ਨਵੀਂ ਦਿੱਲੀ : ਕਾਫ਼ੀ ਸਮੇਂ ਤੋਂ ਚਰਚਾ 'ਚ ਹੈ ਕਿ Xiaomi ਆਪਣੀ ਨਵੀਂ ਡਿਵਾਈਸ Xiaomi Mi 9 Pro 5G ਤੇ Mi Mix 4 'ਤੇ ਕੰਮ ਕਰ ਰਹੀ ਹੈ। ਜਿਸ ਨੂੰ ਜਲਦ ਹੀ ਬਾਜ਼ਾਰ 'ਚ ਉਤਾਰਿਆ ਜਾ ਸਕਦਾ ਹੈ। Xiaomi Mi 9 Pro ਕੰਪਨੀ ਦੂਜੀ 5ਜੀ ਡਿਵਾਈਸ ਹੈ, Mi Mix 4 ਲਾਂਚ ਤੋਂ ਪਹਿਲਾਂ ਹੀ ਆਪਣੇ ਕੈਮਰੇ ਨੂੰ ਲੈ ਕੇ ਚਰਚਾ 'ਚ ਹੈ। ਇਸ ਡਿਵਾਈਸ 'ਚ 108 ਮੈਗਾਪਿਕਸਲ ਦਾ ਕੈਮਰਾ ਸੈੱਟਅੱਪ ਦਿੱਤਾ ਗਿਆ ਹੈ। ਹੁਣ Xiaomi Mi 9 Pro 5G ਤੇ Mi Mix 4 ਦੀ ਲਾਂਚ ਡੇਟ ਸਾਹਮਣੇ ਆ ਗਈ ਹੈ ਜਿਸ ਅਨੁਸਾਰ ਕੰਪਨੀ 24 ਸਤੰਬਰ ਨੂੰ ਇਹ ਡਿਵਾਈਸ ਲਾਂਚ ਕਰੇਗੀ।

weibo 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ Xiaomi ਬੀਜਿੰਗ 'ਚ 24 ਸਤੰਬਰ ਨੂੰ ਇਕ ਸਮਾਗਮ ਕਰਵਾਉਣ ਜਾ ਰਹੀ ਹੈ ਜਿਸ ਦਾ ਪੋਸਟਰ ਸਾਹਮਣੇ ਆਇਆ ਹੈ। ਇਸ ਪੋਸਟਰ 'ਚ Xiaomi Mi 9 Pro 5G ਤੇ Mi Mix 4 ਦੇ ਲਾਂਚ ਹੋਣ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ ਇਸ 'ਚ ਕਿਸੇ ਹੋਰ ਫ਼ੀਚਰ ਦਾ ਖੁਲਾਸਾ ਨਹੀਂ ਕੀਤਾ ਗਿਆ। ਇਸ ਲਈ ਯੂਜ਼ਰਜ਼ ਨੂੰ ਡਿਵਾਈਸ ਦੇ ਲਾਂਚ ਹੋਣ ਦਾ ਇੰਤਜ਼ਾਰ ਕਰਨਾ ਪਵੇਗਾ ਪਰ ਹੁਣ ਤਕ ਸਾਹਮਣੇ ਆਈ ਲੀਕ ਅਨੁਸਾਰ Xiaomi Mi Mix 4 'ਚ ਟੈਲੀਫੋਟੋ ਤੇ ਵਾਈਡ ਐਂਗਲ ਲੈਂਸ ਨਾਲ ਹੀ 108 ਮੈਗਾਪਿਕਸਲ ਦਾ amsung ISOCELL Bright HMX ਸੈਂਸਰ ਦਿੱਤਾ ਗਿਆ ਹੈ। ਇਹ ਫੋਨ Snapdragon 855+ ਚਿਪਸੈੱਟ ਨਾਲ ਪੇਸ਼ ਹੋ ਸਕਦਾ ਹੈ।

Posted By: Sarabjeet Kaur