ਜੇਐੱਨਐੱਨ, ਨਵੀਂ ਦਿੱਲੀ : Google ਨੇ ਹਾਲ ਹੀ 'ਚ ਲੇਟੈਸਟ ਐਂਡ੍ਰਾਈਡ ਆਪਰੇਟਿੰਗ ਸਿਸਟਮ Android 11 ਨੂੰ ਲਾਂਚ ਕੀਤਾ ਹੈ। ਨਾਲ ਹੀ ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਵੱਲੋਂ ਐਂਡ੍ਰਾਈਡ 11 ਦਾ ਅਪਡੇਟ ਆਮ ਪਬਲਿਕ ਲਈ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਐਂਡ੍ਰਾਈਡ 11 ਨੂੰ ਲੈ ਕੇ ਕਾਫ਼ੀ ਚਰਚਾ ਹੈ। ਪਰ ਇਸ ਚਰਚਾ ਦੌਰਾਨ ਘੱਟ ਹੀ ਲੋਕਾਂ ਨੂੰ ਪਤਾ ਹੈ ਕਿ ਆਖਰ ਐਂਡ੍ਰਾਈਡ 11 ਦੇ ਆਉਣ ਨਾਲ ਸਮਾਰਟਫੋਨ 'ਚ ਕਿਸ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ ਤਾਂ ਆਓ ਜਾਣਦੇ ਹਾਂ ਕਿ ਐਂਡ੍ਰਾਈਡ 11 ਦੇ ਆਉਣ ਨਾਲ ਤੁਹਾਡੇ ਫਨ 'ਚ ਆਉਣ ਵਾਲੇ ਬਦਲਾਵਾਂ ਦੇ ਬਾਰੇ 'ਚ

Google ਦਾ ਆਪਰੇਟਿੰਗ ਸਿਸਟਮ ਕਾਫੀ ਪਾਪੁਲਰ ਹੈ ਜੋ ਆਮ ਤੌਰ 'ਤੇ ਹਰ ਸਮਾਰਟਫੋਨ 'ਚ ਇਸਤੇਮਾਲ ਕੀਤਾ ਜਾਂਦਾ ਹੈ। Google ਵੱਲੋਂ ਯੂਜ਼ਰਜ਼ ਐਕਪੀਰੀਅੰਸ ਨੂੰ ਸ਼ਾਨਦਾਰ ਬਣਾਉਣ ਲਈ ਸਮੇਂ-ਸਮੇਂ 'ਤੇ ਅਪਡੇਟ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਐਂਡ੍ਰਾਈਡ ਦੀ ਇਕ ਵੀਡੀਓ ਦੇ ਤੌਰ 'ਤੇ ਜਾਰੀ ਕੀਤਾ ਜਾਂਦਾ ਹੈ, ਜਿਨ੍ਹਾਂ ਨੂੰ ਐਂਡ੍ਰਾਈਡ 10, ਐਂਡ੍ਰਾਈਡ 11 ਦੇ ਨਾਮ ਨਾਲ ਜਾਣਿਆ ਜਾਂਦਾ ਹੈ। Google ਦੇ ਨਵੇਂ ਆਪਰੇਟਿੰਗ 11 ਸਿਸਟਮ ਦਾ ਅਪਡੇਟ ਅਪਕਮਿੰਗ ਦੇ ਨਾਲ ਹੀ ਲੇਟੈਸਟ ਸਮਾਰਟਫੋਨ 'ਚ ਮਿਲੇਗਾ। ਹਾਲਾਂਕਿ 2 ਜੀਬੀ ਤੋਂ ਘੱਟ ਰੈਮ ਵਾਲੇ ਸਮਾਰਟਫੋਨ 'ਚ ਐਂਡ੍ਰਾਈਡ ਸਪੋਰਟ ਨਹੀਂ ਕਰੇਗਾ। ਇਸ ਲਈ Google ਵੱਲੋਂ ਵੱਖ ਐਂਡ੍ਰਾਈਡ Go ਸਪੋਰਟ ਦਿੱਤੀ ਗਈ ਹੈ।

ਮਿਲਣਗੇ ਇਹ ਬਦਲਾਅ

- ਐਂਡ੍ਰਾਈਡ 11 ਦੇ ਆਉਣ ਨਾਲ ਸਭ ਤੋਂ ਜ਼ਿਆਦਾ ਬਦਲਾਅ ਮੋਬਾਈਲ ਦੇ ਪਾਵਰ ਮੈਨਿਊ 'ਚ ਨਜ਼ਰ ਆਵੇਗਾ। ਮਤਲਬ ਹੋਮ ਸਕ੍ਰੀਨ 'ਚ ਸਮਾਰਟ ਹੋਮ ਕੰਟਰੋਲ, ਪੇਮੈਂਟ ਅਕਸੈਸ, ਕੂਪਨਪਾਸ ਤੇ ਬੋਰਡਿਗ ਪਾਸ ਦੀ ਆਪਸ਼ਨ ਮਿਲੇਗੀ। ਮਤਲਬ ਪਾਵਰ ਬਟਨ ਦਾ ਇਸਤੇਮਾਲ ਸਿਰਫ਼ ਫੋਨ ਦੇ ਅਨਲਾਕ ਤਕ ਹੀ ਸੀਮਿਤ ਨਹੀਂ ਰਹੇਗਾ। ਪਾਵਰ ਬਟਨ ਦਾ ਇਸਤੇਮਾਲ ਸਿਰਫ਼ ਫੋਨ ਤਕ ਹੀ ਸੀਮਤ ਨਹੀਂ ਰਹੇਗਾ।

