ਨਈ ਦੁਨੀਆ, ਨਵੀਂ ਦਿੱਲੀ : ਵ੍ਹਟਸਐਪ ਕਾਲ ਦੀ ਸਭ ਤੋਂ ਖ਼ਾਸ ਗੱਲ ਹੁੰਦੀ ਹੈ ਕਿ ਇਹ ਆਸਾਨੀ ਨਾਲ ਰਿਕਾਰਡ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ ਜੋ ਨੰਬਰ ਬੰਦ ਹੋ ਗਿਆ ਹੈ ਉਸ ਨਾਲ ਵੀ ਜੇ ਤੁਹਾਡਾ ਵ੍ਹਟਸਐਪ ਅਕਾਊਂਟ ਬਣਿਆ ਹੋਇਆ ਹੈ ਤਾਂ ਕਾਲ ਦੌਰਾਨ ਸਾਹਮਣੇ ਵਾਲੇ ਨੂੰ ਤੁਹਾਡਾ ਅਸਲੀ ਨੰਬਰ ਪਤਾ ਨਹੀਂ ਚੱਲਦਾ ਹੈ। ਇਸ ਦਾ ਫਾਇਦਾ ਉਠਾ ਕੇ ਕਈ ਅਧਿਕਾਰੀ ਰਿਸ਼ਵਤ ਨਾਲ ਜੁੜੇ ਗੱਲਬਾਤ ਵ੍ਹਟਸਐਪ ਰਾਹੀਂ ਕਰਦੇ ਹਨ। ਹੁਣ ਤੁਸੀਂ ਇਹ ਕਾਲ ਰਿਕਾਰਡ ਕਰ ਸਕਦੇ ਹੋ। ਇਸ ਦਾ ਆਸਾਨ ਤਰੀਕਾ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ।

ਆਈਫੋਨ 'ਚ ਵ੍ਹਟਸਐਪ ਕਾਲ ਰਿਕਾਰਡ ਕਰਨ ਦਾ ਤਰੀਕਾ

ਆਈਫੋਨ 'ਚ ਵ੍ਹਟਸਐਪ ਕਾਲ ਰਿਕਾਰਡ ਕਰਨ ਲਈ ਤੁਹਾਨੂੰ ਮੈਕ ਸਿਸਟਮ 'ਤੇ ਇਕ-ਦੂਜੇ ਫੋਨ ਦੀ ਲੋੜ ਹੋਵੇਗੀ। ਸਭ ਤੋਂ ਪਹਿਲਾਂ ਆਪਣੇ ਆਈਫੋਨ ਨੂੰ ਕੇਬਲ ਰਾਹੀਂ ਮੈਕ ਸਿਸਟਮ ਨਾਲ ਕੁਨੈਕਟ ਕਰੋ। ਜੇ ਤੁਸੀਂ ਪਹਿਲੀ ਵਾਰ ਫੋਨ ਨੂੰ ਸਿਸਟਮ ਨਾਲ ਕੁਨੈਕਟ ਕਰ ਰਹੇ ਹੋ ਤਾਂ Trust This Computer ਦੀ ਚੋਣ ਕਰੋ। ਹੁਣ ਸਿਸਟਮ 'ਚ ਕਵਿੱਕ ਸੈਟਿੰਗ ਓਪਨ ਕਰੋ ਤੇ ਫਾਈਲ 'ਤੇ ਜਾਓ। ਇੱਥੇ New Audio Recording ਦੀ ਆਪਸ਼ਨ ਸਿਲੇਕਟ ਕਰੋ। ਇਸ 'ਚ ਆਈਫੋਨ ਨੂੰ ਚੁਣੋ ਤੇ Quick Time 'ਚ ਰਿਕਾਰਡ ਕਰੋ। ਹੁਣ ਆਪਣੇ ਦੂਜੇ ਫੋਨ ਨਾਲ ਇਸ ਫੋਨ 'ਤੇ ਵ੍ਹਟਸਐਪ ਕਾਲ ਕਰੋ ਤੁਹਾਡੀ ਕਾਲ ਰਿਕਾਰਡ ਸ਼ੁਰੂ ਹੋਣੀ ਹੋ ਜਾਵੇਗੀ। ਦੂਜੇ ਫੋਨ ਨਾਲ ਕਿਸੇ ਨੂੰ ਵੀ ਫੋਨ ਕਰੋ ਤੇ ਇਸ ਕਾਲ ਨਾਲ ਜੋੜ ਲਓ। ਤੁਹਾਡੀ ਪੂਰੀ ਗੱਲ ਕੰਪਿਊਟਰ 'ਚ ਰਿਕਾਰਡ ਹੋ ਜਾਵੇਗੀ।

ਐਂਡਾਇੰਡ ਫੋਨ 'ਚ ਇੰਝ ਕਰੋ ਵ੍ਹਟਸਐਪ ਕਾਲ

ਐਂਡਰਾਇੰਡ ਫੋਨ 'ਚ ਵ੍ਹਟਸਐਪ ਕਾਲ ਰਿਕਾਰਡ ਕਰਨ ਲਈ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ 'ਚ ਜਾ ਕੇ Cube Call Recorder ਐਪ ਡਾਊਨਲੋਡ ਕਰੋ। ਇਸ ਐਪ ਨੂੰ ਇੰਸਟਾਲ ਕਰਨ ਤੋਂ ਬਾਅਦ ਓਪਨ ਕਰੋ ਤੇ ਪੂਰਾ ਸੈੱਟਅਪ ਕਰ ਲਓ। ਇਹ ਸੈੱਟਅਪ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ ਹੈ। ਆਮ ਆਦਮੀ ਵੀ ਬਹੁਤ ਆਸਾਨੀ ਨਾਲ ਇਸ ਨੂੰ ਕਰ ਸਕਦਾ ਹੈ। ਹੁਣ ਵ੍ਹਟਸਐਪ ਓਪਨ ਕਰ ਕੇ ਕਿਸੇ ਵੀ ਵਿਅਕਤੀ ਨੂੰ ਕਾਲ ਕਰੋ। ਕਾਲ ਦੌਰਾਨ ਜੇ ਤੁਹਾਨੂੰ ਕਿਊਬ ਕਾਲ ਦਾ ਵਿਜੇਟ ਦਿਖਾਈ ਦੇ ਰਿਹਾ ਹੈ ਤਾਂ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੈ।

Posted By: Amita Verma