ਨਵੀਂ ਦਿੱਲੀ : Xiaomi Redmi ਕੇ 30 ਸਮਾਰਟ ਫੋਲ ਕੱਲ੍ਹ ਭਾਵ 10 ਦਸੰਬਰ ਨੂੰ ਚੀਨੀ ਮਾਰਕਿਟ 'ਚ ਲਾਂਚ ਕੀਤਾ ਜਾਵੇਗਾ ਤੇ ਹੁਣ ਤਕ ਇਸ ਫੋਨ ਦੇ ਫੀਚਰਜ਼ ਤੇ Specifications ਨਾਲ ਜੁੜੀਆਂ ਕਈ ਜਾਣਕਾਰੀਆਂ ਸਾਹਮਣੇ ਆ ਚੁੱਕੀਆਂ ਹਨ। ਇਸ ਤੋਂ ਇਲਾਵਾ ਇਕ ਟੀਜਰ ਰਾਹੀਂ ਫੋਨ ਦੀ ਬੈਟਰੀ ਬਾਰੇ ਜਾਣਕਾਰੀ ਸ਼ੇਅਰ ਕੀਤੀ ਸੀ, ਇਸ ਅਨੁਸਾਰ Redmi ਕੇ 30 'ਚ ਪਾਵਰ ਬੈਕਅਪ ਲਈ 4,500 ਐੱਮਏਐਐੱਚ ਦੀ ਬੈਟਰੀ ਉਪਲਬਧ ਹੋਵੇਗੀ ਜੋ ਕਿ 30 ਡਬਲਯੂ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਵੇਗੀ। ਉੱਥੇ ਹੀ ਹੁਣ ਸਾਹਮਣੇ ਆਈ ਇਕ ਨਵੀਂ ਰਿਪੋਰਟ ਅਨੁਸਾਰ ਫੋਨ ਨੂੰ ਬੀਆਈਐੱਸ ਸਰਟੀਫਿਕੇਸ਼ਨ ਪ੍ਰਾਪਤ ਹੋਇਆ ਹੈ ਤੇ ਇਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਚੀਨ ਤੋਂ ਬਾਅਦ Redmi ਕੇ 30 ਭਾਰਤੀ ਬਾਜ਼ਾਰ 'ਚ ਜਲਦ ਹੀ ਦਸਤਕ ਦੇ ਸਕਦਾ ਹੈ।

ਟਵੀਟਰ 'ਤੇ ਇਕ ਯੂਜ਼ਰ Sudhanshu 1mbhore ਨੇ ਪੋਸਟ ਸ਼ੇਅਰ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ Redmi k30 4G ਵੈਰੀਅੰਟ ਨਾਲ ਜਲਦ ਹੀ ਭਾਰਤ 'ਚ ਲਾਂਚ ਹੋ ਸਕਦਾ ਹੈ ਤੇ ਫੋਨ ਨੂੰ ਬੀਆਈਐੱਸ ਸਰਟੀਫਿਕੇਸ਼ਨ ਮਿਲ ਗਿਆ ਹੈ। ਬੀਆਈਸੀ ਲਿਸਟਿੰਗ ਦਾ ਸਕਰੀਨ ਸ਼ੌਟ ਵੀ ਸ਼ੇਅਰ ਕੀਤਾ ਹੈ ਜਿੱਥੇ ਇਹ ਫੋਨ ਮਾਡਲ ਨੰਬਰ M1912G7I ਨਾਂ ਨਾਲ ਲਿਸਟ ਹੈ। ਇਸ Certification Site 'ਤੇ ਲਿਸਟਿੰਗ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਚੀਨੀ ਮਾਰਕਿਟ ਤੋਂ ਬਾਅਦ ਕੰਪਨੀ ਇਸ ਸਮਾਰਟਫੋਨ ਨੂੰ ਭਾਰਤ 'ਚ ਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਕੰਪਨੀ ਨੇ ਆਧਿਕਾਰਿਕ ਤੌਰ 'ਤੇ ਭਾਰਤੀ ਬਾਜ਼ਾਰ 'ਚ Redmi ਕੇ 30 ਦੇ ਲਾਂਚ ਨਾਲ ਜੁੜੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

Xiaomi ਦਾ ਦਾਅਵਾ ਹੈ Redmi K30 'ਚ ਉਪਯੋਗ ਕੀਤੇ ਗਏ 30 ਡਬਲਯੂ ਚਾਰਜਿੰਗ ਸਪੋਰਟ ਦੀ ਮਦਦ ਨਾਲ ਯੂਜ਼ਰਜ਼ ਫੋਨ ਦੀ ਬੈਟਰੀ ਨੂੰ ਸਿਰਫ਼ ਇਕ ਘੰਟੇ 'ਚ ਜ਼ੀਰੋ ਤੋਂ 100 ਫੀਸਦੀ ਤਕ ਚਾਰਜ ਕਰ ਸਕਦੇ ਹਨ। ਇਸ ਤੋਂ ਪਹਿਲਾਂ ਕੰਪਨੀ ਇਸ ਫੀਚਰ ਨੂੰ Realme X2 Pro ਸਮਾਰਟ ਫੋਨ 'ਚ ਉਪਯੋਗ ਕਰ ਚੁੱਕੀ ਹੈ ਤੇ ਭਾਰਤੀ ਬਾਜ਼ਾਰ 'ਚ ਲਾਂਚ ਹੋਣ ਵਾਲਾ ਇਹ ਫਾਸਟੇਟ ਚਾਰਜਿੰਗ ਸਪੋਰਟ ਵਾਲਾ ਸਮਾਰਟ ਫੋਨ ਹੈ। ਉੱਥੇ ਹੀ ਹੁਣ ਤਕ ਸਾਹਮਣੇ ਆਏ ਲੀਕਸ ਅਨੁਸਾਰ Redmi K30 'ਚ Dual Front Cameras ਦੇ ਨਾਲ ਹੀ ਕਵਾਡ ਰਿਅਰ ਕੈਮਰਾ ਸੇਟਅਪ ਉਪਲਬਧ ਹੋਵੇਗਾ। ਇਸ 'ਚ 64 ਮੈਗਾਪਿਕਸਲ +8 ਮੈਗਾਪਿਕਸਲ +5 ਮੈਗਾਪਿਕਸਲ +2 ਮੈਗਾਪਿਕਸਲ ਦਾ ਸੈਂਸਰ ਸ਼ਾਮਿਲ ਹੈ।

Posted By: Rajnish Kaur