-Google ਦੇ ਨਵੇਂ ਐਂਡ੍ਰਾਈਡ ਦੇ 11 ਅਪਰੇਟਿੰਗ ਸਿਸਟਮ 'ਚ ਯੂਜ਼ਰਜ਼ ਨੂੰ ਨੋਟੀਫਿਕੇਸ਼ਨ ਬੱਬਲਸ 'ਚ ਮਿਲੇਗਾ। ਇਹ ਬਿਲਕੁਲ Facebook Messenger ਦੀ ਤਰ੍ਹਾਂ ਹੋਵੇਗਾ। ਇਸ ਫੀਚਰ ਦੇ ਆਉਣ ਨਾਲ ਫੋਨ 'ਤੇ ਮਲਟੀ ਟਾਸਕਿੰਗ ਕਰਨ 'ਚ ਆਸਾਨੀ ਹੋ ਜਾਵੇਗੀ। ਨਾਲ ਹੀ ਨਵੇਂ ਆਪਰੇਟਿੰਗ ਸਿਸਟਮ 'ਚ ਨੋਟੀਫਿਕੇਸ਼ਨ ਨੂੰ ਵੱਖ-ਵੱਖ ਡਿਵਾਈਡ ਕੀਤਾ ਜਾ ਸਕੇਗਾ। ਇਸ ਨਾਲ ਤੁਹਾਡਾ ਜ਼ਰੂਰੀ ਮੈਸੇਜ ਮਿਸ ਨਹੀਂ ਹੋਵੇਗਾ।

- ਨਵੇਂ ਐਂਡ੍ਰਾਈਡ 11 ਦੇ ਆਉਣ ਨਾਲ ਯੂਜ਼ਰਜ਼ ਨੋਟੀਫਿਕੇਸ਼ਨ ਸੈਟਿੰਗ 'ਚ ਬਦਲਾਅ ਕਰ ਸਕਦੇ ਹਨ। ਮਤਲਬ ਨੋਟੀਫਿਕੇਸ਼ਨ 'ਚ ਡੂ ਨਾਟ ਡਿਸਟਰਬ ਸੈਟਿੰਗ ਕਰ ਸਕੋਗੇ। ਨਾਲ ਹੀ ਨੋਟੀਫਿਕੇਸ਼ਨ ਦੇ ਸਭ ਮੈਨਿਊ 'ਚ ਨੋਟੀਫਿਕੇਸ਼ਨ ਹਿਸਟਰੀ ਵੀ ਮਿਲੇਗੀ।

-Android 11 'ਚ ਨਵਾਂ ਸਕ੍ਰੀਨਸ਼ਾਟ ਯੂਆਈ ਨੂੰ ਪੇਸ਼ ਕੀਤਾ ਗਿਆ ਹੈ. ਜੋ ਕਿ ਕੁਝ ਹੱਦ ਤਕ iOS ਵੱਲੋਂ ਸਕ੍ਰੀਨਸ਼ਾਟ ਲੈਣ ਦੇ ਬਾਅਦ ਯੂਜ਼ਰਜ਼ ਨੂੰ ਬੋਰਡ ਤੇ ਥੱਲੇ ਸ਼ੇਅਰ ਤੇ ਐਡਿਟ ਵਰਗੀ ਆਪਸ਼ਨ ਮਿਲਦੇ ਹਨ। ਨਾਲ ਹੀ ਨੋਟਿਵ ਸਕ੍ਰੀਨ ਰਿਕਾਡਿੰਗ ਵਰਗੇ ਫੀਚਰ ਵੀ ਮਿਲੇਗਾ। ਨਾਲ ਹੀ ਇਨ-ਬਿਲਟ ਵਾਇਸ ਰਿਕਾਰਡਿੰਗ ਦੀ ਵੀ ਆਪਸ਼ਨ ਮਿਲੇਗੀ।

- ਐਂਡ੍ਰਾਈਡ 11 'ਚ ਡਾਰਕ ਮੋਡ ਨੂੰ ਅਲਾਰਮ ਦੀ ਤਰ੍ਹਾਂ ਸੈੱਟ ਕਰ ਸਕੋਗੇ। ਮਤਲਬ ਤੁਸੀਂ ਡਾਰਕ ਮੋਡ ਨੂੰ ਰਾਤ ਤੇ ਸ਼ਾਮ ਦੇ 7 ਵਜੇ ਤੋਂ ਅਗਲੇ 5 ਵਜੇ ਤਕ ਸੈੱਟ ਕਰ ਸਕਦੇ ਹਨ, ਜੋ ਕਾਫੀ ਵਧੀਆ ਆਪਸ਼ਨ ਹੋਵੇਗੀ।

Posted By: Sarabjeet Kaur