ਨਵੀਂ ਦਿੱਲੀ, ਟੈਕ ਡੈਸਕ : Black Shark, Meizu, OnePlus ਤੇ Realme ਵਰਗੀਆਂ ਲੋਕਪ੍ਰਿਆ ਸਮਾਰਟਫੋਨ ਨਿਰਮਾਤਾ ਕੰਪਨੀਆਂ P2P ਫਾਈਲ ਟਰਾਂਸਮਿਸ਼ਨ ਅਲਾਂਇੰਸ 'ਚ ਸ਼ਾਮਲ ਹੋ ਗਈ ਹੈ। ਹੁਣ ਤਕ ਇਸ ਅਲਾਂਇੰਸ 'ਚ Oppo, Vivo ਤੇ Xiaomi ਸ਼ੁਰੂਆਤੀ ਮੈਂਬਰ ਸੀ। ਇਨ੍ਹਾਂ ਸਾਰੀਆਂ ਕੰਪਨੀਆਂ ਨਾਲ ਮਿਲ ਕੇ ਇਕ ਫਾਈਲ ਟਰਾਂਸਫਰ ਪ੍ਰੋਟੋਕਾਲ ਡੈਵਲਪ ਕੀਤਾ ਹੈ। ਜੋ ਕਿ ਕਰਾਂਸ ਬੈਂਡ ਵਾਇਰਲੈੱਸ ਫਾਈਲ ਟਰਾਂਸਫਰ ਕਰਨ ਦਾ ਦਾਅਵਾ ਕਰਦਾ ਹੈ। ਇਹ ਪ੍ਰੋਟੋਕਾਲ ਸਭ ਤੋਂ ਪਹਿਲਾਂ ਅਗਸਤ 2019 'ਚ ਚੀਨ 'ਚ ਐਲਾਨ ਕੀਤਾ ਗਿਆ। ਫਰਵਰੀ 2020 'ਚ ਇਸ ਨੂੰ Oppo, Vivo ਤੇ Xiaomi ਯੂਜ਼ਰਜ਼ ਲਈ ਪੇਸ਼ ਕੀਤਾ ਗਿਆ। ਜੋ ਕਿ Apple IOS ਯੂਜ਼ਰਜ਼ ਨੂੰ AirDrop ਫੀਚਰ ਟਰਾਂਸਫਰ ਲਈ ਮਿਲਦਾ ਹੈ ਪਰ ਐਂਡਰਾਈਡ ਲਈ ਫਿਲਹਾਲ ਅਜਿਹਾ ਕੋਈ ਟੂਲ ਨਹੀਂ ਹੈ। ਜਿਸ 'ਚ ਮਲਟੀ ਪਲੇਟਫਾਰਮ ਫਾਈਲ ਟਰਾਂਸਫਰ ਕੀਤੀ ਜਾ ਸਕੇ। ਚੀਨ ਦੀ ਮਾਈਕ੍ਰੋ ਬਲਾਗਿੰਗ ਸਾਈਟ weibo 'ਤੇ ਦਿੱਤੀ ਗਈ ਹੈ ਜਾਣਕਾਰੀ ਲਈ Black Shark, Meizu, OnePlus,Realme, Oppo, Vivo ਤੇ Xiaomi ਵਰਗੀਆਂ ਕੰਪਨੀਆਂ ਐਂਡਰਾਈਡ ਯੂਜ਼ਰਜ਼ ਲਈ ਮਲਟੀ ਪਲੇਟਫਾਰਮ ਫਾਈਲ ਟਰਾਂਸਫਰ ਸਿਸਟਮ ਬਣਾਉਣ ਲਈ ਇਕ ਸਾਥ ਆਈ ਹੈ। ਕਿਉਂਕਿ ਹੁਣ ਤਕ ਐਂਡਰਾਈਡ ਪਲੇਟਫਾਰਮ 'ਤੇ ਕੋਈ ਅਜਿਹਾ ਸਿਸਟਮ ਨਹੀਂ ਹੈ ਜਿਸ ਦੀ ਮਦਦ ਨਾਲ ਮਲਟੀ ਪਲੇਟਫਾਰਮ ਫਾਈਲ ਟਰਾਂਸਫਰ ਕੀਤੀ ਜਾ ਸਕੇ। ਰਿਪੋਰਟ ਮੁਤਾਬਕ ਜਲਦ ਹੀ Android Q 'ਤੇ ਇਸ ਦੀ ਟੇਸਟਿੰਗ ਵੀ ਸ਼ੁਰੂ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਮਾਰਕੀਟ 'ਚ ਪਹਿਲਾਂ Fast Share ਨਾਮ ਦਾ ਫੀਚਰ ਪੇਸ਼ ਕੀਤਾ ਜਾ ਚੁੱਕਾ ਹੈ ਪਰ ਇਹ ਫੀਚਰ ਸਾਰੇ ਐਂਡਰਾਈਡ ਸਮਾਰਟਫੋਨ 'ਚ ਉਪਲੱਬਧ ਨਹੀਂ ਹੈ। ਅਜਿਹੇ 'ਚ ਐਂਡਰਾਈਡ ਯੂਜ਼ਰਜ਼ ਨੂੰ ਮਲਟੀ ਫਾਈਲ ਟਰਾਂਸਫਰ ਲਈ ਹੀ ਇਨ੍ਹਾਂ ਦਿੱਗਜ਼ ਕੰਪਨੀਆਂ ਨੇ ਅਲਾਂਰਿੰਸ ਕੀਤਾ ਹੈ। ਇਹ ਵੀ ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਹੁਣ ਮਿਲ ਕੇ P2P ਫਾਈਲ ਟਰਾਂਸਫਰ ਪ੍ਰੋਟੋਕਾਲ ਕ੍ਰਿਏਟ ਤੇ ਡਲੀਵਰ ਕਰੇਗੀ। ਹੁਣ ਤਕ ਸਾਹਮਣੇ ਆਈ ਰਿਪੋਰਟਸ 'ਚ ਜਾਣਕਾਰੀ ਦਿੱਤੀ ਗਈ ਕਿ ਐਂਡਰਾਈਡ ਪਲੇਟਫਾਰਮ ਲਈ ਆਉਣ ਵਾਲੀ ਨਵੀਂ ਫਾਈਲ ਟਰਾਂਸਫਰ ਪ੍ਰੋਟੋਕਾਲ ਕਈ ਤਰ੍ਹਾਂ ਦੀਆਂ ਫਾਈਲਾਂ ਫਾਰਮੈਂਟਸ ਨੂੰ ਸਪੋਰਟ ਕਰਨ 'ਚ ਸਮੱਰਥ ਹੋਵੇਗਾ। ਇਸ ਦੀ ਪ੍ਰੋਟੋਕਾਲ ਦੀ ਮਦਦ ਨਾਲ ਯੂਜ਼ਰਜ਼ 20Mbps ਦੀ ਸਪੀਡ ਨਾਲ ਫਾਈਲ ਟਰਾਂਸਫਰ ਕਰ ਸਕੋਗੇ। ਦੋ ਡਿਵਾਈਜ਼ 'ਚ ਸਟੇਬਲ ਕੁਨੈਕਸ਼ਨ ਬਣਾਉਣ ਮਗਰੋਂ ਬਿਹਤਰ ਸਪੀਡ ਨਾਲ ਫਾਈਲ ਰਿਸੀਵ ਤੇ ਸੈਂਡ ਕੀਤੀ ਜਾਵੇਗੀ।

Posted By: Rajnish Kaur