੀਓ ਸਟ੍ਰੀਮਿੰਗ ਦੇ ਮਾਮਲੇ 'ਚ ਬੈਸਟ ਐਪ ਕਹੀ ਜਾ ਸਕਦੀ ਹੈ। YouTube ਹੀ ਅਜਿਹਾ ਐਪ ਹੈ ਜਿੱਥੇ ਅਸੀਂ ਐਜੂਕੇਸ਼ਨ ਤੋਂ ਲੈ ਕੇ ਫਨ ਤੇ ਮਿਊਜ਼ਿਕ ਵੀਡੀਓਜ਼ ਸਾਰਾ ਕੰਟੈਂਟ ਮਿਲਦਾ ਹੈ। ਹਾਲਾਂਕਿ, ਕਈ ਵਾਰ ਅਜਿਹਾ ਹੁੰਦਾ ਹੈ ਕਿ Youtube 'ਤੇ ਵੀਡੀਓ ਦੇਖਦੇ ਸਮੇਂ ਉਹ ਰੁਕ-ਰੁਕ ਕੇ ਚੱਲਦੀ ਹੈ। ਇੰਟਰਨੈੱਟ ਕੁਨੈਕਸ਼ਨ ਸਟੇਬਲ ਹੋਣ ਦੇ ਬਾਵਜੂਦ ਕਦੀ-ਕਦੀ ਵੀਡੀਓ ਐਰਰ ਕੁਨੈਕਸ਼ਨ ਦਿਸਦਾ ਹੈ ਅਤੇ ਵੀਡੀਓ ਲੋਡ ਹੋਣ 'ਚ ਕਾਫ਼ੀ ਸਮਾਂ ਲਗਦਾ ਹੈ। ਇਸ ਪਰੇਸ਼ਾਨੀ ਤੋਂ ਦੋ ਤਰੀਕਿਆਂ ਨਾਲ ਬਚਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ...

Youtube ਵੀਡੀਓ ਬਫਰਿੰਗ ਤੋਂ ਬਚਣ ਲਈ ਨੈੱਟਵਰਕ ਐਰਰ ਇਸ਼ੂ, ਵੀਡੀਓ ਕੁਆਲਟੀ ਬਦਲਣ ਤੋਂ ਲੈ ਕੇ Cache ਕਲੀਅਰ ਕਰਨ 'ਤੇ ਕੰਮ ਕੀਤਾ ਜਾ ਸਕਦਾ ਹੈ। ਸਭ ਤੋਂ ਪਹਿਲਾਂ ਜਾਣਦੇ ਹਾਂ Cache ਕਿਵੇਂ ਕਲੀਅਰ ਕਰੀਏ। ਆਪਣੇ ਫੋਨ, ਡੈਸਕਟਾਪ ਤੇ ਟੈਬਲਿਟ 'ਤੇ ਕ੍ਰੋਮ ਬ੍ਰਾਊਜ਼ਰ ਓਪਨ ਕਰੋ। ਥ੍ਰੀ ਲਾਈਨ ਬਦਲ ਮੈਨਿਊ 'ਤੇ ਟੈਪ ਕਰੋ। ਫੋਨ 'ਤੇ ਹਿਸਟਰੀ 'ਤੇ ਟੈਪ ਕਰੋ। ਇਸ ਤੋਂ ਬਾਅਦ ਕਲੀਅਰ ਬ੍ਰਾਊਜ਼ਿੰਗ ਡਾਟਾ 'ਤੇ ਕਲਿੱਕ ਕਰੋ। ਡੈਸਕਟਾਪ 'ਤੇ ਮੋਰ ਟੂਲਜ਼ 'ਤੇ ਕਲਿੱਕ ਕਰੋ ਅਤੇ ਸੇਲਰ ਬ੍ਰਾਊਜ਼ਿੰਗ ਡਾਟਾ 'ਤੇ ਜਾਓ। ਐਂਡਰਾਇਡ, ਮੈਕ ਅਤੇ ਪੀਸੀ ਯੂਜ਼ਰਜ਼ ਡਾਟਾ ਡਿਲੀਟ ਕਰਨ ਲਈ ਟਾਈਮ ਰੇਂਜ ਦਾ ਇਸਤੇਮਾਲ ਕਰ ਸਕਦੇ ਹਨ। ਕੂਕੀਜ਼ ਅਤੇ ਸਾਈਟ ਡਾਟਾ ਅਤੇ Cached ਇਮੇਜ਼ਿਜ਼ ਤੇ ਫਾਈਲਜ਼ ਦੇ ਬਦਲ ਦੀ ਚੋਣ ਕਰੋ। ਇਸ ਤੋਂ ਬਾਅਦ ਕਲੀਅਰ ਡਾਟਾ 'ਤੇ ਟੈਪ ਕਰੋ।

ਵੀਡੀਓ ਕੁਆਲਟੀ ਬਦਲੋ : Youtube ਵੀਡੀਓ ਦੀ ਕੁਆਲਟੀ ਬਦਲ ਕੇ ਵੀ ਇਸ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। Youtube ਵੀਡੀਓ ਦੀ ਕੁਆਲਟੀ ਬਦਲਣ ਲਈ ਗਿਅਰ ਆਈਕਨ 'ਤੇ ਟੈਪ ਕਰੋ। ਇਹ ਤੁਹਾਨੂੰ ਸਕ੍ਰੀਨ ਦੇ ਬਾਟਮ ਰਾਈਟ ਕਾਰਨਰ 'ਤੇ ਟੌਪ ਰਾਈਟ ਕਾਰਨਰ 'ਤੇ ਮਿਲੇਗਾ। ਵੀਡੀਓ ਫਾਸਟ ਲੋਡ ਹੋਵੇ, ਇਸ ਲਈ ਤੁਸੀਂ ਲੋਅਰ ਰੈਜ਼ਿਓਲੂਸ਼ਨ 'ਚ ਵੀਡੀਓ ਨੂੰ ਸਵਿੱਚ ਕਰ ਸਕਦੇ ਹੋ। ਇਹ ਫੀਚਰ ਡੈਸਕਟਾਪ 'ਤੇ ਵੀ ਉਪਲਬਧ ਹੈ।

Posted By: Seema Anand