ਜੇਐੱਨਐੱਨ, ਨਵੀਂ ਦਿੱਲੀ : ਤੁਹਾਡੇ Permanent Account Number (PAN) ਨੂੰ ਆਧਾਰ ਨਾਲ ਲਿੰਕ ਕਰਵਾਉਣ ਦੀ ਆਖ਼ਰੀ ਤਰੀਕ 31 ਦਸੰਬਰ ਤਕ ਹੈ। ਆਮਦਨ ਕਰ ਵਿਭਾਗ ਨੇ ਹਾਲ ਹੀ 'ਚ ਇਸ ਦੀ ਮਿਆਦ ਵਧਾ ਦਿੱਤੀ ਸੀ। ਸਾਰੇ PAN ਕਾਰਡ ਧਾਰਕਾਂ ਲਈ ਇਨ੍ਹਾਂ ਦੋਵਾਂ ਦਸਤੇਵਜ਼ਾਂ ਨੂੰ ਲਿੰਕ ਕਰਨਾ ਬੇਹੱਦ ਜ਼ਰੂਰੀ ਹੈ। ਪੈਨ ਕਾਰਡ ਹੋਲਡਰ ਆਨਲਾਈਨ ਜਾਂ ਐੱਸਐੱਮਐੱਸ ਜ਼ਰੀਏ ਪੈਨ ਨਾਲ ਆਪਣਾ ਆਧਾਰ ਲਿੰਕ ਕਰਵਾ ਸਕਦੇ ਹਨ।

31 ਦਸੰਬਰ ਤੋਂ ਬਾਅਦ ਕੀ ਹੋਵੇਗਾ

ਅਜਿਹੇ ਵਿਚ ਇਹ ਸਵਾਲ ਉੱਠਣਾ ਲਾਜ਼ਮੀ ਹੈ ਕਿ 31 ਦਸੰਬਰ ਤੋਂ ਬਾਅਦ ਵੀ ਪੈਨ ਨੂੰ ਆਧਾਰ ਨਾਲ ਲਿੰਕ ਨਾ ਕਰਵਾ ਸਕਣ ਵਾਲਿਆਂ ਦੇ ਪੈਨ ਨੰਬਰ ਦਾ ਕੀ ਹੋਵੇਗਾ। ਆਮਦਨ ਕਰ ਵਿਭਾਗ ਦੀ ਮੰਨੀਏ ਤਾਂ ਕੇਂਦਰੀ ਪ੍ਰਤੱਖ ਕਰ ਬੋਰਡ (CBDT) ਅਜਿਹੇ ਪੈਨ ਨੰਬਰ ਨੂੰ 'ਗ਼ੈਰ-ਮਾਨਤਾ ਪ੍ਰਾਪਤ' ਜਾਂ 'ਇਸਤੇਮਾਲ 'ਚ ਨਹੀਂ' ਐਲਾਨ ਕਰ ਸਕਦਾ ਹੈ ਜਿਨ੍ਹਾਂ ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਗਿਆ ਹੈ। ਵਿਭਾਗ ਨੇ ਕਿਹਾ ਹੈ, 'ਆਧਾਰ ਨੰਬਰ ਦੱਸਣ 'ਚ ਅਸਫ਼ਲ ਰਹਿਣ 'ਤੇ ਵਿਅਕਤੀ ਨੂੰ ਅਲਾਟ PAN ਨੂੰ ਗ਼ੈਰ-ਮਾਨਤਾ ਪ੍ਰਾਪਤ ਮੰਨਿਆ ਜਾ ਸਕਦਾ ਹੈ।

ਵਿੱਤੀ ਬਿੱਲ ਮੁਤਾਬਿਕ ਮਿਆਦ ਪੂਰੀ ਹੋਣ ਤੋਂ ਬਾਅਦ ਅਜਿਹੇ ਪੈਨ ਕਾਰਡ ਨੂੰ ਨਕਾਰਾ ਐਲਾਨ ਕਰ ਦੇਵੇਗਾ ਜੋ ਆਧਾਰ ਨਾਲ ਲਿੰਕ ਨਹੀਂ ਹੈ। ਹਾਲਾਂਕਿ, ਇਸ ਦੀ ਵੀ ਸੰਭਾਵਨਾ ਹੈ ਕਿ ਬਾਅਦ 'ਚ ਵੀ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਵਾਉਣ ਤੋਂ ਬਾਅਦ ਨਕਾਰਾ ਐਲਾਨ ਗਏ ਪੈਨ ਕਾਰਡ ਨੂੰ ਮੁੜ ਐਕਟਿਵ ਕਰ ਦੇਣ। ਹਾਲਾਂਕਿ, ਇਸ ਗੱਲ ਸਬੰਧੀ ਕੋਈ ਸਪਸ਼ਟਤਾ ਨਹੀਂ ਹੈ, ਅਜਿਹੇ ਵਿਚ ਇਨ੍ਹਾਂ ਦੋਵਾਂ ਕਾਰਡਜ਼ ਨੂੰ ਲਿੰਕ ਕਰਨਾ ਹੀ ਬਿਹਤਰ ਬਦਲ ਹੈ।

ਪੈਨ ਕਾਰਡ ਨੂੰ ਆਧਾਰ ਨਾਲ ਇੰਝ ਕਰ ਸਕਦੇ ਹੋ ਲਿੰਕ

  • https://www.incometaxindiaefiling.gov.in/home 'ਤੇ ਲੌਗ ਇਨ ਕਰੋ।
  • ਇਸ ਦੇ Quick Links ਸੈਕਸ਼ਨ 'ਤੇ ਜਾਓ।
  • ਇਸ ਵਿਚ ਤੁਹਾਨੂੰ ਪਹਿਲੀ ਆਪਸ਼ਨ ਮਿਲੇਗੀ 'Link Aadhaar'
  • ਇਸ ਤੋਂ ਬਾਅਦ ਆਪਣਾ PAN, Aadhaar Number, Aadhaar Card 'ਚ ਦਰਜ ਨਾਂ ਭਰੋ। ਇਸ ਤੋਂ ਬਾਅਦ ਤੁਸੀਂ Captcha Code ਭਰੋ ਤੇ ਜ਼ਰੂਰੀ ਜਾਣਕਾਰੀ ਭਰਨ ਤੋਂ ਬਾਅਦ ਪੈਨ ਨੂੰ ਆਧਾਰ ਕਾਰਡ ਨਾਲ ਲਿੰਕ ਕਰੋ।

ਐੱਸਐੱਮਐੱਸ ਜ਼ਰੀਏ ਇਸ ਤਰ੍ਹਾਂ ਲਿੰਕ ਕਰਵਾ ਸਕਦੇ ਹੋ ਇਨ੍ਹਾਂ ਦੋਵਾਂ ਦਸਤਾਵੇਜ਼ਾਂ ਨੂੰ

  • ਤੁਸੀਂ ਆਪਣੇ ਰਾਈਟ ਮੈਸੇਜ ਬਾਕਸ 'ਚ ਜਾਓ ਤੇ ਟਾਈਪ ਕਰੋ- UIDPAN <12 digit Aadhaar> <10 digit PAN>
  • ਇਸ ਮੈਸੇਜ ਨੂੰ ਤੁਸੀਂ 567678 ਜਾਂ 56161 'ਤੇ ਭੇਜ ਦਿਉ।

Posted By: Seema Anand