ਨਵੀਂ ਦਿੱਲੀ : Xiaomi ਦੀ Mi Max ਸੀਰੀਜ਼ ਨੂੰ ਕੰਪਨੀ ਨੇ ਬੰਦ ਕਰ ਦਿੱਤਾ ਹੈ। ਕੰਪਨੀ ਨੂੰ ਫਾਊਂਡਰ ਤੇ CEO Lei Jun ਨੇ ਜੂਨ 'ਚ ਐਲਾਨ ਕੀਤਾ ਸੀ ਕਿ Mi Max ਸੀਰੀਜ਼ ਨੂੰ ਬੰਦ ਕਰਨ ਦਾ ਪਲਾਨ ਨਹੀਂ ਕਰ ਰਹੇ, ਪਰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਕੰਪਨੀ ਨੇ ਇਸ ਸੀਰੀਜ਼ ਨੂੰ ਬੰਦ ਕਰ ਦਿੱਤਾ ਹੈ। Redmi ਬ੍ਰਾਂਡ ਦੇ ਜਨਰਲ ਮੈਨੇਜਰ ਨੇ Lu Weibing ਕਿਹਾ ਕਿ Mi Max ਸੀਰੀਜ਼ ਫੋਨ ਨੂੰ ਹੁਣ ਲਾਂਚ ਨਹੀਂ ਕੀਤਾ ਜਾਵੇਗਾ। ਹਾਲਾਂਕਿ ਕੰਪਨੀ ਨੇ ਇਸ ਦੇ ਪਿਛੇ ਦੀ ਵਜ੍ਹਾ ਨਹੀਂ ਦੱਸੀ।

Weibing ਨੇ ਕਿਹਾ ਹੁਣ ਨਹੀਂ ਲਾਂਚ ਹੋਵੇਗੀ Mi Max ਸੀਰੀਜ਼

Weibo 'ਤੇ ਇਕ ਯੂਜ਼ਰਜ਼ ਨੇ ਪੋਸਟ 'ਤੇ ਪੁੱਛਿਆ ਕਿ Xiaomi ਦੀ ਨਵੀਂ Mi Max ਸੀਰੀਜ਼ ਹੁਣ ਲਾਂਚ ਕੀਤੀ ਜਾਵੇਗੀ। ਇਸ ਦਾ ਜਵਾਬ ਦਿੰਦੇ ਹੋਏ Weibing ਨੇ ਕਿਹਾ ਨਹੀਂ। ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ ਦਾ ਆਖਰੀ ਫੋਨ Mi Max 3 ਪਿਛਲੇ 3 ਸਾਲ ਜੁਲਾਈ 'ਚ ਲਾਂਚ ਕੀਤਾ ਗਿਆ ਸੀ। ਇਸ ਨਾਲ ਪਹਿਲਾਂ ਕੰਪਨੀ ਦੇ ਚੀਫ਼ Lei Jun ਨੇ ਕਿਹਾ ਸੀ ਕਿ ਉਨ੍ਹਾਂ ਦੀ Mi Max ਜਾਂ Mi Note ਸੀਰੀਜ਼ ਲਾਂਚ ਕਰਨ ਦਾ ਕੋਈ ਪਲਾਨ ਨਹੀਂ ਹੈ। ਜਦਕਿ ਇਸ ਤਰ੍ਹਾਂ ਮੰਨਿਆ ਜਾ ਰਿਹਾ ਹੈ ਕਿ Mi Max 3 ਦਾ ਅਪਗ੍ਰੇਡ ਵੇਰੀਐਂਟ ਲਾਂਚ ਕੀਤਾ ਸੀ। Xiaomi ਨੇ ਪਿਛਲੇ ਮਹੀਨੇ ਹੀ Mi Note ਸੀਰੀਜ਼ ਦਾ ਫੋਨ Mi Note 10 ਲਾਂਚ ਕੀਤਾ ਸੀ। ਇਹ Mi CC9 Pro ਦਾ ਰੀਬ੍ਰਾਂਡੇਡ ਵਰਜ਼ਨ ਹੈ।

Xiaomi ਦੀ Mi Note ਸੀਰੀਜ਼ ਦੇ ਅਗਲੇ ਫੋਨ ਨੂੰ ਦੇਖਦੇ ਹੋਏ ਇਹ ਮੰਨਿਆ ਜਾ ਸਕਦਾ ਹੈ ਕਿ ਕੰਪਨੀ Mi Max 4 ਵੀ ਲਾਂਚ ਕਰ ਸਕਦੀ ਹੈ ਪਰ Weibing ਦੁਆਰਾ ਦਿੱਤਾ ਗਿਆ ਰਿਪਲਾਈਜ਼ ਨਾਲ ਇਹ ਮੰਨਿਆ ਜਾ ਸਕਦਾ ਹੈ ਕਿ Mi Max ਸੀਰੀਜ਼ ਨੂੰ ਹੁਣ ਬੰਦ ਕਰ ਦਿੱਤਾ ਗਿਆ ਹੈ ਤੇ ਹੁਣ ਇਸ ਦਾ ਅਪਗ੍ਰੇਡ ਵੇਰੀਐਂਟ ਨਹੀਂ ਦੇਖਿਆ ਜਾਵੇਗਾ।

Posted By: Sarabjeet Kaur