ਟੈਕ ਡੈਸਕ, ਨਵੀਂ ਦਿੱਲੀ : ਯਾਹੂ ਦੀ ਇਕ ਬੇਹੱ ਹਰਮਨਪਿਆਰੀ ਸਰਵਿਸ Yahoo Answers ਹੁਣ ਬੰਦ ਹੋ ਰਹੀ ਹੈ। ਕੰਪਨੀ ਨੇ ਅਧਿਕਾਰਿਤ ਤੌਰ ’ਤੇ ਇਸ ਸਰਵਿਸ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਲਿਆ ਹੈ ਭਾਵ ਜੇ ਤੁਸੀਂ Yahoo Answers ਦਾ ਇਸਤੇਮਾਲ ਸਵਾਲ ਜਵਾਬ ਲਈ ਕਰਦੇ ਹੋ ਛਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 4 ਮਈ ਤੋਂ ਬਾਅਦ ਇਸ ਸਰਵਿਸ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਦੀ ਜਾਣਕਾਰੀ ਕੰਪਨੀ ਨੇ ਯਾਹੂ ਅੰਸਰ ਦੇ ਹੋਮ ਪੇਜ਼ ’ਤੇ ਵੀ ਸ਼ੇਅਰ ਕੀਤੀ ਹੈ।

Yahoo Answers ਨੂੰ ਬੰਦ ਕਰਨ ਦਾ ਐਲਾਨ ਕੰਪਨੀ ਨੇ Yahoo Answers ਦੇ ਹੋਮਪੇਜ਼ ’ਤੇ ਸ਼ੇਅਰ ਕੀਤੀ ਹੈ। ਹੋਮਪੇਜ਼ ’ਤੇ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਸਰਵਿਸ 4 ਮਈ 2021 ਨੂੰ ਬੰਦ ਹੋ ਜਾਵੇਗੀ। ਨਾਲ ਹੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਯੂਜ਼ਰਜ਼ 20 ਅਪ੍ਰੈਲ 2021 ਤੋਂ ਬਾਅਦ ਇਸ ਸਰਵਿਸ ਦਾ ਸਬਸਕ੍ਰਿਪਸ਼ਨ ਪ੍ਰਾਪਤ ਨਹੀਂ ਕਰ ਸਕਣਗੇ। ਇਸ ਤੋਂ ਬਾਅਦ ਇਹ ਸਰਵਿਸ ਇਥੇ ਮੌਜੂਦ ਡਾਟਾ ਨੂੰ ਡਾਊਨਲੋਡ ਕਰਨ ਚਾਹੁੰਦੇ ਹੋ ਤਾਂ ਉਸ ਲਈ ਹੀ ਹੈਲਪ ਪੇਜ਼ ਦਾ ਲਿੰਕ ਦਿੱਤਾ ਗਿਆ ਹੈ, ਜੋ ਡਾਟਾ ਡਾਊਨਲੋਡ ਕਰਨ ਵਿਚ ਯੂੁਜ਼ਰਜ਼ ਦੀ ਮਦਦ ਕਰੇਗਾ।

16 ਸਾਲ ਪਹਿਲਾਂ ਹੋਈ ਸੀ Yahoo Answers ਸ਼ੁਰੂ

ਯਾਹੂ ਅੰਸਰ ਸਰਵਿਸ ਨੂੰ ਅੱਜ ਤੋਂ 16 ਸਾਲ ਪਹਿਲਾਂ ਸ਼ੁਰੂ ਕੀਤੀ ਗਈ ਸੀ। ਕੰਪਨੀ ਨੇ ਇਸ ਸਰਵਿਸ ਨੂੰ ਲੋਕਾਂ ਦੀ ਸਹੂਲਤ ਲਈ ਪੇਸ਼ ਕੀਤਾ ਸੀ, ਜਿਥੇ ਦੁਨੀਆ ਭਰ ਦੇ ਲੋਕ ਜਾਣਕਾਰੀ ਸ਼ੇਅਰ ਕਰ ਸਕਦੇ ਹਨ। ਨਾਲ ਹੀ ਕਿਸੇ ਸਵਾਲ ਦਾ ਜਵਾਬ ਵੀ ਦੇ ਸਕਦੇ ਹਨ।ਇਥੇ ਲੱਖਾਂ ਯੂਜ਼ਰਜ਼ ਨੂੰ ਵੱਖ ਵੱਖ ਵਿਸ਼ਿਆਂ ’ਤੇ ਸਵਾਲ ਤੇ ਜਵਾਬ ਮਿਲਦੇ ਹਨ। ਸਧਾਰਣ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਹ ਗਲੋਬਲ ਨਾਲੇਜ ਸ਼ੇਅਰ ਕਰਨ ਦੀ ਇਕ ਕਮਿਊਨਿਟੀ ਹੈ, ਜੋ ਹੁਣ ਬੰਦ ਹੋਣ ਵਾਲੀ ਹੈ।

ਕੰਪਨੀ ਨੇ ਯਾਹੂ ਅੰਸਰ ਦੇ ਮੈਂਬਰਾਂ ਨੂੰ ਇਕ ਨੋਟ ਭੇਜਿਆ ਹੈ, ਜਿਸ ਵਿਚ ਇਸ ਨੂੰ ਬੰਦ ਕਰਨ ਦਾ ਕਾਰਨ ਦੱਸਿਆ ਹੈ। ਰਿਪੋਰਟ ਮੁਤਾਬਕ ਕੰਪਨੀ ਦਾ ਕਹਿਣਾ ਹੈ ਕਿ ‘ਅਸੀਂ Yahoo Answers ਸਰਵਿਸ ਨੂੰ 16 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅਤੇ ਗਲੋਬਲ ਨਾਲੇਜ ਸ਼ੇਅਰ ਕਰਨ ਦੀ ਇਹ ਕਮਿਊਨਿਟੀ ਬਣਾਈ ਸੀ। ਹਾਲਾਂਕਿ ਅਸੀਂ ਕਈ ਚੀਜ਼ਾਂ ਪੂਰੀਆਂ ਨਹੀਂ ਸਕਦੇ। ਅਜਿਹੇ ਵਿਚ 4 ਮਈ 2021 ਨੂੰ ਯਾਹੂ ਅੰਸਰ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।’

Posted By: Tejinder Thind