ਨਵੀਂ ਦਿੱਲੀ - ਭਾਰਤ ’ਚ ਨਵਾਂ ਸਾਲ ਸ਼ੁਰੂ ਹੋਣ ਤੋਂ ਬਾਅਦ ਹੀ ਆਟੋਮੋਬਾਈਲ ਕੰਪਨੀਆਂ ਆਪਣੀਆਂ ਕਾਰਾਂ ਦੀ ਕੀਮਤ ’ਚ ਵਾਧਾ ਕਰ ਚੱੁਕੀਆਂ ਹਨ। ਅਜਿਹੇ ’ਚ ਜੇ ਤੁਹਾਡਾ ਪਰਿਵਾਰ ਵੱਡਾ ਹੈ ਤਾਂ 7 ਸੀਟਰ ਕਾਰ ਖ਼ਰੀਦਣਾ ਤੁਹਾਡੇ ਲਈ ਫ਼ਾਇਦੇਮੰਦ ਹੈ। ਜੇ ਤੁਸੀਂ ਸੋਚ ਰਹੇ ਹੋ ਕਿ ਕਾਰਾਂ ਦੀ ਕੀਮਤ ਵਧਣ ਤੋਂ ਬਾਅਦ ਪਰਿਵਾਰਕ ਕਾਰਾਂ ਦੀਆਂ ਕੀਮਤਾਂ ’ਚ ਵੀ ਵਾਧਾ ਹੋਵੇਗਾ ਤਾਂ ਇਹ ਗੱਲ ਸਹੀ ਹੈ ਪਰ ਕੀਮਤ ਵਧਣ ਦੇ ਬਾਵਜੂਦ ਅਜਿਹੀਆਂ ਕਾਰਾਂ ਬਾਰੇ ਦੱਸ ਰਹੇ ਹਾਂ, ਜਿਨ੍ਹਾਂ ਦੀ ਕੀਮਤ 6 ਲੱਖ ਰੁਪਏ ਤੋਂ ਵੀ ਘੱਟ ਹੈ, ਜਿਸ ਨਾਲ ਇਹ ਤੁਹਾਡੇ ਬਜਟ ’ਚ ਆਸਾਨੀ ਨਾਲ ਫਿੱਟ ਹੋ ਜਾਣਗੀਆਂ।

Renault Triber RXE

ਜੇ ਇਸ ਦੇ ਇੰਜਣ ਤੇ ਪਾਵਰ ਦੀ ਗੱਲ ਕਰੀਏ ਤਾਂ ਇਸ ਕਾਰ ’ਚ 999 ਸੀਸੀ ਦਾ 3 ਸਿਲੰਡਰ ਇਨਲਾਈਨ, 4 ਵਾਲਵ/ਸਿੰਲਡਰ, ਡੀਓਐੱਚਸੀ ਇੰਜਣ ਲਾਇਆ ਗਿਆ ਹੈ। ਇਹ ਇੰਜਣ 6250 ਆਰਪੀਐੱਮ ’ਤੇ 71 ਬੀਐੱਚਪੀ ਦੀ ਪਾਵਰ ਤੇ 3500 ਆਰਪੀਐੱਮ ’ਤੇ 96 ਨਿਊਟਨ ਮੀਟਰ ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਕਾਰ ’ਚ ਤੇਲ ਦੀ ਸਮਰੱਥਾ 40 ਲਿਟਰ ਹੈ।

ਫੀਚਰਜ਼ : ਇਸ ਕਾਰ ’ਚ ਟਿਲਟ ਸਟੇਅਰਿੰਗ ਐਡਜੈਸਟਮੈਂਟ, ਰਿਅਰ ਪਾਰਕਿੰਗ ਸੈਂਸਰ, ਐਂਟੀ ਲਾਕ ਬ੍ਰੇਕਿੰਗ ਸਿਸਟਮ, ਇਲੈਕਟ੍ਰਾਨਿਕ ਬ੍ਰੇਕ ਫੋਰਸ ਡਿਸਟ੍ਰੀਬਿਊਸ਼ਨ, ਸੀਟ ਬੈਲਟ ਵਾਰਨਿੰਗ, ਸਪੀਡ ਸੈਂਸਿੰਗ ਡੋਰ ਲਾਕ ਤੇ ਇੰਜਣ ਇਮੋਬਿਲਾਈਜ਼ਰ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਕਾਰ ਨੂੰ 5,20,000 ਰੁਪਏ ਦੀ ਸ਼ੁਰੂਆਤੀ ਕੀਮਤ ’ਤੇ ਖ਼ਰੀਦਿਆ ਜਾ ਸਕਦਾ ਹੈ।

Datsun GO+

ਪਾਵਰ ਤੇ ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਕਾਰ ’ਚ 1198 ਸੀਸੀ ਦਾ 3 ਸਿਲੰਡਰਾਂ ਵਾਲਾ ਐੱਸਓਐੱਚਸੀ ਪੈਟੋਰਲ ਇੰਜਣ ਹੈ, ਜੋ 5000 ਆਰਪੀਐੱਮ ’ਤੇ 67 ਐੱਚਪੀ ਦੀ ਪਾਵਰ ਤੇ 4000 ਆਰਪੀਐੱਮ ’ਤੇ 104 ਐੱਨਐੱਮ ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਟ੍ਰਾਂਸਮਿਸ਼ਨ ਦੀ ਗੱਲ ਕਰੀਏ ਤਾਂ ਇੰਜਣ 5 ਸਪੀਡ ਮੈਨੂਅਲ ਗਿਅਰਬਾਕਸ ਤੇ ਸੀਵੀਟੀ ਦੇ ਬਦਲ ’ਚ ਹੈ।

ਫੀਚਰਜ਼

ਜੇ ਸੇਫਟੀ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ’ਚ ਇਮੋਬਿਲਾਈਜ਼ਰ, ਸੈਂਟਰ ਲਾਂਕਿੰਗ, ਰਿਅਰ ਪਾਰਕਿੰਗ ਅਸਿਸਟ ਸੈਂਸਰ, ਏਅਰਬੈਗ, ਸੀਟਰ ਬੈਲਟ ਰਿਮਾੲੀਂਡਰ, ਐਂਟੀ ਲਾਕ ਬ੍ਰੇਕਿੰਗ ਸਿਸਟਮ, ਈਬੀਡੀ, ਬ੍ਰੇਕ ਐਸਿਸਟ, ਵ੍ਹੀਕਲ ਡਾਇਨਾਮਿਕ ਕੰਟਰੋਲ, ਸਾਈਡ ਕ੍ਰੇਸ਼ ਤੇ ਪੈਡੇਸਟ੍ਰੇਨ ਪ੍ਰੋਟਕਸ਼ਨ ਕੰਟਰੋਲ ਹੈ। ਇਸ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 4,25,926 ਰੁਪਏ ਹੈ।

Posted By: Harjinder Sodhi