ਨਵੀਂ ਦਿੱਲੀ, ਟੈਕ ਡੈਸਕ : ਭਾਰਤ ਜਿਹੇ ਦੇਸ਼ 'ਚ WhatsApp ਦਾ ਇਸਤੇਮਾਲ ਹਾਲੇ ਤਕ ਪੂਰੀ ਤਰ੍ਹਾਂ ਨਾਲ ਮੁਫ਼ਤ ਰਿਹਾ ਹੈ। ਹਾਲਾਂਕਿ ਜਲਦ ਹੀ WhatsApp ਦੇ ਕੁਝ ਚੁਨਿੰਦਾ ਯੂਜ਼ਰਜ਼ ਤੋਂ ਐਪ ਇਸਤੇਮਾਲ ਲਈ ਚਾਰਜ ਵਸੂਲਿਆ ਜਾ ਸਕਦਾ ਹੈ। ਦਰਅਸਲ, WhatsApp ਜਲਦ ਆਪਣਾ ਨਵਾਂ ਫੀਚਰ ਰੋਲਆਊਟ ਕਰਨ ਜਾ ਰਿਹਾ ਹੈ। ਇਸਨੂੰ ਵ੍ਹਟਸਐਪ ਬਿਜ਼ਨੈੱਸ (WhatsApp Business) ਦੇ ਨਾਮ ਨਾਲ ਜਾਣਿਆ ਜਾਵੇਗਾ। ਇਹ ਪੂਰੀ ਤਰ੍ਹਾਂ ਨਾਲ ਕਮਰਸ਼ੀਅਲ ਸਰਵਿਸ ਹੋਵੇਗੀ। ਇਸਨੂੰ ਕਮਰਸ਼ੀਅਲ ਸਰਵਿਸ (WhatsApp Business) ਲਈ ਕੰਪਨੀ ਵੱਲੋਂ ਚਾਰਜ ਵਸੂਲਣ ਦਾ ਐਲਾਨ ਕੀਤਾ ਗਿਆ ਹੈ। ਬਾਕੀ ਕਸਟਮਰ ਲਈ WhatsApp ਪਹਿਲਾਂ ਵਾਂਗ ਫ੍ਰੀ ਰਹੇਗਾ।

ਪ੍ਰਾਈਜਿੰਗ ਦਾ ਨਹੀਂ ਹੋਇਆ ਐਲਾਨ

ਹਾਲਾਂਕਿ Facebook ਐਂਡ WhatsApp ਵੱਲੋਂ ਹਾਲੇ ਤਕ ਪ੍ਰਾਈਜਿੰਗ ਦਾ ਐਲਾਨ ਨਹੀਂ ਕੀਤਾ ਗਿਆ ਹੈ ਕਿ ਆਖ਼ਿਰ ਕਮਰਸ਼ੀਅਲ ਯੂਜ਼ ਲਈ WhatsApp ਕਿੰਨੇ ਪੈਸੇ ਚਾਰਜ ਕਰੇਗਾ। ਦੱਸ ਦੇਈਏ ਕਿ WhatsApp Business ਐਪ ਕਸਟਮਰ ਦੇ ਇਸਤੇਮਾਲ ਲਈ ਪੂਰੀ ਤਰ੍ਹਾਂ ਨਾਲ ਫ੍ਰੀ ਰਹੇਗਾ।

ਛੋਟੇ ਕਾਰੋਬਾਰੀਆਂ ਦੀ ਹੋਵੇਗੀ ਮਦਦ

WhatsAppp Business ਰਾਹੀਂ ਯੂਜ਼ਰਜ਼ ਸਿੱਧਾ ਆਪਣੇ ਪ੍ਰੋਡਕਟ ਦੀ ਵਿਕਰੀ ਕਰ ਸਕਣਗੇ। ਮੌਜੂਦਾ ਸਮੇਂ ਇਹ ਫੀਚਰ ਅੰਡਰ ਡਿਵੈਲਪਮੈਂਟ ਹੈ, ਜਿਸਨੂੰ ਜਲਦ ਟੈਸਟਿੰਗ ਤੋਂ ਬਾਅਦ ਰੋਲਆਊਟ ਕੀਤਾ ਜਾਵੇਗਾ। ਕੰਪਨੀ ਦਾ ਮੰਨਣਾ ਹੈ ਕਿ WhatsApp ਦਾ ਨਵਾਂ ਫੀਚਰ ਭਾਰਤ ਦੇ ਛੋਟੇ ਕਾਰੋਬਾਰੀਆਂ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ, ਜਿਸਦਾ ਕਾਰੋਬਾਰ ਮਹਾਮਾਰੀ ਦੇ ਚੱਲਦਿਆਂ ਤਬਾਹ ਹੋ ਗਿਆ ਸੀ। ਦੁਨੀਆ ਭਰ 'ਚ 5 ਕਰੋੜ ਤੋਂ ਜ਼ਿਆਦਾ WhatsApp Business ਯੂਜ਼ਰਜ਼ ਹੈ। ਇਸਦੇ ਲਈ pay-to-message ਦਾ ਐਲਾਨ ਕੀਤਾ ਗਿਆ ਹੈ।

ਕੀ ਹੈ WhatsApp Business ਫੀਚਰ

WhatsApp Business ਫੀਚਰ ਆਨਲਾਈਨ ਕਾਰੋਬਾਰ ਦੇ ਲਿਹਾਜ ਨਾਲ ਡਿਜ਼ਾਇਨ ਕੀਤਾ ਗਿਆ ਹੈ। ਇਹ ਇਕ ਮਿੰਨੀ ਪਲੇਟਫਾਰਮ ਦੀ ਤਰ੍ਹਾਂ ਕੰਮ ਕਰੇਗਾ, ਜਿਥੇ ਪ੍ਰੋਡਕਟ ਦੀ ਡਿਟੇਲ, ਪ੍ਰਾਈਜ਼ ਦੀ ਸਾਰੀ ਜਾਣਕਾਰੀ ਮਿਲੇਗੀ, ਨਾਲ ਹੀ ਆਡੀਓ ਤੇ ਵੀਡੀਓ ਮੋਡ ਰਾਹੀਂ ਕਸਟਮਰ ਪ੍ਰੋਡਕਟ ਦੀ ਡਿਟੇਲ ਹਾਸਿਲ ਕਰ ਸਕਾਂਗੇ। ਨਾਲ ਹੀ ਜ਼ਿਆਦਾ ਡਿਟੇਲ ਲਈ ਸਿੱਧਾ ਸੇਲਜ਼ ਜਾਂ ਫਿਰ ਕਸਟਮਰ ਕੇਅਰ ਨਾਲ ਜੁੜਨ ਦਾ ਆਪਸ਼ਨ ਦਿੱਤਾ ਜਾ ਸਕਦਾ ਹੈ। WhatsApp Business ਪਲੇਟਫਾਰਮ ਤੋਂ ਕਸਟਮਰ ਨੂੰ ਪ੍ਰੋਡਕਟ ਨੂੰ ਆਰਡਰ ਕਰਨ ਦਾ ਵਿਕੱਲਪ ਮਿਲ ਸਕਦਾ ਹੈ।

Posted By: Ramanjit Kaur