ਨਵੀਂ ਦਿੱਲੀ, ਜੇਐੱਨਐੱਨ : ਇਸ ਸਮੇਂ ਦੁਨੀਆ ਦੀ ਅੱਧ ਤੋਂ ਜ਼ਿਆਦਾ ਆਬਾਦੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੁਝ ਨਾ ਕੁਝ ਸ਼ੇਅਰ ਕਰਦੇ ਹਨ। ਪਰ ਕਈ ਵਾਰ ਲੋਕ ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਚੀਜਾਂ ਸ਼ੇਅਰ ਕਰ ਦਿੰਦੇ ਹਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ। ਤਾਂ ਅੱਜ ਅਸੀਂ ਤੁਹਾਨੂੰ ਇੱਥੇ ਕੁਝ ਅਜਿਹੀਆਂ ਚੀਜਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਭੁੱਲ ਕੇ ਵੀ ਫੇਸਬੁੱਕ, ਟਵਿੱਟਰ ਤੇ Whatsapp 'ਤੇ ਸਾਂਝਾ ਨਾ ਕਰਨ।


ਕੋਵਿਡ-19 ਨਾਲ ਜੁੜੀ ਫਰਜ਼ੀ ਵੀਡੀਓ


ਕੋਰੋਨਾ ਵਾਇਰਸ ਨਾਲ ਜੁੜੀ ਵੀਡੀਓ ਫੇਸਬੁੱਕ, ਟਵਿੱਟਰ ਤੇ Whatsapp 'ਤੇ ਸਾਂਝੀ ਨਾ ਕਰੋ। ਇੱਥੇ ਸੋਸ਼ਲ ਮੀਡੀਆ ਕੰਪਨੀਆਂ ਦੀ ਪਾਲਿਸੀ ਖ਼ਿਲਾਫ਼ ਹੈ। ਇਸ ਤੋਂ ਇਲਾਵਾ ਤੁਹਾਡੇ ਖ਼ਿਲਾਫ਼ ਕੇਸ ਵੀ ਦਰਜ ਕਰਵਾਇਆ ਜਾ ਸਕਦਾ ਹੈ।


Fake message


Facebook, twitter and whatsapp ਜਿਹੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਫਰਜ਼ੀ ਮੈਸੇਜ ਨੂੰ ਫਾਰਵਰਡ ਨਾ ਕਰੋ। ਇਸ ਨਾਲ ਤੁਸੀਂ ਮੁਸ਼ਕਲ 'ਚ ਫੱਸ ਸਕਦੇ ਹੋ। ਨਾਲ ਹੀ ਤੁਹਾਨੂੰ ਹਿਰਾਸਤ 'ਚ ਵੀ ਲਿਆ ਜਾ ਸਕਦਾ ਹੈ।


ਦਫ਼ਤਰ ਦੀ ਤਸਵੀਰ


ਆਪਣੇ ਵਰਕ ਸਟੇਸ਼ਨ ਦੀਆਂ ਤਸਵੀਰਾਂ Facebook, Twitter ਤੇ WhatsApp 'ਤੇ ਪੋਸਟ ਨਾ ਕਰੋ। ਕਈ ਕੰਪਨੀਆਂ ਹੁੰਦੀਆਂ ਹਨ। ਜਿਨ੍ਹਾਂ ਦੀ ਇਸ ਮਾਮਲੇ 'ਚ ਪਾਲਿਸੀ ਕਾਫੀ ਸਖ਼ਤ ਹੁੰਦੀ ਹੈ। ਕਈ ਵਾਰ ਅਸੀਂ ਨਾਰਮਲ ਫੋਟੋ ਪਾਉਣ ਦੇ ਚੱਕਰ 'ਚ ਅਜਿਹੀ ਫੋਟੋ ਪੋਸਟ ਕਰ ਦਿੰਦੇ ਹਾਂ ਜਿਸ 'ਚ ਕੁਝ ਅਹਿਮ ਜਾਣਕਾਰੀਆਂ ਹੁੰਦੀਆਂ ਹਨ।


ਹਿੰਸਾ ਫੈਲਾਉਣ ਵਾਲੇ ਪੋਸਟ


ਫੇਸਬੁੱਕ ਤੇ ਟਵਿੱਟਰ ਜਿਹੀਆਂ ਸੋਸ਼ਲ ਮੀਡੀਆਂ ਕੰਪਨੀਆਂ ਉਨ੍ਹਾਂ ਯੂਜ਼ਰਜ਼ ਨੂੰ ਤੁਰੰਤ ਬਲਾਕ ਕਰਦੀ ਹੈ ਜੋ ਕਿਸੇ ਵਿਅਕਤੀ, ਸਮੂਹਾਂ ਜਾਂ ਸਥਾਨ ਖ਼ਿਲਾਫ਼ ਹਿੰਸਾ ਕਰਵਾਉਣ ਦੇ ਮਕਸਦ ਨਾਲ ਪੋਸਟ ਸਾਂਝੀ ਕਰਦੇ ਹਨ। ਨਾਲ ਹੀ ਫੇਸਬੁੱਕ ਤੇ ਟਵਿੱਟਰ ਦੇ ਪਲੇਟਫਾਰਮ 'ਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪ੍ਰਕਾਰ ਦੀ ਧਮਕੀ ਵੀ ਨਹੀਂ ਦਿੱਤੀ ਜਾ ਸਕਦੀ।

Posted By: Rajnish Kaur