ਟੈਕ ਡੈਸਕ, ਨਵੀਂ ਦਿੱਲੀ : ਮੌਜੂਦਾ ਸਮੇਂ ਵਿਚ ਬਸ ਇਕ ਕਲਿੱਕ 'ਤੇ ਪੈਸੇ ਆਨਲਾਈਨ ਟਰਾਂਸਫਰ ਕੀਤਾ ਜਾ ਸਕਦਾ ਹੈ। ਇਸ ਲਈ ਲਾਗ ਇਨ ਆਈਡੀ ਅਤੇ ਪਾਸਵਰਡ ਦੀ ਲੋੜ ਹੁੰਦੀ ਹੈ ਪਰ ਜੇ ਤੁਸੀਂ ਮਜਬੂਤ ਪਾਸਵਰਡ ਨਹੀਂ ਰੱਖਿਆ ਤਾਂ ਬਸ ਇਕ ਕਲਿੱਕ ਵਿਚ ਤੁਹਾਡੇ ਨਾਲ ਫਰਾਡ ਹੋ ਸਕਦਾ ਹੈ। ਸਾਲ 2020 ਵਿਚ ਭਾਰੀ ਗਿਣਤੀ ਵਿਚ ਕਮਜ਼ੋਰ ਪਾਸਵਰਡ ਰੱਖੇ ਹਨ, ਜਿਨ੍ਹਾਂ ਨੂੰ ਲਗਪਗ 2.3 ਕਰੋੜ ਵਾਰ ਕ੍ਰੈਕ ਕੀਤਾ ਗਿਆ ਹੈ।

ਇਹ ਰਹੇ ਸਾਲ 2020 ਦੇ ਸਭ ਤੋਂ ਕਮਜ਼ੋਰ ਪਾਸਵਰਡ

ਪਾਸਵਰਡ ਮੈਨੇਜਰ NordPass ਨੇ ਆਪਣੀ ਸਾਲਾਨਾ ਰਿਪੋਰਟ ਵਿਚ ਸਾਲ 2020 ਦੇ 200 ਸਭ ਤੋਂ ਜ਼ਿਆਦਾ ਖਰਾਬ ਪਾਸਵਰਡ ਦੀ ਇਕ ਲਿਸਟ ਜਾਰੀ ਕੀਤੀ ਹੈ, ਜਿਸ ਮੁਤਾਬਕ ਸਾਲ 2020 ਵਿਚ ਸਭ ਤੋਂ ਜ਼ਿਆਦਾ 123456 ਪਾਸਵਰਡ ਇਸਤੇਮਾਲ ਕੀਤਾ ਗਿਆ, ਜਿਸ ਨੂੰ ਅੱਧੇ ਤੋਂ ਵੀ ਘੱਟ ਸੈਕਿੰਡ ਵਿਚ ਕ੍ਰੈਕ ਕੀਤਾ ਜਾ ਸਕਦਾ ਹੈ। ਉਥੇ 123456789 ਦੂਜਾ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਪਾਸਵਰਡ ਰਿਹਾ ਹੈ। ਇਸ ਤੋਂ ਬਾਅਦ Picture1 ਦਾ ਸਭ ਤੋਂ ਜ਼ਿਆਦਾ ਇਸਤੇਮਾਲ ਹੋਇਆ ਹੈ।

ਸਾਲ 2015 ਵਿਚ ਇਕ ਸਾਫਟਵੇਅਰ ਫਰਮ ਦੀ ਰਿਪੋਰਟ ਮੁਤਾਬਕ 123456 ਪਾਸਵਰਡ ਨੂੰ ਸਾਲ ਦਾ ਸਭ ਤੋਂ ਖਰਾਬ ਪਾਸਵਰਡ ਮੰਨਿਆ ਗਿਆ ਸੀ। ਉਸ ਵੇਲੇ ਇਸ ਨੇ ਸਭ ਤੋਂ ਖਰਾਬ ਪਾਸਵਰਡ ਵਿਚਕਾਰ ਪਹਿਲੀ ਰੈਂਕਿੰਗ ਹਾਸਲ ਕੀਤੀ ਸੀ। ਉਥੇ 5 ਸਾਲ ਬਾਅਦ ਵੀ 123456 ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਪਾਸਵਰਡ ਬਣਿਆ ਹੋਇਆ ਹੈ। NordPass ਦੀ ਰਿਪੋਰਟ ਮੁਤਾਬਕ pasword ਖੁਦ ਸਭ ਤੋਂ ਜ਼ਿਆਦਾ ਇਸਤੇਮਾਲ ਕੀਤਾ ਜਾਣ ਵਾਲਾ ਪਾਸਵਰਡ ਦੀ ਲਿਸਟ ਵਿਚ ਚੌਥੇ ਨੰਬਰ 'ਤੇ ਕਾਬਜ ਹੈ।

ਕੈਟਾਗਰੀ ਵਾਈਜ਼ ਪਾਸਵਰਡ

NordPass ਨੇ ਮੰਨਿਆ ਹੈ ਕਿ ਲੋਕ ਪਾਸਵਰਡ ਨੂੰ ਯਾਦ ਰੱਖਣ ਲਈ ਆਸਾਨ ਪਾਸਵਰਡ ਬਣਾਉਂਦੇ ਹਨ ਪਰ ਇਹ ਵੀ ਸੱਚ ਹੈ ਕਿ ਆਸਾਨ ਪਾਸਵਰਡ ਨੂੰ ਕ੍ਰੈਕ ਕਰਨਾ ਵੀ ਉਨਾ ਹੀ ਆਸਾਨ ਹੈ। ਰਿਪੋਰਟ ਮੁਤਾਬਕ ਸਾਲ 2020 ਵਿਚ 21409 ਲੋਕਾਂ ਨੇ chocolate ਸ਼ਬਦ ਨੂੰ ਪਾਸਵਰਡ ਬਣਾਇਆ। ਉਥੇ 90000 ਲੋਕਾਂ ਨੇ aaron431 ਨੂੰ ਪਾਸਵਰਡ ਬਣਾਇਆ ਜਦਕਿ 37000 ਤੋਂ ਜ਼ਿਆਦਾ ਲੋਕਾਂ ਨੇ pokemon ਸ਼ਬਦ ਨੂੰ ਪਾਸਵਰਡ ਦੇ ਤੌਰ 'ਤੇ ਚੁਣਿਆ। ਸਾਲ 2020 ਵਿਚ ਸਭ ਤੋਂ ਜ਼ਿਆਦਾ ਇਸਤੇਮਾਲ ਕੀਤੇ ਜਾਣ ਵਾਲੇ ਪਾਸਵਰਡ ਦੀ ਲਿਸਟ ਵਿਚ iloveyou ਨੂੰ 17ਵਾਂ ਸਥਾਨ ਮਿਲਿਆ।

ਇਹ ਹਨ ਸਾਲ 2020 ਦੇ ਟਾਪ ਸਭ ਤੋਂ ਖਰਾਬ ਪਾਸਵਰਡ

 • 123456
 • 123456789
 • picture1
 • password
 • 12345678
 • 111111
 • 123123
 • 12345
 • 1234567890
 • senha
 • 1234567
 • qwerty
 • abc123
 • Million2
 • 000000
 • 1234
 • iloveyou
 • aaron431
 • password1
 • qqww1122

Posted By: Tejinder Thind