ਜੇਐੱਨਐੱਨ, ਨਵੀਂ ਦਿੱਲੀ : Xiaomi ਦੇ ਲੇਟੈਸਟ ਸਮਾਰਟਫੋਨ Mi 11 lite ਨੂੰ 22 ਮਈ ਦੀ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। Mi India ਟਵਿੱਟਰ ਹੈਂਡਲ ਤੋਂ Mi 11 lite ਸਮਾਰਟਫੋਨ ਦੀ ਲਾਂਚਿੰਗ ਦੀ ਜਾਣਕਾਰੀ ਦਿੱਤੀ ਗਈ ਹੈ। ਕੰਪਨੀ ਦੇ ਦਾਅਵੇ ਅਨੁਸਾਰ Mi 11 lite ਸਮਾਰਟਫੋਨ ਸਾਲ 2021 ਦਾ Xiaomi ਦਾ ਸਭ ਤੋਂ ਸਲਿਮ ਤੇ ਲਾਈਟਵੇਟ ਸਮਾਰਟਫੋਨ ਹੋਵੇਗਾ। Mi 11 lite ਸਮਾਰਟਫੋਨ ਦਾ ਵਰਜ਼ਨ 157 ਗ੍ਰਾਮ ਹੋਵੇਗਾ, ਜਦਕਿ ਫੋਨ 6.81mm ਸਲਿਮ ਹੋਵੇਗਾ।


ਕੰਪਨੀ ਨੇ ਲਾਈਟ ਤੇ ਲੋਡੇਡ ਟੈਗ ਲਾਈਨ ਤੋਂ ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਫੋਨ ਨੂੰ 4 ਜੀ ਦੇ ਨਾਲ ਹੀ 5 ਜੀ ਕੁਨੈਕਟਿਵੀਟੀ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਨ ਨੂੰ 90Hz ਡਿਸਪਲੇਅ ਦੇ ਨਾਲ 4,250mAh ਬੈਟਰੀ ਸਪੋਰਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਨ ਨੂੰ 8 ਜੀਬੀ ਰੈਮ ਸਪੋਰਟ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

Mi 11 lite ਸਮਾਰਟਫੋਨ ਨੂੰ 6.5 ਇੰਚ ਦੀ ਫੁੱਲ ਐੱਚਡੀ ਪਲਸ ਐਮੋਲੇਡ ਡਿਸਪਲੇਅ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜਦਕਿ ਕਾਰਨਿਗ ਗੋਰੀਲਾ ਗਲਾਸ 9 ਦੀ ਸਕ੍ਰੀਨ ਪ੍ਰੋਟੈਕਸ਼ਨ ਮਿਲੇਗੀ। ਫੋਨ ’ਚ ਸਕ੍ਰੀਨ ਲਾਕ ਦੇ ਤੌਰ ’ਤੇ ਸਾਈਡ ਫਿੰਗਰਪ੍ਰਿੰਟ ਸੈਂਸਰ ਦੀ ਸਪੋਰਟ ਦਿੱਤੀ ਗਈ ਹੈ। ਨਾਲ ਹੀ ਫੇਸ ਅਨਲਾਕ ਦੀ ਸਪੋਰਟ ਦਿੱਤੀ ਗਈ ਹੈ। ਫੋਨ 4,250mAh ਬੈਟਰੀ ਦੇ ਨਾਲ 6 ਜੀਬੀ ਰੈਮ ਤੇ 8 ਜੀਬੀ ਰੈਮ ਦੇ ਨਾਲ 128 ਜੀਬੀ ਦੀ ਸਟੋਰੇਜ ਦਿੱਤੀ ਜਾ ਸਕਦੀ ਹੈ।

Posted By: Sarabjeet Kaur