ਟੈਕ ਡੈਸਕ, ਨਵੀਂ ਦਿੱਲੀ : ਅੱਜ ਦੇ ਸਮੇਂ 'ਚ ਦੁਨੀਆ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਸੋਸ਼ਲ ਮੀਡੀਆ ਪਲੇਟਫਾਰਮ Facebook ਦਾ ਇਸਤੇਮਾਲ ਕਰਦੀ ਹੈ। ਆਏ ਦਿਨ ਲੋਕ ਇਸ ਪਲੇਟਫਾਰਮ 'ਤੇ ਕੁਝ ਨਾ ਕੁਝ ਸ਼ੇਅਰ ਕਰਦੇ ਹਨ। ਪਰ ਕਈ ਵਾਰ ਕੁਝ ਯੂਜ਼ਰ ਅਜਿਹੀਆਂ ਚੀਜ਼ਾਂ ਸ਼ੇਅਰ ਕਰ ਦਿੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ। ਤਾਂ ਅੱਜ ਅਸੀਂ ਤੁਹਾਨੂੰ ਇਥੇ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਭੁੱਲ ਕੇ ਵੀ ਫੇਸਬੁੱਕ 'ਤੇ ਸ਼ੇਅਰ ਨਹੀਂ ਕਰਨਾ ਚਾਹੀਦਾ। ਆਓ ਜਾਣਦੇ ਹਾਂ :

ਹਿੰਸਾ ਫੈਲਾਉਣ ਵਾਲੇ ਪੋਸਟ

ਸੋਸ਼ਲ ਮੀਡੀਆ ਕੰਪਨੀ Facebook ਉਨ੍ਹਾਂ ਯੂਜ਼ਰ ਨੂੰ ਤੁਰੰਤ ਬਲਾਕ ਕਰਦੀ ਹੈ, ਜੋ ਕਿਸੇ ਵਿਅਕਤੀ, ਸਮੂਹਾਂ ਜਾਂ ਸਥਾਨ ਖ਼ਿਲਾਫ਼ ਹਿੰਸਾ ਕਰਵਾਉਣ ਦੇ ਮਕਸਦ ਨਾਲ ਪੋਸਟ ਸ਼ੇਅਰ ਕਰਦੇ ਹਨ। ਨਾਲ ਹੀ ਫੇਸਬੁੱਕ ਦੇ ਪਲੇਟਫਾਰਮ 'ਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪ੍ਰਕਾਰ ਦੀ ਧਮਕੀ ਵੀ ਨਹੀਂ ਦਿੱਤੀ ਜਾ ਸਕਦੀ। ਇਸਤੋਂ ਇਲਾਵਾ ਪੈਸੇ ਮੰਗਣਾ ਜਾਂ ਕਿਸੇ ਖ਼ਾਸ ਹਥਿਆਰ ਦਾ ਉਲੇਖ ਜਾਂ ਚਿੱਤਰ ਜਾਂ ਹਥਿਆਰ ਵੇਚਣ ਦਾ ਆਫਰ ਦੇਣਾ।

ਮਨਾਹੀ ਵਾਲੇ ਸਾਮਾਨ ਦੀ ਖ਼ਰੀਦਦਾਰੀ

ਫੇਸਬੁੱਕ 'ਤੇ ਗ਼ੈਰ-ਚਕਿਤਸਕ ਦਵਾਈਆਂ ਤੋਂ ਲੈ ਕੇ ਗਾਂਜੇ ਤਕ ਨੂੰ ਖ਼ਰੀਦਣ ਅਤੇ ਵੇਚਣ 'ਤੇ ਬੈਨ ਹੈ। ਨਾਲ ਹੀ ਗੋਲਾ-ਬਾਰੂਦ, ਬੰਦੂਕਾਂ ਦੀ ਖ਼ਰੀਦਦਾਰੀ ਅਤੇ ਵਿਕਰੀ ਪਲੇਟਫਾਰਮ 'ਤੇ ਮਨਾਹੀ ਹੈ। ਅਜਿਹੇ 'ਚ ਜੇਕਰ ਤੁਸੀਂ ਇਨ੍ਹਾਂ ਚੀਜ਼ਾਂ ਨਾਲ ਜੁੜਿਆ ਕੋਈ ਪੋਸਟ ਸ਼ੇਅਰ ਕਰਦੇ ਹੋ ਤਾਂ ਤੁਹਾਡਾ ਅਕਾਊਂਟ ਤੁਰੰਤ ਬਲਾਕ ਕਰ ਦਿੱਤਾ ਜਾਵੇਗਾ।

ਅੱਤਵਾਦੀ ਗਤੀਵਿਧੀਆਂ

ਅੱਤਵਾਦੀ ਗਤੀਵਿਧੀਆਂ ਦਾ ਕੰਮ ਸੰਗਠਿਤ ਹੋ ਕੇ ਨਫ਼ਰਤ ਫੈਲਾਉਣ ਦੇ ਨਾਲ-ਨਾਲ ਸਮੂਹਿਕ ਜਾਂ ਸੀਰੀਅਲ ਕਤਲ, ਮਨੁੱਖੀ ਤਸਕਰੀ, ਸੰਗਠਿਤ ਹਿੰਸਾ ਜਾਂ ਅਪਰਾਧਿਕ ਗਤੀਵਿਧੀ ਜਿਵੇਂ ਨਿੰਦਣਯੋਗ ਕੰਮ ਕੀਤੇ ਜਾਂਦੇ ਹਨ। ਫੇਸਬੁੱਕ ਨੇਤਾਵਾਂ ਜਾਂ ਲੋਕਾਂ ਦੇ ਨਾਲ ਸਮਰਥਨ ਦਿਖਾਉਣ ਅਤੇ ਉਨ੍ਹਾਂ ਦਾ ਗੁਣਗਾਨ ਕਰਨ ਵਾਲੀਆਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਹਟਾ ਦਿੰਦਾ ਹੈ।

ਜ਼ਰੂਰਤ ਤੋਂ ਜ਼ਿਆਦਾ ਯੂਜ਼ਰ ਨੂੰ ਪੌਕ ਕਰਨਾ

ਜੇਕਰ ਤੁਸੀਂ ਫੇਸਬੁੱਕ ਦੇ ਹੋਰ ਯੂਜ਼ਰ ਨੂੰ ਜ਼ਰੂਰਤ ਤੋਂ ਜ਼ਿਆਦਾ ਪੌਕ ਕਰਦੇ ਹੋ ਤਾਂ ਅਜਿਹਾ ਕਰਨਾ ਬੰਦ ਕਰ ਦਿਓ। ਅਜਿਹੀ ਕਰਨ ਨਾਲ ਵੀ ਤੁਹਾਡਾ ਫੇਸਬੁੱਕ ਅਕਾਊਂਟ ਬਲਾਕ ਕੀਤਾ ਜਾ ਸਕਦਾ ਹੈ।

Posted By: Ramanjit Kaur