ਆਨਲਾਈਨ ਡੈਸਕ, ਨਵੀਂ ਦਿੱਲੀ : ਯਾਮਾਹਾ ਪੂਰੀ ਦੁਨੀਆ ਵਿੱਚ ਸਪੋਰਟਸ ਬਾਈਕ ਬਣਾਉਣ ਲਈ ਬਹੁਤ ਮਸ਼ਹੂਰ ਹੈ। ਇਸ ਨੂੰ ਆਪਣੇ ਸਟਾਈਲ ਅਤੇ ਦਿੱਖ ਕਾਰਨ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਭਾਰਤ 'ਚ ਕੰਪਨੀ ਨੇ R15 ਬਾਈਕ ਨੂੰ ਲਾਂਚ ਕੀਤਾ ਸੀ, ਉਹ ਵੀ ਲੋਕਾਂ ਦੇ ਬਜਟ 'ਚ, ਜਿਸ ਕਾਰਨ ਇਸ ਦੀ ਮੰਗ ਕਾਫੀ ਚੰਗੀ ਹੈ। ਹਾਲ ਹੀ ਦੇ ਸਮੇਂ ਵਿੱਚ, ਆਟੋਮੇਕਰ ਨੇ R15 V4 ਦਾ 'ਡਾਰਕ ਨਾਈਟ ਐਡੀਸ਼ਨ' ਲਾਂਚ ਕੀਤਾ ਹੈ। ਭਾਰਤੀ ਬਾਜ਼ਾਰ 'ਚ ਇਸ ਮੋਟਰਸਾਈਕਲ ਦੀ ਕੀਮਤ 1.82 ਲੱਖ ਰੁਪਏ ਹੈ।

Yamaha R15 V4 ਡਾਰਕ ਨਾਈਟ ਐਡੀਸ਼ਨ

ਜ਼ਿਕਰਯੋਗ ਹੈ, Yamaha R15 V4 ਡਾਰਕ ਨਾਈਟ ਐਡੀਸ਼ਨ ਵਿੱਚ ਗੋਲਡਨ ਹਾਈਲਾਈਟਸ ਦੇ ਨਾਲ ਬਲੈਕ ਬਾਡੀ ਪੇਂਟ ਦੀ ਵਰਤੋਂ ਕੀਤੀ ਗਈ ਹੈ ਜੋ ਇਸਨੂੰ ਬਹੁਤ ਪਾਵਰਫੁੱਲ ਲੁੱਕ ਦਿੰਦੀ ਹੈ। ਬਾਈਕ ਦੇ ਅਲਾਏ ਵ੍ਹੀਲਸ 'ਤੇ ਗੋਲਡਨ ਪੇਂਟ ਅਤੇ ਪਹੀਆਂ 'ਤੇ ਗੋਲਡਨ ਹਾਈਲਾਈਟਸ ਮਿਲਦੀਆਂ ਹਨ। ਵਰਤਮਾਨ ਵਿੱਚ, R15 V4 ਚਾਰ ਰੰਗਾਂ ਵਿੱਚ ਆਉਂਦਾ ਹੈ - ਲਾਲ (1.81 ਲੱਖ ਰੁਪਏ), ਡਾਰਕ ਨਾਈਟ (1.82 ਲੱਖ ਰੁਪਏ), ਨੀਲਾ ਅਤੇ 'ਇੰਟੈਂਸਿਟੀ ਵ੍ਹਾਈਟ' (1.86 ਲੱਖ ਰੁਪਏ)।

ਇੰਜਣ ਅਤੇ ਪਾਵਰ

R15 V4 ਡਾਰਕ ਨਾਈਟ ਐਡੀਸ਼ਨ ਦੇ ਇੰਜਣ ਦੀ ਗੱਲ ਕਰੀਏ ਤਾਂ ਇਸ ਦੀ ਪਾਵਰ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ, ਇਹ ਸਟੈਂਡਰਡ ਮਾਡਲ ਵਾਂਗ ਹੀ ਫੀਚਰਸ ਅਤੇ ਡਿਜ਼ਾਈਨ ਦੇ ਨਾਲ ਆਉਂਦਾ ਹੈ। ਇੰਜਣ ਦੀ ਗੱਲ ਕਰੀਏ ਤਾਂ, R15 V4 ਡਾਰਕ ਨਾਈਟ ਐਡੀਸ਼ਨ 155cc ਲਿਕਵਿਡ ਕੂਲਡ, 4 ਵਾਲਵ ਇੰਜਣ ਦੀ ਵਰਤੋਂ ਕਰਦਾ ਹੈ। ਜੋ 18.4hp ਦੀ ਪਾਵਰ ਅਤੇ 14.2Nm ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ 'ਚ 6 ਸਪੀਡ ਗਿਅਰਬਾਕਸ ਸਲਿਪਰ ਕਲਚ ਹੈ।

ਡੈਲਟਾ ਬਾਕਸ ਫ੍ਰੇਮ

ਕੰਪਨੀ ਨੇ R15 V4 ਲਈ ਡੈਲਟਾ ਬਾਕਸ ਫ੍ਰੇਮ ਦੀ ਵਰਤੋਂ ਕੀਤੀ ਹੈ, ਜੋ ਬਾਈਕ ਨੂੰ ਮਜ਼ਬੂਤ ​​ਸਥਿਰਤਾ ਦਿੰਦੀ ਹੈ। ਬਾਈਕ ਨੂੰ ਆਰਾਮਦਾਇਕ ਬਣਾਉਣ ਲਈ, ਇਸ ਵਿਚ USD ਟੈਲੀਸਕੋਪਿਕ ਫੋਰਕ ਅਤੇ ਪਿਛਲੇ ਪਾਸੇ ਮੋਨੋਸ਼ੌਕ ਸਸਪੈਂਸ਼ਨ ਯੂਨਿਟ ਮਿਲਦਾ ਹੈ। ਸੁਰੱਖਿਆ ਲਈ, ਇਹ ਬਾਈਕ ਡਿਊਲ ਡਿਸਕ ਬ੍ਰੇਕ ਅਤੇ ਡਿਊਲ ਚੈਨਲ ABS ਨਾਲ ਲੈਸ ਹੈ।

ਕਿਸ ਨਾਲ ਹੈ ਮੁਕਾਬਲਾ

Yamaha R15 V4 ਭਾਰਤੀ ਬਾਜ਼ਾਰ ਵਿੱਚ Suzuki Gixxer SF250 (1.92 ਲੱਖ ਤੋਂ 2.02 ਲੱਖ ਰੁਪਏ) ਅਤੇ KTM RC 200 (2.18 ਲੱਖ ਰੁਪਏ) ਨਾਲ ਮੁਕਾਬਲਾ ਕਰਦੀ ਹੈ। ਹੀਰੋ ਮੋਟੋਕਾਰਪ ਜਲਦੀ ਹੀ ਇਸ ਸੈਗਮੈਂਟ ਵਿੱਚ ਯਾਮਾਹਾ R15 V4 ਨੂੰ ਟੱਕਰ ਦੇਣ ਲਈ ਫੁੱਲ-ਫੇਅਰਡ ਕਰਿਜ਼ਮਾ XMR ਲਾਂਚ ਕਰ ਸਕਦੀ ਹੈ।

Posted By: Jaswinder Duhra