ਨਵੀਂ ਦਿੱਲੀ : ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਜਲਦ ਹੀ ਭਾਰਤੀ ਬਾਜ਼ਾਰ 'ਚ ਆਪਣੇ ਇਕ ਹੋਰ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਇਸ ਸਮਾਰਟਫੋਨ ਨੂੰ Mi Note ਸੀਰੀਜ਼ ਦੇ ਤਹਿਤ ਲਾਂਚ ਕੀਤਾ ਜਾ ਸਕਦਾ ਹੈ। ਕੰੰਪਨੀ ਨੇ ਆਪਣੀ ਇਸ ਸੀਰੀਜ਼ 'ਚ ਪਿਛਲੇ ਕਈ ਸਾਲਾਂ ਤੋਂ ਕੋਈ ਵੀ ਸਮਾਰਟਫੋਨ ਲਾਂਚ ਨਹੀਂ ਕੀਤਾ। ਇਸ ਸੀਰੀਜ਼ ਦੇ ਤਹਿਤ ਕੰਪਨੀ Mi Note10 ਨੂੰ ਲਾਂਚ ਕਰਨ ਵਾਲੀ ਹੈ। ਇਸ ਸਮਾਰਟਫੋਨ ਨੂੰ ਅਗਲੇ ਸਾਲ ਦੇ ਸ਼ੁਰੂਆਤੀ ਮਹੀਨੇ 'ਚ ਹੀ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ ਕੰਪਨੀ ਦੀ ਪਿਛਲੇ Redmi K20 ਸੀਰੀਜ਼ ਦੇ ਤਹਿਤ ਹੀ ਅਪਰ ਮਿਡ ਬਜਟ ਰੇਂਜ 'ਚ ਲਾਂਚ ਕੀਤਾ ਜਾ ਸਕਦਾ ਹੈ। ਨਾਲ ਹੀ ਨਾਲ ਇਸ 'ਚ ਕਈ ਨਵੇਂ ਫ਼ੀਚਰਜ਼ ਵੀ ਦਿੱਤੇ ਜਾ ਸਕਦੇ ਹਨ।

MIUI 11

ਇਸ ਸਮਾਰਟਫੋਨ ਨੂੰ ਆਊਟ ਦ ਬਾਕਸ MIUI 11 ਅਪਰੇਟਿੰਗ ਸਿਸਟਮ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਹ ਐਂਡਰਾਇਡ 9 ਪਾਈ 'ਤੇ ਅਧਾਰਿਤ ਅਪਰੇਟਿੰਗ ਸਿਸਟਮ ਦੇ ਨਾਲ ਆਵੇਗਾ।

AMOLED ਡਿਸਪਲੇਅ

ਇਸ ਸਮਾਰਟਫੋਨ ਨੂੰ 6.67 ਇੰਚ ਦੀ ਐੱਚਡੀ+AMOLED ਡਿਸਪਲੇਅ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ।

SD 730G ਚਿਪਸੈੱਟ ਪ੍ਰੋਸੈਸਰ

ਇਸ ਸਮਾਰਟਫੋਨ ਨੂੰ ਕਵਾਲਕਾਮ ਦੇ ਲੇਟੈਸਟ ਅੋਕਟਾ-ਕੋਰ ਸਨੈਪਡ੍ਰੈਗਨ 730 ਜੀ ਚਿਪਸੈੱਟ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਇਸ ਦੇ ਪ੍ਰੋਸੈਸਰ 'ਚ 618 ਡੀਪੀਯੂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਸਟੋਰੇਜ

ਇਹ ਸਮਾਰਟਫੋਨ ਦੋ ਸਟੋਰੇਜ ਆਪਸ਼ਨ 6GB+128GB ਤੇ 8GB+256GB 'ਚ ਲਾਂਚ ਕੀਤਾ ਜਾ ਸਕਦਾ ਹੈ। ਫੋਨ 'ਚ ਐਕਸਟਰਨਲ ਸਟੋਰੇਜ ਸਪੋਰਟ ਵੀ ਦਿੱਤੀ ਜਾ ਸਕਦੀ ਹੈ।

108MP ਪੇਂਟਾ ਕੈਮਰਾ

ਫੋਨ ਦੇ ਕੈਮਰਾ ਫ਼ੀਚਰਜ਼ ਦੀ ਗੱਲ ਕਰੀਏ ਤਾਂ ਇਸ 'ਚ 108 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਦਿੱਤਾ ਜਾ ਸਕਦਾ ਹੈ, ਜੋ ਕਿ Samsung HMX ਸੈਂਸਰ ਤੋਂ ਲੈਸ ਹੋਵੇਗਾ। ਫੋਨ 'ਚ ਚਾਰ ਤੇ ਹੋਰ ਰੀਅਰ ਕੈਮਰੇ ਦਿੱਤੇ ਜਾ ਸਕਦੇ ਹਨ। ਇਸ 'ਚ 12 ਮੈਗਾਪਿਕਸਲ ਦਾ ਡਿਊਲ ਪਿਕਸਲ ਸੈਂਸਰ, 5 ਮੈਗਾਪਿਕਸਲ ਦਾ ਟੈਲੀਫੋਟੋ ਲੈਂਜ਼, 20 ਮੈਗਾਪਿਕਸਲ ਦਾ ਵਾਈਡ ਐਂਗਲ ਲੈਂਜ਼ ਤੇ 2 ਮੈਗਾਪਿਕਸਲ ਦਾ ਮੈਕਰੋ ਕੈਮਰਾ ਦਿੱਤਾ ਜਾ ਸਕਦਾ ਹੈ। ਫੋਨ ਦੇ ਫ੍ਰੰਟ 'ਤੇ ਸੈਲਫੀ ਲਈ 32 ਮੈਗਾਪਿਕਸਲ ਦਾ ਸੈਂਸਰ ਦਿੱਤਾ ਜਾ ਸਕਦਾ ਹੈ।

ਦਮਦਾਰ ਬੈਟਰੀ

ਫੋਨ 'ਚ 5,260 ਐਮਏਐੱਚ ਦੀ ਦਮਦਾਰ ਬੈਟਰੀ 30W ਦੀ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਦਿੱਤੀ ਜਾ ਸਕਦੀ ਹੈ। ਨਾਲ ਹੀ ਨਾਲ ਫੋਨ 'ਚ USB Type C, NFC ਵਰਗੇ ਫ਼ੀਚਰਜ਼ ਵੀ ਦਿੱਤੇ ਜਾ ਸਕਦੇ ਹਨ।

Posted By: Sarabjeet Kaur