ਨਵੀਂ ਦਿੱਲੀ : ਚਰਚਾ 'ਚ ਆ ਰਿਹਾ ਹੈ ਕਿ Xiaomi ਜਲਦ ਹੀ ਬਾਜ਼ਾਰ 'ਚ ਕੁਝ ਨਵਾਂ ਲਾਂਚ ਕਰ ਸਕਦਾ ਹੈ। ਜਿਸ 'ਚ ਬਜਟ ਰੇਂਜ ਸਮਾਰਟਫੋਨ Redmi 8 ਸਮੇਤ 108 ਮੈਗਾਪਿਕਸਲ ਕੈਮਰਾ ਸੈਂਸਰ ਵਾਲਾ Mi Mix 4 ਸ਼ਾਮਲ ਹੈ। ਜੋ ਕਿ Mi Mix 3 ਦਾ ਹੀ ਅੱਪਗ੍ਰੇਡ ਵਰਜ਼ਨ ਹੋ ਸਕਦਾ ਹੈ। ਇਸ ਫੋਨ 'ਚ ਨਵਾਂ ਚਿਪਸੈੱਟ Snapdragon 855+ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਪਿਛਲੇ ਦਿਨੀਂ ਸਾਹਮਣੇ ਆਈ ਜਾਣਕਾਰੀ ਕਿ ਯੂਜ਼ਰਜ਼ ਨੂੰ Mi Mix 4 ਲਈ ਸਾਲ 2020 ਦਾ ਇੰਤਜ਼ਾਰ ਕਰਨਾ ਪਵੇਗਾ। ਹਾਲਾਂਕਿ ਕੁਝ ਦਿਨ ਪਹਿਲਾਂ ਹੀ Mi Mix Alpha ਸਮਾਰਟਫੋਨ ਚੀਨ ਦੀ ਇਕ ਆਨਲਾਈਨ ਰਿਟੇਲਰ ਸਾਈਟ 'ਤੇ ਲਿਸਟ ਕੀਤਾ ਸੀ, ਜਿਸ ਦੇ ਬਾਅਦ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਫੋਨ ਜਲਦ ਹੀ ਦਸਤਕ ਦੇਣ ਵਾਲਾ ਹੈ। ਪਰ ਹੁਣ ਇਸ ਦੇ ਲਈ ਇੰਤਜ਼ਾਰ ਕਰਨਾ ਪਵੇਗਾ। weibo ਦੀ ਰਿਪੋਰਟ ਅਨੁਸਾਰ Xiaomi ਦੇ ਬ੍ਰਾਂਡ ਮੈਨੇਜਰ ਨੇ ਇਸ ਗੱਲ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਇਸ ਸਾਲ Mi Mix 4 ਲਾਂਚ ਨਹੀਂ ਕੀਤਾ ਜਾਵੇਗਾ। Mi MIX ਡਿਵਾਈਸ ਦੀ ਲਿਸਟ 'ਚ ਸਿਰਫ਼ Mi MIX Alpha ਦਾ ਨਾਮ ਸ਼ਾਮਲ ਹੈ ਤੇ ਇਹ ਫੋਨ ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ।

ਵੈਸੇ ਹੁਣ ਤਕ ਸਾਹਮਣੇ ਆਏ Xiaomi Mi Mix 4 ਦੇ ਫ਼ੀਚਰਾਂ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਟੈਲੀਫੋਟੋ ਤੇ ਵਾਈਡ ਐਂਗਲ ਲੈਂਸ ਦੇ ਨਾਲ ਹੀ 108 ਮੈਗਾਪਿਕਸਲ ਦਾ Samsung ISOCELL Bright HMX ਮੇਨ ਸੈਂਸਰ ਦਿੱਤਾ ਗਿਆ ਹੈ। ਇਸ ਫੋਨ 'ਚ Snapdragon 855+ ਚਿਪਸੈੱਟ ਪੇਸ਼ ਕੀਤਾ ਜਾ ਸਕਦਾ ਹੈ। Mi Mix Alpha 'ਚ 180 ਫ਼ੀਸਦੀ ਟੂ ਬਾਡੀ ਰੇਸ਼ਓ ਉਪਲਬਧ ਹੋਵਗਾ। ਇਸ ਫੋਨ 'ਚ ਖ਼ਾਸ ਇਹੀ ਹੈ ਕਿ 108 ਮੈਗਾਪਿਕਸਲ ਦਾ ਕੈਮਰਾ ਸੈਂਸਰ ਦਿੱਤਾ ਗਿਆ ਹੈ। ਕੰਪਨੀ ਇਸ ਫੋਨ ਨੂੰ 5ਜੀ ਤੇ 4ਜੀ ਦੋ ਵੇਰੀਐਂਟ 'ਚ ਲਾਂਚ ਕਰ ਸਕਦੀ ਹੈ। ਰਿਪੋਰਟ ਅਨੁਸਾਰ ਕੰਪਨੀ ਇਸ ਫੋਨ ਨੂੰ 19,999 ਯੂਆਨ ਲਗਪਗ 2,00,000 ਰੁਪਏ ਦੀ ਕੀਮਤ 'ਚ ਲਾਂਚ ਕਰ ਸਕਦੀ ਹੈ।

Posted By: Sarabjeet Kaur