ਟੈਕ ਡੈਸਕ, ਨਵੀਂ ਦਿੱਲੀ : ਇਸ ਸਮੇਂ ਵ੍ਹਟਸਐਪ ਨਾਲ ਕਰੋੜਾਂ ਯੂਜ਼ਰਜ਼ ਜੁੜੇ ਹਨ। ਆਏ ਦਿਨ ਇਸ ਪਲੇਟਫਾਰਮ ’ਤੇ ਲੱਖਾਂ ਫੋਟੋ, ਵੀਡੀਓ ਤੋਂ ਲੈ ਕੇ ਟੈਕਸਟ ਮੈਸੇਜ ਤਕ ਸਾਂਝੇ ਕੀਤੇ ਜਾਂਦੇ ਹਨ। ਕਈ ਵਾਰ ਯੂਜ਼ਰਜ਼ ਬਿਨਾਂ ਸੋਚੇ-ਸਮਝੇ ਫਰਜ਼ੀ ਖ਼ਬਰ ਵਾਲੇ ਮੈਸੇਜ਼ ਵੀ ਅੱਗੇ ਫਾਰਵਰਡ ਕਰ ਦਿੰਦੇ ਹਨ, ਜਿਸ ਤੋਂ ਬਾਅਦ ਇਹ ਖ਼ਬਰਾਂ ਵ੍ਹਟਸਐਪ ਦੇ ਨਾਲ-ਨਾਲ ਹੋਰ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗਦੀਆਂ ਹਨ। ਅਜਿਹੇ ’ਚ ਸਵਾਲ ਉੱਠਦਾ ਹੈ ਕਿ ਵ੍ਹਟਸਐਪ ’ਤੇ ਆਈਆਂ ਇਨ੍ਹਾਂ ਫਰਜ਼ੀ ਖ਼ਬਰਾਂ ਦੀ ਪਛਾਣ ਕਿਵੇਂ ਕੀਤੀ ਜਾਵੇ।

ਆਓ ਜਾਣਦੇ ਹਾਂ...

ਫੋਟੋ ਅਤੇ ਵੀਡੀਓ

ਜਦੋਂ ਵੀ ਤੁਹਾਡੇ ਵ੍ਹਟਸਐਪ ’ਤੇ ਕਿਸੀ ਘਟਨਾ ਸਬੰਧੀ ਕੋਈਵੀ ਵੀਡੀਓ ਜਾਂ ਫੋਟੋ ਮਿਲਦੀ ਹੈ ਤਾਂ ਉਸਦੀ ਭਰੋਸੇਯੋਗਤਾ ਦੀ ਜਾਂਚ ਜ਼ਰੂਰ ਕਰੋ। ਇਸਦੇ ਲਈ ਤੁਸੀਂ ਗੂਗਲ ਦਾ ਸਹਾਰਾ ਲੈ ਸਕਦੇ ਹੋ। ਇਸ ਪਲੇਟਫਾਰਮ ਤੋਂ ਤੁਹਾਨੂੰ ਸਹੀ ਜਾਣਕਾਰੀ ਮਿਲ ਜਾਵੇਗੀ। ਜ਼ਿਆਦਾਤਰ ਫੇਕ ਨਿਊਜ਼ ਨੂੰ ਐਡਿਟ ਕਰਕੇ ਫੈਲਾਇਆ ਜਾਂਦਾ ਹੈ।

ਭਰੋਸੇਯੋਗ ਸੂਤਰਾਂ ਨਾਲ ਕਰੋ ਖ਼ਬਰਾਂ ਦੀ ਪੁਸ਼ਟੀ

ਕਿਸੀ ਵੀ ਖ਼ਬਰ ਦੀ ਪ੍ਰਮਾਣਿਕਤਾ ਜਾਂਚਣ ਲਈ ਇੰਟਰਨੈੱਟ ਦੀ ਮਦਦ ਲਓ। ਜੇਕਰ ਤੁਹਾਨੂੰ ਇੰਟਰਨੈੱਟ ’ਤੇ ਵੀ ਸਹੀ ਜਾਣਕਾਰੀ ਨਹੀਂ ਮਿਲੀ ਤਾਂ ਤੁਸੀਂ ਆਪਣੇ ਸੂਤਰਾਂ ਦੀ ਮਦਦ ਲੈ ਸਕਦੇ ਹੋ। ਅਜਿਹਾ ਕਰਨ ਨਾਲ ਤੁਸੀਂ ਜਾਣ ਸਕੋਗੇ ਕਿ ਵ੍ਹਟਸਐਪ ’ਤੇ ਆਈ ਖ਼ਬਰ ਫ਼ਰਜ਼ੀ ਹੈ ਜਾਂ ਨਹੀਂ।

ਫਾਰਵਰਡ ਮੈਸੇਜ ’ਤੇ ਦਿਓ ਧਿਆਨ

ਜਦੋਂ ਵੀ ਤੁਹਾਨੂੰ ਆਪਣੇ ਵ੍ਹਟਸਐਪ ’ਤੇ ਫਾਰਵਰਡ ਮੈਸੇਜ ਮਿਲਣ ਤਾਂ ਸਭ ਤੋਂ ਪਹਿਲਾਂ ਉਸ ’ਚ ਦਿੱਤੇ ਤੱਥਾਂ ਦੀ ਜਾਂਚ ਕਰੋ। ਨਾਲ ਹੀ ਖ਼ਬਰ ’ਚ ਦਿੱਤੀ ਜਾਣਕਾਰੀ ਨੂੰ ਗੂਗਲ ’ਤੇ ਸਰਚ ਕਰੋ। ਇਸਤੋਂ ਇਲਾਵਾ ਤੁਸੀਂ ਪੀਆਈਬੀ ਦੇ ਅਧਿਕਾਰਿਤ ਟਵਿੱਟਰ ਅਕਾਊਂਟ ’ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ।

ਅਲੱਗ ਦਿਸਣ ਵਾਲੇ ਮੈਸੇਜ

ਕਈ ਵਾਰ ਅਜਿਹਾ ਹੁੰਦਾ ਹੈ ਕਿ ਤੁਹਾਡੇ ਕੋਲ ਅਜਿਹੇ ਮੈਸੇਜ ਆਉਂਦੇ ਹਨ, ਜਿਨ੍ਹਾਂ ’ਚ ਸ਼ਬਦਾਂ ਦੀ ਗਲਤੀ ਹੁੰਦੀ ਹੈ। ਅਜਿਹੇ ਮੈਸੇਜ ਫ਼ਰਜ਼ੀ ਹੁੰਦੇ ਹਨ। ਇਨ੍ਹਾਂ ਮੈਸੇਜ ਨੂੰ ਭੁੱਲ ਕੇ ਵੀ ਅੱਗੇ ਫਾਰਵਰਡ ਨਾ ਕਰੋ। ਅਜਿਹੇ ਕਰਨ ਨਾਲ ਤੁਸੀਂ ਫੇਕ ਨਿਊਜ਼ ਨੂੰ ਫੈਲਣ ਤੋਂ ਰੋਕ ਸਕੋਗੇ।

Posted By: Ramanjit Kaur