Xiaomi ਜੇਐੱਨਐੱਨ, ਨਵੀਂ ਦਿੱਲੀ : ਹਾਲ ਹੀ 'ਚ Apple ਨੇ ਆਪਣਾ ਮੋਸਟ ਅਵੇਟੇਡ ਡਿਵਾਈਸ iPhone 12 ਅਧਿਕਾਰਿਕ ਤੌਰ 'ਤੇ ਬਾਜ਼ਾਰ 'ਚ ਲਾਂਚ ਕਰ ਦਿੱਤਾ ਹੈ। iPhone 12 ਦੇ ਲਾਂਚ ਹੁੰਦੇ ਹੀ Xiaomi ਨੇ ਸੋਸ਼ਲ ਮੀਡੀਆ 'ਤੇ Apple ਦਾ ਮਜ਼ਾਕ ਉਡਾਇਆ ਹੈ। ਮਜ਼ਾਕ ਉਡਾਉਂਦੇ ਹੋਏ Xiaomi ਨੇ ਯੂਜ਼ਰਜ਼ ਨੂੰ Mi 10T Pro 'ਚ ਦਿੱਤੇ ਗਏ ਖ਼ਾਸ ਫੀਚਰ ਦੇ ਬਾਰੇ 'ਚ ਵੀ ਦੱਸਿਆ ਹੈ ਜੋ ਕਿ iPhone 12 'ਚ ਗੁੰਮ ਹੈ। Xiaomi ਨੇ ਇਸ ਫੀਚਰ ਨੂੰ ਲੈ ਕੇ ਇਕ ਤੰਜ਼ ਕੱਸਿਆ ਹੈ। ਆਓ ਜਾਣਦੇ ਹਾਂ ਪੂਰੀ ਡਿਟੇਲ

Xiaomi ਨੇ ਕੀਤੀ ਟਵੀਟ

Apple ਨੇ ਹਾਲ ਹੀ 'ਚ iPhone 12 ਨੂੰ ਲਾਂਚ ਕੀਤਾ ਹੈ ਤੇ ਇਸ ਦੇ ਬਾਕਸ 'ਚ ਚਾਰਜਰ ਦਿੱਤਾ ਗਿਆ ਹੈ। ਜਿਸ ਦੇ ਬਾਅਦ Xiaomi ਨੇ ਆਪਣੇ ਅਧਿਕਾਰਿਕ ਟਵਿੱਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਤੇ ਇਸ ਪੋਸਟ 'ਚ Apple 'ਤੇ ਤੰਜ਼ ਕੱਸਦੇ ਹੋਏ ਕਿਹਾ ਗਿਆ ਹੈ ਕਿ 'ਚਿੰਤਾ ਨਾ ਕਰੋ', ਅਸੀਂ #Mi10TPro ਦੇ ਬਾਕਸ 'ਚ ਸਭ ਕੁਝ ਦਿੱਤਾ ਹੈ। ਹਾਲਾਂਕਿ ਸਪਸ਼ਟ ਕਰ ਦਈਏ ਕਿ ਕੰਪਨੀ ਨੇ ਟਵਿੱਟਰ 'ਚ iPhone 12 ਦਾ ਨਾਮ ਨਹੀਂ ਲਿਆ। ਪਰ ਹਾਲ ਹੀ 'ਚ ਲਾਂਚ ਹੋਈ ਇਸ ਡਿਵਾਈਸ ਦੇ ਬਾਕਸ 'ਚ ਚਾਰਜਰ ਨਹੀਂ ਦਿੱਤਾ ਗਿਆ ਤੇ ਇਸ ਦੇ ਬਾਅਦ Xiaomi ਦੀ ਟਵੀਟ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਨੇ ਟਵੀਟ ਨਾਲ Apple ਦਾ ਮਜ਼ਾਕ ਉਡਾਇਆ ਹੈ।

Posted By: Sarabjeet Kaur