ਨਵੀਂ ਦਿੱਲੀ, ਟੈਕ ਡੈਸਕ : ਕੋਰੋਨਾ ਸੰਕ੍ਰਮਣ ਦੇ ਵੱਧਦੇ ਪ੍ਰਕੋਪ ਕਾਰਨ ਜ਼ਿਆਦਾਤਰ ਲੋਕ ਵਰਕ ਫਰਾਮ ਹੋਮ ਭਾਵ ਘਰੋਂ ਹੀ ਦਫ਼ਤਰ ਦਾ ਕੰਮ ਕਰ ਰਹੇ ਹਨ। ਅਜਿਹੇ 'ਚ ਲੋਕਾਂ ਨੂੰ ਚੰਗੇ ਡਾਟਾ ਪਲਾਨ ਦੀ ਜ਼ਰੂਰਤ ਹੈ। ਇਸ ਲਈ ਅੱਜ ਅਸੀਂ ਘਰੋਂ ਕੰਮ ਕਰਨ ਵਾਲਿਆਂ ਲਈ Relaince Jio ਅਤੇ Vodafone idea VI ਦੇ ਵਰਕ ਫਰਾਮ ਹੋਮ ਪਲਾਨ ਲੈ ਕੇ ਆਏ ਹਾਂ, ਜਿਸ 'ਚ ਉਨ੍ਹਾਂ ਨੂੰ ਹਾਈ-ਸਪੀਡ ਡਾਟਾ ਮਿਲੇਗਾ।

ਆਓ ਇਨ੍ਹਾਂ ਰਿਚਾਰਜ ਪਲਾਨ 'ਤੇ ਪਾਉਂਦੇ ਹਾਂ ਇਕ ਨਜ਼ਰ

VI ਦਾ 351 ਰੁਪਏ ਵਾਲਾ ਪਲਾਨ

ਵੋਡਾਫੋਨ-ਆਈਡੀਆ ਦਾ ਨਵਾਂ ਵਰਕ ਫਰਾਮ ਹੋਮ ਪਲਾਨ 56 ਦਿਨਾਂ ਦੇ ਸਮੇਂ ਦੇ ਨਾਲ ਆਉਂਦਾ ਹੈ। ਇਸ ਪਲਾਨ 'ਚ ਉਪਭੋਗਤਾਵਾਂ ਨੂੰ ਸਿਰਫ਼ 100ਜੀਬੀ ਡਾਟਾ ਮਿਲੇਗਾ ਪਰ ਇਸ 'ਚ ਅਨ-ਲਿਮੀਟਡ ਕਾਲਿੰਗ ਦੀ ਸੁਵਿਧਾ ਨਹੀਂ ਦਿੱਤੀ ਜਾਵੇਗੀ। ਉਥੇ ਹੀ, ਇਹ ਪਲਾਨ ਆਂਧਰ-ਪ੍ਰਦੇਸ਼, ਦਿੱਲੀ, ਗੁਜਰਾਤ, ਕੇਰਲ ਅਤੇ ਮੱਧ ਪ੍ਰਦੇਸ਼ ਸਰਕਲ 'ਚ ਉਪਲੱਬਧ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਡਾਟਾ ਪੈਕ ਨੂੰ ਜਲਦ ਦੇਸ਼ ਦੇ ਹੋਰ ਟੈਲੀਕਾਮ ਸਰਕਲ 'ਚ ਪੇਸ਼ ਕਰੇਗੀ।

VI ਦਾ 251 ਰੁਪਏ ਵਾਲਾ ਪਲਾਨ

ਇਸ ਪਲਾਨ ਤਹਿਤ ਯੂਜ਼ਰਜ਼ 50ਜੀਬੀ ਡਾਟਾ ਦਾ ਲਾਭ ਲੈ ਸਕਦੇ ਹਨ। ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੈ ਅਤੇ ਇਸ ਨੂੰ ਖ਼ਾਸ ਤੌਰ 'ਤੇ ਅਜਿਹੇ ਯੂਜ਼ਰਜ਼ ਲਈ ਪੇਸ਼ ਕੀਤਾ ਗਿਆ ਹੈ ਜੋ ਕਿ ਡਾਟਾ ਦਾ ਵੱਧ ਇਸਤੇਮਾਲ ਕਰਦੇ ਹਨ। ਲਾਕਡਾਊਨ ਦੌਰਾਨ ਲਾਂਚ ਕੀਤੇ ਗਏ ਇਸ ਪੈਕ ਦਾ ਫਾਇਦਾ ਘਰੋਂ ਕੰਮ ਕਰ ਰਹੇ ਯੂਜ਼ਰਜ਼ ਵੀ ਆਰਾਮ ਨਾਲ ਉਠਾ ਸਕਦੇ ਹਨ। ਅਜਿਹੇ 'ਚ ਉਨ੍ਹਾਂ ਨੂੰ ਡਾਟਾ ਖ਼ਤਮ ਹੋਣ ਦੀ ਪਰੇਸ਼ਾਨੀ ਦਾ ਵੀ ਸਾਹਮਣਾ ਨਹੀਂ ਕਰਨਾ ਪਵੇਗਾ।

