YouTube ਜੇਐੱਨਐੱਨ, ਨਵੀਂ ਦਿੱਲੀ : YouTube ਨੇ ਵੱਡੀ ਕਾਰਵਾਈ ਕਰਦੇ ਹੋਏ ਆਪਣੇ ਪਲੇਟਫਾਰਮ ਨਾਲ ਉਨ੍ਹਾਂ ਵੀਡੀਓ ਨੂੰ ਹਟਾ ਦਿੱਤਾ, ਜਿਸ 'ਚ ਕੋਵਿਡ 19 ਵੈਕਸੀਨ ਦੀ ਗ਼ਲਤ ਜਾਣਕਾਰੀ ਦਿੱਤੀ ਜਾ ਰਹੀ ਸੀ। ਨਾਲ ਹੀ ਇਨ੍ਹਾਂ ਵੀਡੀਓਜ਼ 'ਚ ਮਹਾਮਾਰੀ ਨਾਲ ਜੁੜੀ ਗ਼ਲਤ ਅੰਕੜੇ ਵੀ ਦਿੱਤੇ ਜਾ ਰਹੇ ਸੀ। ਕੰਪਨੀ ਦਾ ਕਹਿਣਾ ਹੈ ਕਿ ਅਸੀਂ ਅੱਗੇ ਵੀ ਕੋਰੋਨਾ ਸੰਕ੍ਰਮਣ ਦੇ ਟੀਕਿਆਂ ਦੇ ਬਾਰੇ 'ਚ ਗ਼ਲਤ ਜਾਣਕਾਰੀ ਦੇਣ ਵਾਲੀ ਵੀਡੀਓ 'ਤੇ ਪਾਬੰਧੀ ਲਗਾਉਂਦੇ ਰਹਿਣਗੇ। ਤੁਹਾਨੂੰ ਦੱਸ ਦਈਏ ਕਿ ਹੁਣ ਤਕ ਪੂਰੀ ਦੁਨੀਆ 'ਚ 3 ਕਰੋੜ ਤੋਂ ਜ਼ਿਆਦਾ ਲੋਕ ਇਸ ਖ਼ਤਰਨਾਕ ਵਾਇਰਸ ਦੀ ਲਪੇਟ 'ਚ ਹਨ, ਜਦਕਿ 10 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ।

ਦੇ ਅਧਿਕਾਰਿਕ ਬਲਾਗ ਪਾਸਟ ਅਨੁਸਾਰ ਬੈਨ ਕੀਤੀਆਂ ਵੀਡੀਓਜ਼ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਕੋਵਿਡ ਵੈਕਸੀਨ ਨਾਲ ਲੋਕਾਂ ਦੀ ਮੌਤ ਹੋ ਰਹੀ ਹੈ। ਨਾਲ ਹੀ ਇਹ ਵਾਕਸੀਨ ਔਰਤਾਂ ਨੂੰ ਬਾਂਝ ਬਣਾ ਰਹੀਆਂ ਹਨ। ਏਨਾ ਹੀ ਨਹੀਂ ਲੋਕਾਂ ਦੇ ਸਰੀਰ 'ਚ ਮਾਈਕ੍ਰੋਚਿਪ ਇੰਪਲਾਂਟ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਪਹਿਲਾਂ ਵੈਕਸੀਨ ਮਿਲ ਚੁੱਕੀ ਹੈ। ਯੂ-ਟਿਊਬ ਦੇ ਬੁਲਾਰੇ ਦਾ ਕਹਿਣਾ ਹੈ ਕਿ ਵੈਕਸੀਨ ਨਾਲ ਜੁੜੀਆਂ ਉਨ੍ਹਾਂ ਵੀਡੀਓਜ਼ ਨੂੰ ਪਲੇਟਫਾਰਮ 'ਤੇ ਰੱਖਿਆ ਜਾਵੇਗਾ, ਜਿਸ 'ਚ ਸਹੀ ਜਾਣਕਾਰੀ ਦਿੱਤੀ ਜਾਵੇਗੀ।


2,00,000 ਵੀਡੀਓ ਹੋਈਆਂ ਡਿਲੀਟ

ਯੂਟਿਊਬ ਨੇ ਕਿਹਾ ਕਿ 2 ਲੱਖ ਵੀਡੀਓ ਨੂੰ ਪਲੇਟਫਾਰਮ ਤੋਂ ਹਟਾਇਆ ਗਿਆ ਹੈ। ਇਨ੍ਹਾਂ ਸਾਰੀਆਂ ਵੀਡੀਓ ਦੇ ਜ਼ਰੀਏ ਕੋਰੋਨਾ ਸੰਕ੍ਰਮਣ ਨਾਲ ਜੁੜੀ ਗ਼ਲਤ ਜਾਣਕਾਰੀ ਫੈਲਾਈ ਜਾ ਰਹੀ ਸੀ। ਨਾਲ ਹੀ ਇਨ੍ਹਾਂ ਵੀਡੀਓ ਦੇ ਜ਼ਰੀਏ ਲੋਕਾਂ ਨੂੰ ਡਾਕਟਰ ਦੀ ਸਹਾਇਤਾ ਲੈਣ ਨਾਲ ਰੋਕਣ ਤੋਂ ਲੈ ਕੇ ਮਾਡੀਕਲ ਟ੍ਰੀਟਮੈਂਟ ਦੇ ਗ਼ਲਤ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ।

ਕੋਰੋਨਾ ਵਾਇਰਸ ਦੀ ਤਾਜ਼ਾ ਜਾਣਕਾਰੀ

ਦੇਸ਼ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 67,708 ਨਵੇਂ ਮਾਮਲੇ ਆਏ ਹਨ। ਇਸ ਦੌਰਾਨ ਦੇਸ਼ 'ਚ 680 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਭਾਰਤ 'ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗੱਲ ਕਰੀਏ ਤਾਂ ਹੁਣ ਤਕ 73 ਲੱਖ 7 ਹਜ਼ਾਰ 98 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚ 63 ਲੱਖ 83 ਹਜ਼ਾਰ 442 ਲੋਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 8 ਲੱਖ 12 ਹਜ਼ਾਰ 390 ਹੈ। ਕੋਰੋਨਾ ਨਾਲ ਮੌਤਾਂ ਦਾ ਅੰਕੜਾ ਵੱਧ ਕੇ 1 ਲੱਖ 11 ਹਜ਼ਾਰ 266 ਤਕ ਜਾ ਪਹੁੰਚਿਆ ਹੈ। ਦੇਸ਼ 'ਚ ਕਰੀਬ 64 ਲੱਖ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ।

Posted By: Sarabjeet Kaur