ਨਵੀਂ ਦਿੱਲੀ, ਟੈੱਕ ਡੈਸਕ : Youtube ਵਲੋਂ ਇਕ ਨਵੇਂ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ ਜੋ ਯੂਜ਼ਰ ਨੂੰ ਸਿੱਧੇ ਵੀਡੀਓ ਦੇਖ ਕੇ ਖਰੀਦਦਾਰੀ ਦਾ ਆਪਸ਼ਨ ਦੇਵੇਗਾ। ਮਤਲਬ ਜੇਕਰ Youtube ਦੇਖਦੇ ਹੋਏ ਯੂਜ਼ਰ ਨੂੰ ਕੋਈ ਵੀਡੀਓ ਪਸੰਦ ਆਉਂਦਾ ਹੈ ਤਾਂ ਉਸ ਨੂੰ ਸਿੱਧਾ ਵੀਡੀਓ 'ਤੇ ਦਿੱਤੇ ਗਏ ਆਪਸ਼ਨ ਰਾਹੀਂ ਖਰੀਦਿਆ ਜਾ ਸਕੇਗਾ। ਯੂਜ਼ਰ ਨੂੰ ਪ੍ਰੋਡਕਟ ਖਰੀਦਣ ਲਈ ਦੂਜੀ ਵੈੱਬਸਾਈਟ 'ਤੇ ਵਿਜਿਟ ਨਹੀਂ ਕਰਨਾ ਪਵੇਗਾ। Youtube ਯੂਜ਼ਰ ਨੂੰ ਵੀਡੀਓ 'ਚ ਹੀ ਇਕ ਸ਼ਾਪਿੰਗ ਬੈਗ ਆਈਕਨ ਦਿਖੇਗਾ ਜਿਸ 'ਤੇ ਕਲਿੱਕ ਕਰਨ 'ਤੇ ਯੂਜ਼ਰਜ਼ ਨੂੰ ਕਈ ਸਾਰੇ ਪ੍ਰੋਡਕਟ ਦੀ ਇਮੇਜ ਦਿਖੇਗੀ, ਜਿਸ 'ਤੇ ਕਲਿੱਕ ਕਰ ਕੇ ਖਰੀਦਦਾਰੀ ਕੀਤੀ ਜਾ ਸਕੇਗੀ। Youtube ਵੀਡੀਓ 'ਚ ਯੂਜ਼ਰਜ਼ ਨੂੰ ਸ਼ਾਪਿੰਗ ਬੈਗ ਆਈਕਲ ਮਿਲੇਗਾ ਜੋ ਵੀਡੀਓ ਦੇ ਬਾਟਮ ਲੈਫਟ ਕਾਰਨਰ 'ਚ ਹੋਵੇਗਾ। ਇਸ ਦੀ ਮਦਦ ਨਾਲ ਯੂਜ਼ਰਜ਼ ਫੀਚਰ ਪ੍ਰੋਡਕਟਸ ਨੂੰ ਦੇਖ ਸਕਦੇ ਹੋ। ਹੁਣ ਤਕ Youtube 'ਤੇ ਦਿਖਣ ਵਾਲੇ ਪ੍ਰੋਡਕਟ ਨੂੰ ਖਰੀਦਣ ਲਈ ਵੱਖ-ਵੱਖ ਵੈੱਬਸਾਈਟ 'ਤੇ ਵਿਜਿਟ ਕਰਨਾ ਪੈਂਦਾ ਸੀ। ਹਾਲਾਂਕਿ Youtube ਦੇ ਨਵੇਂ ਸ਼ਾਪਿੰਗ ਬਟਨ ਨਾਲ ਇਹ ਕੰਮ ਆਸਾਨ ਹੋ ਜਾਵੇਗਾ।


Youtube ਇਕ ਤਰ੍ਹਾਂ ਨਾਲ Youtube ਵੀਡੀਓ ਸ਼ਾਪਿੰਗ ਚੈਨਲ ਦੀ ਤਰ੍ਹਾਂ ਵਿਕਸਿਤ ਕਰਨਾ ਚਾਹੁੰਦਾ ਹੈ। Youtube ਦੇ ਇਕ ਨਵੇਂ ਫੀਚਰ ਨੂੰ ਲਿਮਟਿਡ ਨੰਬਰ 'ਚ ਅਮਰੀਕੀ ਐਂਡਰਾਈਡ, ਵੈੱਬ ਤੇ iOS ਯੂਜ਼ਰ 'ਤੇ ਟੈਸਟ ਕੀਤਾ ਜਾ ਰਿਹਾ ਹੈ। Google ਓਨਡ ਕੰਪਨੀ Youtube ਸਪੋਰਟ ਪੇਜ ਵਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। Youtube ਵੱਲੋਂ ਕਿਹਾ ਗਿਆ ਹੈ ਕਿ ਉਸ ਵੱਲੋਂ ਯੂਜ਼ਰ ਨੂੰ ਵੀਡੀਓ ਰਾਹੀਂ ਪ੍ਰੋਡਕਟ ਖਰੀਦਣ ਦਾ ਬਦਲ ਦਿੱਤਾ ਜਾਵੇਗਾ। ਵਯੂਅਰਜ਼ ਨੂੰ ਕਈ ਤਰ੍ਹਾਂ ਦੇ ਫੀਚਰ ਪ੍ਰੋਡਕਟ ਦੀ ਲਿਸਟ Youtube 'ਤੇ ਮੁਹੱਈਆ ਕਰਵਾਇਆ ਜਾਵੇਗਾ। ਬਲੂਮਬਰਗ ਨੇ ਅਕਤੂਬਰ 2020 'ਚ ਰਿਪੋਰਟ ਕੀਤਾ ਸੀ ਕਿ Youtube ਨੇ ਕ੍ਰੀਏਟਜ਼ ਨਾਲ Youtube ਸਾਫਟਵੇਅਰ ਨੂੰ ਟੈਗ ਤੇ ਵੀਡੀਓ 'ਚ ਪ੍ਰੋਡਕਟ ਫੀਚਰ ਨੂੰ ਟ੍ਰੈਕ ਕਰਨ ਨੂੰ ਕਿਹਾ ਸੀ। ਇਹ ਡਾਟਾ Google ਸ਼ਾਪਿੰਗ ਟੂਲ ਤੇ ਐਨਾਲਿਟਿਕਸ ਦੀ ਮਦਦ ਨਾਲ ਲਿੰਕਡ ਹੋਵੇਗਾ।

Posted By: Ravneet Kaur