ਨਵੀਂ ਦਿੱਲੀ : World Photography Day 2019 : ਸਮਾਰਟਫੋਨ ਲੈਂਦੇ ਸਮੇਂ ਜ਼ਿਆਦਾਤਰ ਲੋਕ ਸਭ ਤੋਂ ਪਹਿਲਾਂ ਫ਼ੀਚਰ, ਇਕ ਵਧੀਆ ਕੈਮਰਾ ਦੇਖਦੇ ਹਨ। Rs 25000 ਤੇ ਇਸ ਦੇ ਉੱਪਰ ਦੀ ਰੇਂਜ 'ਚ ਕਈ ਵਧੀਆ ਸਮਾਰਟਫੋਨ ਹੈ, ਜੋ ਵਧੀਆ ਕੈਮਰਾ ਆਫ ਕਰਦੇ ਹਨ, ਪਰ ਜੇ ਤੁਹਾਡਾ ਬਜਟ ਘੱਟ ਹੈ, ਤਾਂ ਘੱਟ ਬਜਟ 'ਚ ਵੀ ਅੱਜ ਦੇ ਸਮੇਂ 'ਚ ਕਈ ਬਦਲਾਅ ਮੌਜੂਦ ਹੈ। ਕਈ ਮਿਡ-ਰੇਂਜ ਸਮਾਰਟਫੋਨ ਇਸ ਤਰ੍ਹਾਂ ਦੇ ਹਨ, ਜਿਨਾਂ ਨੇ ਕੈਮਰਾ ਕਵਾਲਿਟੀ ਦੇ ਮਾਮਲੇ 'ਚ ਵਧੀਆ ਕੰਮ ਕੀਤਾ ਹੈ ਤੇ ਵਧੀਆ ਆਫਰਿੰਗ ਦਿੰਦਾ ਹੈ। World Photography Day ਦੇ ਦਿਨ ਅਸੀਂ ਤੁਹਾਨੂੰ ਕੁਝ ਇਸ ਤਰ੍ਹਾਂ ਦੇ ਸਮਾਰਟਫੋਨ ਦੇ ਬਾਰੇ 'ਚ ਦਸਣ ਜਾ ਰਹੇ ਹਾਂ, ਜੋ ਫੋਟੋਗ੍ਰਾਫੀ ਲਈ ਵਧੀਆ ਬਦਲਾਅ ਸਾਬਤ ਹੋ ਸਕਦਾ ਹੈ। ਇਨ੍ਹਾਂ ਫੋਨਾਂ ਦੀ ਰੇਂਜ Rs 15000 ਹੈ ਤੇ ਇਸ ਬਜਟ 'ਚ ਇਹ ਵਧੀਆ ਕੈਮਰਾ ਆਫਰ ਕਰਦੇ ਹਨ।

Redmi Note 7 Pro : ਇਸ ਬਜਟ 'ਚ ਇਹ ਪਹਿਲਾਂ ਫੋਨ ਸੀ, ਜਿਸ 'ਚ 48MP ਕੈਮਰੇ ਦੇ ਨਾਲ Sony IMX586 ਸੈਂਸਰ ਦਿੱਤਾ ਗਿਆ ਸੀ। ਇਸ 'ਚ 5MP ਦਾ ਸੈਂਸਰ ਸੈਕੰਡਰੀ ਕੈਮਰਾ ਵੀ ਦਿੱਤਾ ਗਿਆ ਹੈ। ਅੱਜਕੱਲ੍ਹ ਆ ਰਹੀ ਫਲੈਗਸ਼ਿਪ ਡਿਵਾਈਸਿਜ਼ ਦੀ ਤਰ੍ਹਾਂ, ਇਹ ਪਿਕਸਲ ਬਿਨਿੰਗ ਦਾ ਇਸਤੇਮਾਲ ਕਰਦਾ ਹੈ। ਇਹ 4 ਪਿਕਸਲ ਦੀ ਜਾਣਕਾਰੀ ਨੂੰ ਇਕ 'ਚ ਉਪਲਬਧ ਕਰਦਾ ਹੈ, ਜਿਸ 'ਚ ਜ਼ਿਆਦਾ ਲਾਈਟ ਤੇ ਵਦੀਆ ਡਿਟੇਲ ਆਉਂਦੀ ਹੈ। ਲੋ-ਲਾਈਟ 'ਚ ਵੀ ਇਸਦਾ ਕੈਮਰਾ ਵਧੀਆ ਪਰਫਾਰਮੈਂਸ ਦਿੰਦਾ ਹੈ। 15k ਦੀ ਰੇਂਜ 'ਚ ਕੈਮਰੇ ਦੇ ਮਾਮਲੇ 'ਚ ਇਹ ਇਕ ਵਧੀਆ ਬਦਲਾਅ ਹੈ। ਇਸ 'ਚ ਸੈਲਫੀ ਕਲਿਕ ਕਰਨ ਲਈ 13MP ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ।

Vivo Z1 Pro : ਇਸ ਫੋਨ ਨੂੰ Vivo ਨੇ ਹਾਲ ਹੀ 'ਚ ਲਾਂਚ ਕੀਤਾ ਹੈ। ਇਸ 'ਚ ਕੰਪਨੀ ਨੇ ਟ੍ਰਿਪਲ ਰੀਅਰ ਕੈਮਰਾ ਉਪਲੱਬਧ ਕਰਵਾਇਆ ਗਿਆ ਹੈ। ਟ੍ਰਿਪਲ ਰੀਅਰ ਕੈਮਰੇ 'ਚ 16 MP + 8 MP + 2 MP ਦੇ ਸੈਂਸਰ ਦਾ ਕਾਬਿਨੇਸ਼ਨ ਦਿੱਤਾ ਗਿਆ ਹੈ।

Posted By: Sarabjeet Kaur