Jio ਦਾ 251 ਰੁਪਏ ਵਾਲਾ ਪਲਾਨ

ਜੀਓ ਦਾ ਇਹ ਪਲਾਨ ਬੇਹੱਦ ਖ਼ਾਸ ਹੈ। ਇਸ ਪਲਾਨ 'ਚ ਉਪਭੋਗਤਾਵਾਂ ਨੂੰ ਅਨ-ਲਿਮੀਟਡ 50ਜੀਬੀ ਡਾਟਾ ਮਿਲੇਗਾ, ਹਾਲਾਂਕਿ ਇਸ 'ਚ ਕਾਲਿੰਗ ਦੀ ਸੁਵਿਧਾ ਨਹੀਂ ਦਿੱਤੀ ਜਾਵੇਗੀ। ਹੋਰ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਕੰਪਨੀ ਯੂਜ਼ਰਜ਼ ਨੂੰ ਐੱਸਐੱਮਐੱਸ ਦੇ ਨਾਲ ਜੀਓ ਐਪ ਦੀ ਸਬਸਕ੍ਰਿਪਸ਼ਨ ਮੁਫ਼ਤ 'ਚ ਦੇਵੇਗੀ। ਉਥੇ ਹੀ ਇਸ ਪੈਕ ਦੀ ਮਿਆਦ 30 ਦਿਨਾਂ ਦੀ ਹੈ।

Jio ਦਾ 201 ਰੁਪਏ ਵਾਲਾ ਪਲਾਨ

ਇਸ ਪਲਾਨ 'ਚ ਉਪਭੋਗਤਾਵਾਂ ਨੂੰ ਅਨ-ਲਿਮੀਟਡ 40ਜੀਬੀ ਡਾਟਾ ਮਿਲੇਗਾ, ਹਾਲਾਂਕਿ ਇਸ 'ਚ ਕਾਲਿੰਗ ਦੀ ਸੁਵਿਧਾ ਨਹੀਂ ਦਿੱਤੀ ਜਾਵੇਗੀ। ਹੋਰ ਬੈਨੇਫਿਟਸ ਦੀ ਗੱਲ ਕਰੀਏ ਤਾਂ ਕੰਪਨੀ ਯੂਜ਼ਰਜ਼ ਨੂੰ ਐੱਸਐੱਮਐੱਸ ਦੇ ਨਾਲ ਜੀਓ ਐਪ ਦੀ ਸਬਸਕ੍ਰਿਪਸ਼ਨ ਮੁਫ਼ਤ ਦੇਵੇਗੀ। ਉਥੇ ਹੀ ਇਸ ਪੈਕ ਦੀ ਮਿਆਦ 30 ਦਿਨਾਂ ਦੀ ਹੈ।

Jio ਦਾ 151 ਰੁਪਏ ਵਾਲਾ ਪਲਾਨ

ਇਸ ਪਲਾਨ 'ਚ ਉਪਭੋਗਤਾਵਾਂ ਨੂੰ ਅਨ-ਲਿਮੀਟਡ 30ਜੀਬੀ ਡਾਟਾ ਮਿਲੇਗਾ, ਹਾਲਾਂਕਿ ਇਸ 'ਚ ਕਾਲਿੰਗ ਦੀ ਸੁਵਿਧਾ ਨਹੀਂ ਦਿੱਤੀ ਜਾਵੇਗੀ। ਹੋਰ ਬੈਨੇਫਿਟਸ ਦੀ ਗੱਲ ਕਰੀਏ ਤਾਂ ਕੰਪਨੀ ਯੂਜ਼ਰਦਜ਼ ਨੂੰ ਐੱਸਐੱਮਐੱਸ ਦੇ ਨਾਲ ਜੀਓ ਐਪ ਦੀ ਸਬਸਕ੍ਰਿਪਸ਼ਨ ਮੁਫ਼ਤ 'ਚ ਦੇਵੇਗੀ। ਇਸ ਪੈਕ ਦੀ ਵੈਲੀਡਿਟੀ 30 ਦਿਨਾਂ ਦੀ ਹੈ।

Posted By: Ramanjit Kaur