ਨਵੀਂ ਦਿੱਲੀ :Whatsapp ਨੰਬਰ ਬਦਲਣ ਜਾਂ ਸਮਾਰਟ ਫੋਨ ਬਦਲਣ ਕਾਰਨ ਕਦੇ-ਕਦੇ ਸਾਡਾ ਪਰਸਨਲ ਡਾਟਾ ਡਲੀਟ ਹੋ ਜਾਦਾ ਹੈ। ਜੇਕਰ ਤੁਸੀਂ ਵੀ ਆਪਣਾ ਪਰਸਨਲ ਡਲੀਟ ਹੋਣ ਤੋਂ ਬਚਾਉਣਾ ਹੈ ਤਾਂ ਤੁਹਾਨੂੰ ਸਿਰਫ਼ ਕੁਝ ਕੁ ਆਸਾਨ ਟਿਪਸ ਅਪਣਾਉਣਗੇ ਪੈਣਗੇ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ Whatsapp ਨੇ ਸਾਲ 2017 'ਚ ਇਕ ਫੀਚਰ ਜੋੜਿਆ ਸੀ, ਜੋ ਤੁਹਾਡੇ ਪਰਸਨਲ ਡਾਟਾ ਨੂੰ ਡਲੀਟ ਹੋਣ ਤੋਂ ਬਚਾਉਂਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਆਪਣੇ Whatsapp ਡਾਟਾ ਨੂੰ ਬਚਾ ਸਕਦੇ ਹੋ। ਇਸ ਲਈ ਤੁਹਾਨੂੰ ਇਕ ਹੀ ਸਮਾਰਟਫੋਨ ਦੀ ਵਰਤੋਂ ਕਰਨੀ ਪਵੇਗੀ। ਇਸ ਖ਼ਬਰ ਰਾਹੀਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿ ਕਿਵੇਂ ਤੁਸੀਂ ਆਪਣਾ ਪਰਸਨਲ ਡਾਟਾ ਡਲੀਟ ਹੋਣ ਤੋਂ ਬਚਾ ਸਕਦੇ ਹੋ...

  • ਸਭ ਤੋਂ ਪਹਿਲਾਂ ਤੁਸੀਂ ਅਪਾਣੇ Whatsapp'ਚ ਜਾਓ।
  • Whatsapp ਹੋਣ ਤੋਂ ਬਾਅਦ ਉੱਪਰ ਵੱਲ ਤਿੰਨ ਬਿੰਦੂ ਦਿਖਾਈ ਦੇਣਗੇ। ਤੁਸੀਂ ਇਨ੍ਹਾਂ ਬਿੰਦੂਆਂ 'ਤੇ ਟੈਪ ਕਰੋ।
  • ਬਿੰਦੂਆਂ 'ਤੇ ਟੈਪ ਕਰਦੇ ਹੀ ਤੁਹਾਨੂੰ ਕਈ ਆਪਸ਼ਨਸ ਦਿਖਾਈ ਦਿੰਦੇ ਹਨ। ਇਨ੍ਹਾਂ 'ਚੋਂ ਸੈਟਿੰਗਸ 'ਤੇ ਕਲਿਕ ਕਰੋ।
  • ਸੈਟਿੰਗਸ 'ਤੇ ਜਾਣ ਤੋਂ ਬਾਅਦ ਤੁਹਾਨੂੰ ਅਕਾਊਂਟ ਦਾ ਆਪਸ਼ਨ ਦਿਖਾਈ ਦੇਵੇਗਾ।
  • ਅਕਾਊਂਟਸ 'ਤੇ ਟੈਪ ਕਰਨ ਤੋਂ ਬਾਅਦ ਤੁਹਾਨੂੰ 'ਚੇਂਜ ਨੰਬਰ' 'ਤੇ ਟੈਪ ਕਰਨਾ ਪਵੇਗਾ।
  • ਚੇਂਜ ਨੰਬਰ 'ਤੇ ਟੈਪ ਕਰਦੇ ਹੀ ਤੁਹਾਨੂੰ ਦੋ ਟੈਬਸ ਦਿਖਾਈ ਦੇਣਗੇ।
  • ਪਹਿਲੇ ਟੈਬ 'ਚ ਤੁਹਾਨੂੰ ਪੁਰਾਣਾ ਵ੍ਹਟਸਐਪ ਨੰਬਰ ਦਰਜ ਕਰਨਾ ਪਗੇਗਾ, ਜਿਸ ਦਾ ਤੁਸੀਂ ਇਸਤੇਮਾਲ ਕਰ ਰਹੇ ਹੋ।
  • ਦੂਜੇ ਟੈਬ 'ਚ ਤੁਹਾਨੂੰ ਨਵਾਂ ਵ੍ਹਟਸਐਪ ਨੰਬਰ ਦਰਜ ਕਰਨਾ ਪਵੇਗਾ, ਜਿਸ ਦਾ ਤੁਸੀਂ ਇਸਤੇਮਾਲ ਕਰਨਾ ਚਾਹੁੰਦੇ ਹੋ।
  • ਇਸ ਤੋਂ ਬਾਅਦ ਡਨ 'ਤੇ ਟੈਪ ਕਰਨ ਤੋਂ ਬਾਅਦ ਵੈਰੀਫਿਕੇਸ਼ਨ ਪ੍ਰੋਸੈਸ ਪੂਰਾ ਹੋਵੇਗਾ।
  • ਵੈਰੀਫਿਕੇਸ਼ਨ ਪੂਰਾ ਹੁੰਦੇ ਹੀ ਤੁਹਾਡਾ ਨੰਬਰ ਬਦਲ ਜਾਵੇਗਾ ਅਤੇ ਤੁਹਾਡਾ ਡਾਟਾ ਵੀ ਬਚਿਆ ਰਹੇਗਾ।

