ਨਵੀਂ ਦਿੱਲੀ, ਜੇਐੱਨਐੱਨ : ਜੇ ਤੁਸੀਂ ਵੀ Yahoo Services ਦੀ ਵਰਤੋਂ ਕਰਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ। ਕਿਉਂਕਿ Yahoo ਨੇ ਅਧਿਕਾਰਿਕ ਤੌਰ 'ਤੇ Yahoo Groups ਨੂੰ 15 ਦਸੰਬਰ ਤਕ ਬੰਦ ਕਰਨ ਦਾ ਐਲਾਨ ਕੀਤਾ ਹੈ। ਭਾਵ ਹੁਣ ਯੂਜ਼ਰਜ਼ Yahoo ਦੀਆਂ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕਣਗੇ। ਹਾਲਾਂਕਿ ਕੰਪਨੀ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ Yahoo ਦੀ ਈ-ਮੇਲ ਸਰਵਿਸ ਚਾਲੂ ਰਹੇਗੀ ਤੇ ਜੇ ਤੁਸੀਂ ਇਸ ਦਾ ਉਪਯੋਗ ਕਰਦੇ ਹੋ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਆਓ ਜਾਣਦੇ ਹਾਂ Yahoo Groups ਦੇ ਬੰਦ ਹੋਣ ਦੀ ਵਜ੍ਹਾ ...


ਇਸ ਲਈ ਬੰਦ ਹੋਵੇਗਾ Yahoo Groups

Yahoo Groups ਨੂੰ ਬੰਦ ਕਰਨ ਦੇ ਐਲਾਨ ਨਾਲ ਹੀ Verizon Ownership ਵਾਲੀ ਕੰਪਨੀ Yahoo ਨੇ ਇਸ ਦਾ ਕਾਰਨ ਦੱਸਦੇ ਹੋਏ ਕਿਹਾ ਹੈ ਕਿ ਉਹ ਹੁਣ ਆਪਣੇ ਦੂਜੇ Business 'ਤੇ ਫੋਕਸ ਕਰਨ ਦੀ ਪਲਾਨਿੰਗ ਕਰ ਰਹੀ ਹੈ। ਕੰਪਨੀ ਵੱਲੋਂ ਜਾਰੀ ਸਟੇਟਮੈਂਟ 'ਚ ਕਿਹਾ ਗਿਆ ਹੈ ਕਿ 'Yahoo Groups ਨੇ ਪਿਛਲੇ ਕਈ ਸਾਲਾਂ 'ਚ ਲਗਾਤਾਰ ਗਿਰਾਵਟ ਦੇਖੀ ਹੈ। ਉਸੇ ਮਿਆਦ ਦੌਰਾਨ ਅਸੀਂ ਆਪਣੇ ਵਪਾਰ 'ਚ ਜੁੜਾਵ ਦੀ ਬੇਮਿਸਾਲ ਪੱਧਰ ਨੂੰ ਦੇਖਿਆ ਹੈ ਕਿਉਂਕਿ ਗਾਹਕ ਪ੍ਰੀਮੀਅਮ, ਭਰੋਸੇਮੰਦ ਸਮੱਗਰੀ ਚਾਹੁੰਦੇ ਹਨ। ਹਾਲਾਂਕਿ ਅਜਿਹੇ ਫ਼ੈਸਲੇ ਕਦੇ ਵੀ ਆਸਾਨ ਨਹੀਂ ਹੁੰਦੇ, ਅਸੀਂ ਕਦੇ-ਕਦੇ ਅਜਿਹੇ ਉਤਪਾਦਾਂ ਦੇ ਸਬੰਧ 'ਚ ਮੁਸ਼ਕਿਲ ਫ਼ੈਸਲਾ ਲੈਣਾ ਚਾਹੁੰਦੇ ਹਾਂ ਜੋ ਹੁਣ ਸਾਡੀ Long term strategy ਦੇ According ਨਹੀਂਂ ਹੈ ਕਿਉਂਕਿ ਅਸੀਂ Business ਦੇ ਹੋਰ ਖੇਤਰਾਂ 'ਤੇ ਆਪਣਾ ਧਿਆਨ ਕੇਂਦਰਤ ਕਰਦੇ ਹਾਂ।'


ਈ-ਮੇਲ ਰਹੇਗੀ ਚਾਲੂ


ਕੰਪਨੀ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ Yahoo ਦੀਆਂ ਈ-ਮੇਲ ਸੇਵਾਵਾਂ ਦਾ ਉਪਯੋਗ ਕਰ ਰਹੇ ਯੂਜ਼ਰਜ਼ ਪਰੇਸ਼ਾਨ ਨਾ ਹੋਣ, ਕਿਉਂਕਿ ਕੰਪਨੀ ਦੀ ਈ-ਮੇਲ ਸੇਵਾ ਚਾਲੂ ਰਹੇਗੀ। ਤੁਸੀਂ ਮੇਲ ਸੈਂਟ ਕਰਨ ਨਾਲ ਹੀ ਰਿਸੀਵ ਵੀ ਕਰ ਸਕਦੇ ਹੋ। ਇਸ 'ਚ ਯੂਜ਼ਰਜ਼ ਨੂੰ ਕਿਸੇ ਤਰ੍ਹਾਂ ਦੀ ਰੁਕਾਵਟ ਦਾ ਸਾਹਮਣਾ ਨਾ ਕਰਨਾ ਪਵੇ ਪਰ Yahoo Groups ਦੇ ਅਕਾਊਂਟ ਤੋਂ 15 ਦਸੰਬਰ ਤੋਂ ਬਾਅਦ ਨਾ ਮੇਲ ਕੀਤੀ ਜਾ ਸਕੇਗੀ ਤੇ ਨਾ ਹੀ ਕੋਈ ਮੇਲ ਰਿਸੀਵ ਹੋਵੇਗੀ। ਜੇ ਤੁਸੀਂ 15 ਦਸੰਬਰ ਤੋਂ ਬਾਅਦ Yahoo Groups ਦੇ ਮੇਲ ਦਾ ਉਪਯੋਗ ਕਰਦੇ ਹੋ ਤਾਂ ਮੇਲ ਸੈਂਟ ਨਹੀਂ ਹੋਵੇਗੀ।

Posted By: Rajnish Kaur