ਨਵੀਂ ਦਿੱਲੀ : ਦੁਨੀਆ ਦੀਆਂ ਦੋ ਦਿੱਗਜ਼ਾਂ ਕੰਪਨੀਆਂ ਇਕ ਵਾਰ ਫਿਰ ਨਾਲ ਆ ਗਈਆਂ ਹਨ। ਜੀ ਹਾਂ ,ਅਮੇਜ਼ਨ ਤੇ ਗੂਗਲ ਨੇ ਇਕ ਵਾਰ ਨਾਲ ਕੰਮ ਕਰਨ ਦਾ ਐਲਾਨ ਕੀਤਾ ਹੈ। ਗੂਗਲ ਨੇ ਆਪਣੇ Youtube App ਨੂੰ Amazon Fire TV ਪਲੇਟਫਾਰਮ ਤੋਂ ਹਟਾ ਦਿੱਤਾ ਸੀ। ਪਰ ਹੁਣ ਇਹ Fire TV ਡਿਵਾਈਸ 'ਤੇ ਉਪਲਬੱਧ ਹੋਵੇਗਾ। ਇਸ ਦਾ ਐਲਾਨ ਤਾਂ ਪਹਿਲਾਂ ਹੀ ਕੀਤਾ ਗਿਆ ਸੀ, ਪਰ ਅੱਜ ਤੋਂ Amazon Fire TV ਯੂਜ਼ਰਸ ਹੁਣ ਆਫਿਸ਼ਿਅਲ Youtube ਐਪ ਯੂਜ਼ ਕਰ ਪਾਉਣਗੇ।

ਇਹ ਵੀ ਪੜ੍ਹੋ : ਦੁਨੀਆ ਦਾ ਪਹਿਲਾ 5 ਕੈਮਰਿਆਂ ਵਾਲਾ Nokia 9 Pure View ਭਾਰਤ 'ਚ ਹੋਇਆ ਲਾਂਚ, ਜਾਣੋ ਕੀਮਤ ਤੇ ਫੀਚਰ

ਇਸ ਨਾਲ ਹੀ ਹੁਣ Amazon Prime Video ਸਟ੍ਰੀਮਿੰਗ ਸਰਵਿਸ ਦਾ ਸਪੋਰਟ ਹੁਣ Google Chromecast 'ਤੇ ਵੀ ਮਿਲੇਗਾ। ਇਸ ਤੋਂ ਇਲਾਵਾ Android TV ਡਿਵਾਈਸ 'ਤੇ ਵੀ ਹੁਣ Amazon Prime Video ਮਿਲੇਗਾ। ਜਦੋਂ ਤੋਂ ਗੂਗਲ ਅਮੇਜ਼ਨ Firestick ਤੋਂ Youtube ਦਾ ਆਫਿਸ਼ੀਅਲ ਐਪ ਹਟਵਾਇਆ ਸੀ, ਉਦੋਂ ਤੋਂ ਯੂਜ਼ਰਸ Fire TV 'ਤੇ ਬ੍ਰਾਊਜਰ ਦੇ ਜ਼ਰੀਏ ਯੂਟਿਊਬ ਯੂਜ਼ ਕਰ ਰਹੇ ਸਨ। ਜੋ ਸਮੂਥ ਨਹੀਂ ਸੀ।

Amazon ਦੇ ਮੁਤਾਬਿਕ ਕਸਟਮਰਸ ਨਵਾਂ ਆਫਿਸ਼ੀਅਲ Youtube ਐਪ ਨੂੰ 'Your Apps and Channels' ਵਾਲੇ Row 'ਚ ਦੇਖ ਸਕਦੇ ਹਨ। ਕੰਪਨੀ ਨੇ ਕਿਹਾ ਹੈ ਕਿ Fire TV 'ਤੇ ਦਿੱਤਾ ਜਾਣ ਵਾਲਾ ਆਫਿਸ਼ਿਅਲ Youtube App ਪਹਿਲਾਂ ਤੋਂ ਹੀ ਬਹਿਤਰ ਹੈ ਤੇ ਇਸ 'ਚ Alexa Voice Control ਦਾ ਸਪੋਰਟ ਵੀ ਦਿੱਤਾ ਗਿਆ ਹੈ। ਯਾਨੀ ਬੋਲ ਕੇ Youtube App ਦੇ ਵੀਡੀਓਜ਼ ਕੰਟੋਰਲ ਕਰ ਸਕਦੇ ਹਨ। ਪਹਿਲੀ ਵਾਰ ਐਪ ਓਪਨ ਕਰਦਿਆਂ ਹੀ ਡਾਊਨਲੋਡ ਦਾ ਆਪਸ਼ਨ ਦਿੱਤਾ ਜਾਵੇਗਾ।

ਡਾਊਨਲੋਡ ਤੇ ਇੰਸਟਾਲੇਸ਼ਨ ਦੇ ਪ੍ਰੋਸੈਸ ਤੋਂ ਬਾਅਦ ਤੁਸੀਂ ਇਹ ਬੋਲ ਸਕਦੇ ਹੋ- Alexa, Open Youtube ਜਾਂ ਐਪ 'ਤੇ ਕਲਿਕ ਕਰਕੇ ਸਾਈਨ ਇਨ ਕਰ ਸਕਦੇ ਹੋ। ਸਾਈਨ ਈਨ ਨਾ ਵੀ ਕਰੋਗੇ ਤਾਂ ਤੁਸੀਂ ਇਸ ਨੂੰ ਯੂਜ਼ ਕਰ ਸਕਦੇ ਹੋ।

Posted By: Amita Verma