ਨਵੀਂ ਦਿੱਲੀ : Xiaomi Redmi Note 7 Pro ਨੂੰ ਭਾਰਤ 'ਚ ਕੁਝ ਮਹੀਨੇ ਪਹਿਲ ਲਾਂਚ ਕੀਤਾ ਗਿਆ। IDC ਦੀ ਰਿਪੋਰਟ ਅਨੁਸਾਰ Redmi Note 7 Pro ਸਾਲ 2019 'ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਸਮਾਰਟਫੋਨ ਹੈ। ਹੁਣ ਭਾਰਤੀ ਬਾਜ਼ਾਰ 'ਚ ਇਸ ਫੋਨ ਦੀ ਕੀਮਤ 'ਚ ਕਟੌਤੀ ਕੀਤੀ ਗਈ ਹੈ ਜਿਸ ਦੇ ਬਾਅਦ ਤੁਸੀਂ ਈ-ਕਾਮਰਸ ਸਾਈਟ Flipkart 'ਤੇ ਇਸ ਨੂੰ 11,999 ਦੀ ਸ਼ੁਰੂਆਤੀ ਕੀਮਤ ਦੇ ਨਾਲ ਖ਼ਰੀਦ ਸਕਦੇ ਹੋ। ਇਸ ਦੇ ਇਲਾਵਾ ਫੋਨ 'ਤੇ ਇਕ ਸਾਲ ਬ੍ਰਾਂਡ ਵਾਰੰਟੀ ਵੀ ਦਿੱਤੀ ਜਾ ਰਹੀ ਹੈ।

ਈ-ਕਾਮਰਸ ਸਾਈਟ Flipkart 'ਤੇ ਮੌਜੂਦ Redmi Note 7 Pro ਦਾ 4ਜੀਬੀ ਰੈਮ ਪੱਲਸ 64ਜੀਬੀ ਸਟੋਰੇਜ ਵੇਰੀਐਂਟ ਹੁਣ 11,999 ਰੁਪਏ 'ਚ ਉਪਲਬਧ ਹੋ ਰਿਹਾ ਹੈ ਜਦਕਿ ਇਸ ਨੂੰ 13,999 'ਚ ਲਾਂਚ ਕੀਤਾ ਗਿਆ ਸੀ। 64ਜੀਬੀ ਰੈਮ ਪੱਲਸ 128 ਜੀਬੀ ਮਾਡਲ ਨੂੰ 16,999 'ਚ ਲਾਂਚ ਕੀਤਾ ਗਿਆ ਸੀ ਪਰ ਹੁਣ ਇਸ ਨੂੰ 14,999 'ਚ ਖ਼ਰੀਦ ਸਕਦੇ ਹੋ। ਇਸ ਦੇ ਇਲਾਵਾ Redmi ਫੋਨ ਦੀ ਖ਼ਰੀਦਦਾਰੀ 'ਤੇ Flipkart 1,000 ਰੁਪਏ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਜੇ ਤੁਸੀਂ Citi ਬੈਂਕ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਦੇ ਹਾਂ ਤਾਂ ਤੁਹਾਨੂੰ 10 ਫ਼ੀਸਦੀ ਡਿਸਕਾਊਂਟ ਵੀ ਮਿਲੇਗਾ।

Posted By: Sarabjeet Kaur