ਨਈ ਦੁਨੀਆ, ਨਵੀਂ ਦਿੱਲੀ : ਜੇ ਤੁਸੀਂ ਛੋਟੇ-ਛੋਟੇ ਮਜ਼ੇਦਾਰ ਵੀਡੀਓ ਬਣਾਉਣ 'ਚ ਮਾਹਰ ਹੋ ਤਾਂ ਹੁਣ Youtube ਤੁਹਾਡੀ ਕਿਸਮਤ ਬਦਲ ਸਕਦਾ ਹੈ। ਇੱਥੇ ਤੁਸੀਂ ਵੀਡੀਓ ਅਪਲੋਡ ਕਰ ਕਾਫੀ ਪੈਸੇ ਕਮਾ ਸਕਦੇ ਹੋ। ਕੰਪਨੀ ਹੁਣ ਯੂਟਿਊਬ ਸ਼ਾਰਟਸ ਨੂੰ ਕਾਫੀ ਜ਼ਿਆਦਾ ਆਸਾਨ ਬਣਾਉਣ ਜਾ ਰਹੀ ਹੈ ਜਿਸ ਨਾਲ ਲੋਕ ਆਸਾਨੀ ਨਾਲ ਵੀਡੀਓ ਰਿਕਾਰਡ ਤੇ ਅਪਲੋਡ ਕਰ ਸਕਣਗੇ। ਇਸ ਤੋਂ ਇਲਾਵਾ ਕੰਪਨੀ ਨੇ Tiktok ਨੂੰ ਟੱਕਰ ਦੇਣ ਲਈ ਕਈ ਟਿਕਟਾਕ ਸਟਾਰਜ਼ ਨੂੰ ਵੀ ਰ੍ਰਿਕੂਟ ਕੀਤਾ ਹੈ। ਯੂਟਿਊਬ ਨੇ ਕਿਹਾ ਕਿ ਉਸ ਨੇ ਇਸਲਈ 100 ਮਿਲਿਅਨ ਡਾਲਰਜ਼ ਦਾ ਫੰਡ ਜੁਟਾਉਣਾ ਸ਼ੁਰੂ ਕਰ ਦਿੱਤਾ ਹੈ।

ਟਿਕਟਾਕ ਦੇ ਵਧਦੇ ਯੂਜ਼ਰਜ਼ ਨੂੰ ਦੇਖਦਿਆਂ ਯੂਟਿਊਬ ਦੀ ਕੋਸ਼ਿਸ਼ ਹੈ ਕਿ ਉਸ ਦਾ ਯੂਟਿਊਬ ਸ਼ਾਰਟਸ ਵੀ ਨੌਜਵਾਨਾਂ ਵਿਚਕਾਰ ਮਸ਼ਹੂਰ ਹੋ ਸਕੇ। ਇਸਲਈ ਕੰਪਨੀ ਨੇ 100 ਮਿਲਿਅਨ ਡਾਲਰ ਦਾ ਫੰਡ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਹ ਪੈਸੇ ਕੰਟੈਂਟ ਕ੍ਰਿਏਟਰਜ਼ ਨੂੰ ਮਿਲਣਗੇ ਤਾਂ ਜੋ ਉਹ ਟਿਕਟਾਕ ਨੂੰ ਮਾਤ ਦੇ ਸਕਣ। ਇਸ ਫੰਡ ਨਾਲ ਕੰਪਨੀ ਵੀਡੀਓ ਕ੍ਰਿਏਟਰਜ਼ ਨੂੰ ਵਿਊਰਸ਼ਿਪ ਤੇ ਏਂਗਜਮੈਂਟ ਦੇ ਆਧਾਰ 'ਤੇ ਹਰ ਵੀਡੀਓ ਲਈ ਪੈਸੇ ਦੇਣਗੇ। ਇਸ ਤੋਂ ਇਲਾਵਾ ਯੂਟਿਊਬ ਇਸ ਫੰਡ ਦਾ ਇਸਤੇਮਾਲ ਉਨ੍ਹਾਂ ਵੀਡੀਓ ਮੇਕਰ ਲਈ ਕਰੇਗਾ ਜੋ ਸਾਈਟ ਨੂੰ ਫੋਲੋ ਕਰਦੇ ਹੋਣ ਤੇ ਜਿਨ੍ਹਾਂ ਨੂੰ ਗਾਈਡਲਾਈਨਜ਼ ਬਾਰੇ ਪਤਾ ਹੋਵੇ।

ਕੰਪਨੀ ਨੇ ਸਾਲ 2020 'ਚ ਸਟਾਰ ਕ੍ਰਿਏਟਰਜ਼ ਨਾਲ ਸ਼ਾਟਰਸ ਲਾਂਚ ਕੀਤਾ ਸੀ। ਮਾਰਚ ਤਕ ਸ਼ਾਰਟਸ ਨੂੰ 6.5 ਬਿਲਿਅਨ ਡੇਲੀ ਵਿਊਜ਼ ਮਿਲਣ ਲੱਗੇ ਸਨ। ਪਿਛਲੇ ਹਫ਼ਤੇ ਹੀ ਯੂਟਿਊਬ ਨੇ ਆਪਣੀ ਸਾਈਟ 'ਤੇ ਕਿਸੇ ਨੂੰ ਵੀ ਸ਼ਾਰਟਸ ਅਪਲੋਡ ਕਰਨ ਦੀ ਪਰਮਿਸ਼ਨ ਦੇ ਦਿੱਤੀ।

Posted By: Amita Verma