ਸਮਾਰਟਫੋਨ ਬਦਲਣ 'ਤੇ ਜਾਂ ਐਪ ਰੀ-ਇੰਸਟਾਲ ਕਰਨ 'ਤੇ ਵੀ ਤੁਹਾਡਾ ਡਾਟਾ ਸੁਰੱਖਿਅਤ ਰਹਿ ਸਕਦਾ ਹੈ, ਕਿਉਂਕਿ ਵ੍ਹਟਸਐਪ ਦਾ ਡਾਟਾ ਤੁਹਾਡੇ ਗੂਗਲ ਡਰਾਈਵ 'ਚ ਆਟੋਮੈਟਿਕ ਸੇਵ ਹੁੰਦਾ ਹੈ।

ਜੇਕਰ, ਤੁਸੀਂ ਨਵਾਂ ਫੋਨ ਦੀ ਵਰਤੋਂ ਕਰਦੇ ਹੋ ਤਾਂ Whatsapp ਇੰਸਟਾਲ ਕਰਨ ਤੋਂ ਬਾਅਦ ਜਿਉਂ ਹੀ ਤੁਸੀਂ ਆਪਣੇ ਅਕਾਊਂਟ ਨੂੰ Configure ਕਰਦੇ ਹੋ ਤੁਹਾਡੇ ਕੋਲ ਡਾਟਾ Restore ਕਰਨ ਦਾ ਆਪਸ਼ਨ ਦਿਖਾਈ ਦੇਵੇਗਾ। ਇਸ 'ਚ ਤੁਸੀਂ ਆਪਣੇ ਪੁਰਾਣੇ ਡਾਟੇ ਨੂੰ Restore ਕਰ ਸਕਦੇ ਹੋ। ਧਿਆਨ ਰਹੇ ਕਿ ਇਸ 'ਚ ਤੁਹਾਡਾ 24 ਘੰਟੇ ਪਹਿਲਾਂ ਤਕ ਦਾ ਡਾਟਾ ਹੀ ਰੀਸਟੋਰ ਹੋਵੇਗਾ।

Posted By: Arundeep