ਨਵੀਂ ਦਿੱਲੀ, ਟੈਕ ਡੈਸਕ : ਸ਼ੀਓਮੀ (Xiaomi) ਅੱਜ ਗਲੋਬਲ ਮਾਰਕੀਟ ਵਿਚ MIUI 12 ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਕਸਟਮ ਸਕਿਨ ਵਿਚ, ਉਪਭੋਗਤਾਵਾਂ ਨੂੰ ਬਹੁਤ ਸਾਰੇ ਫੀਚਰਸ ਦੀ ਸਹੂਲਤ ਮਿਲੇਗੀ, ਜੋ ਉਨ੍ਹਾਂ ਦੇ ਮੋਬਾਈਲ ਤਜ਼ਰਬੇ ਨੂੰ ਪਹਿਲਾਂ ਤੋਂ ਬਹਿਤਰ ਬਣਾਵੇਗਾ। ਦੱਸ ਦੇਈਏ ਕਿ ਕੰਪਨੀ ਨੇ ਇਸ ਨੂੰ ਹਾਲ ਹੀ ਵਿਚ ਚੀਨੀ ਬਾਜ਼ਾਰ ਵਿਚ ਲਾਂਚ ਕੀਤਾ ਸੀ ਅਤੇ ਨਾਲ ਹੀ ਉਨ੍ਹਾਂ ਸਮਾਰਟਫੋਨਾਂ ਦੀ ਸੂਚੀ ਵੀ ਸਾਂਝੀ ਕੀਤੀ ਸੀ ਜੋ MIUI 12 ਅਪਡੇਟ ਪ੍ਰਾਪਤ ਕਰਨਗੇ। ਗਲੋਬਲ ਮਾਰਕੀਟ ਵਿਚ, MIUI 12 ਨੂੰ ਆਨਲਾਈਨ ਸਟ੍ਰੀਮਿੰਗ ਰਾਹੀਂ ਲਾਂਚ ਕੀਤਾ ਜਾਵੇਗਾ।

MIUI 12 ਕਸਟਮ ਸਕਿਨ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 5.30 ਵਜੇ ਗਲੋਬਲ ਬਾਜ਼ਾਰ ਵਿਚ ਲਾਂਚ ਕੀਤਾ ਜਾਵੇਗਾ। ਆਨਲਾਈਨ ਲਾਂਚ ਕੀਤੀ ਗਈ ਸਟ੍ਰੀਮਿੰਗ ਨੂੰ ਮੋਬਾਈਲ, ਲੈਪਟਾਪ ਅਤੇ ਕੰਪਿਊਟਰ 'ਤੇ ਸਿੱਧਾ ਦੇਖਿਆ ਜਾ ਸਕਦਾ ਹੈ। ਜੇ ਤੁਸੀਂ ਇਸ ਲਾਂਚ ਈਵੈਂਟ ਨੂੰ ਸਿੱਧਾ ਦੇਖਣਾ ਚਾਹੁੰਦੇ ਹੋ, ਤਾਂ ਤੁਸੀਂ ਇਸਦੇ ਲਈ ਕੰਪਨੀ ਦੇ ਯੂਟਿਊਬ ਚੈਨਲ 'ਤੇ ਜਾ ਸਕਦੇ ਹੋ।ਸ਼ੀਓਮੀ ਇੰਡੀਆ ਦੇ ਮੁਖੀ ਮਨੂੰ ਕੁਮਾਰ ਜੈਨ ਨੇ ਆਪਣੇ ਟਵਿੱਟਰ ਅਕਾਊਂਟ 'ਤੇ MIUI 12 ਦੀ ਲਾਂਚਿੰਗ ਨਾਲ ਜੁੜੀ ਇਕ ਪੋਸਟ ਸ਼ੇਅਰ ਕੀਤੀ ਹੈ ਅਤੇ ਇਸ ਪੋਸਟ ਨਾਲ ਲਾਈਵ ਸਟ੍ਰੀਮਿੰਗ ਲਿੰਕ ਵੀ ਦਿੱਤਾ ਗਿਆ ਹੈ।

Posted By: Sunil Thapa