ਜੇਐੱਨਐੱਨ, ਨਵੀਂ ਦਿੱਲੀ : Coronavirus ਦੀ ਵਜ੍ਹਾ ਨਾਲ ਇਸ ਸਮੇਂ ਪੂਰੇ ਦੇਸ਼ 'ਚ ਲਾਕ ਡਾਊਨ ਦਾ ਐਲਾਨ ਕੀਤਾ ਗਿਆ ਹੈ। ਜ਼ਿਆਦਾਤਕ ਲੋਕ Work From Home ਕਰ ਰਹੇ ਹਨ। 14 ਅਪ੍ਰੈਲ ਤਕ ਰਹਿਣ ਵਾਲੇ ਲਾਕ ਡਾਊਨ 'ਚ ਯੂਜ਼ਰਜ਼ ਘਰ ਬੈਠੇ ਜ਼ਿਆਦੇ ਤੋਂ ਜ਼ਿਆਦੇ ਡਾਟੇ ਦੀ ਖਪਤ ਕਰ ਰਹੇ ਹਨ। ਦੇਸ਼ ਦੀਆਂ ਤਿੰਨੇ ਹੀ ਲੀਡਿੰਗ ਟੈਲੀਕਾਮ ਕੰਪਨੀਆਂ ਦੇ ਪ੍ਰੀਪੇਡ ਪਲਾਨਜ਼ 'ਚ ਡਾਟੇ ਦੇ ਨਾਲ-ਨਾਲ ਅਨਲਿਮਟਿਡ ਫ੍ਰੀ ਕਾਲਿੰਗ, ਫ੍ਰੀ ਨੈਸ਼ਨਲ ਰੋਮਿੰਗ ਸਮੇਤ ਫ੍ਰੀ SMS ਤੇ ਹੋਰ ਆਫ਼ਰਜ਼ ਵੀ ਦਿੱਤੇ ਜਾ ਰਹੇ ਹਨ। ਆਓ ਜਾਣਦੇ ਹਾਂ ਇਨ੍ਹਾਂ ਪ੍ਰੀ ਪਲਾਨਜ਼ ਦੇ ਬਾਰੇ 'ਚ...

Vodafone-Idea

Vodafone ਦੇ ਤਿੰਨ ਪ੍ਰੀਪੇਡ ਪਲਾਨਜ਼ ਇਸ ਤਰ੍ਹਾਂ ਦੇ ਹਨ ਜਿਸ 'ਚ ਯੂਜ਼ਰਜ਼ ਪ੍ਰਤੀਦਿਨ 2 ਜੀਬੀ ਡੇਲੀ ਡਾਟਾ ਆਫ਼ਰ ਕੀਤਾ ਜਾ ਰਿਹਾ ਹੈ। ਨਾਲ ਹੀ ਯੂਜ਼ਰਜ਼ ਨੂੰ ਇਸ ਪ੍ਰੀਪੇਡ ਪਲਾਨ 'ਚ Vodafone Play ਤੇ Zee5 ਦਾ ਵੀ ਫ੍ਰੀ ਸਬਸਕ੍ਰਿਪਸ਼ਨ ਆਫ਼ਰ ਕੀਤਾ ਜਾ ਰਿਹਾ ਹੈ। ਇਨ੍ਹਾਂ ਤਿੰਨਾਂ ਹੀ ਪ੍ਰੀਪੇਡ ਪਲਾਨਜ਼ 'ਚ ਯੂਜ਼ਰਜ਼ ਨੂੰ ਕਿਸੇ ਵੀ ਨੈੱਟਵਰਕ 'ਤੇ ਵਾਇਸ ਕਾਲਿੰਗ ਕਰਨ ਲਈ ਅਨਲਿਮਟਿਡ ਫ੍ਰੀ ਆਫ਼ਰ ਦਿੱਤਾ ਜਾ ਰਿਹਾ ਹੈ। ਇਨ੍ਹਾਂ ਤਿੰਨਾਂ ਹੀ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਪ੍ਰਤੀਦਿਨ 100 ਫ੍ਰੀ ਨੈਸ਼ਨਲ SMS ਦਾ ਲਾਭ ਮਿਲ ਸਕਦਾ ਹੈ। Vodafone-Idea ਦੇ ਇਹ ਪਲਾਨਜ਼ ਨੂੰ 28 ਦਿਨਾਂ ਦੀ ਵੈਲੀਡਿਟੀ ਆਫ਼ਰ ਕੀਤੀ ਜਾਂਦੀ ਹੈ। ਜਦਕਿ 449 ਰੁਪਏ ਵਾਲੇ ਪਲਾਨ 'ਚ 56 ਦਿਨਾਂ ਦੀ ਤੇ 699 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ 84 ਦਿਨਾਂ ਦੀ ਵੈਲੀਡਿਟੀ ਆਫ਼ਰ ਕੀਤੀ ਜਾ ਰਹੀ ਹੈ।

Airtel

Airtel ਵੀ ਆਪਣੇ ਯੂਜ਼ਰਜ਼ ਲਈ Vodafone ਦੇ ਵਾਂਗ ਤਿੰਨ ਪ੍ਰੀਪੇਡ ਪਲਾਨ ਆਫ਼ਰ ਕਰ ਰਹੇ ਹਨ। ਜਿਸ 'ਚ ਡੇਲੀ 2 ਜੀਬੀ ਡਾਟਾ ਆਫ਼ਰ ਕੀਤਾ ਜਾ ਰਿਹਾ ਹੈ। ਇਨ੍ਹਾਂ ਤਿੰਨਾਂ ਹੀ ਪ੍ਰੀਪੇਡ ਪਲਾਨਜ਼ 'ਚ ਯੂਜ਼ਰਜ਼ ਨੂੰ Airtel Xstream ਦਾ ਸਬਸਕ੍ਰਿਪਸ਼ਨ ਤੇ ਡੇਲੀ 100 ਫ੍ਰੀ SMS ਵੀ ਆਫ਼ਰ ਕੀਤਾ ਜਾ ਰਿਹਾ ਹੈ। ਇਨ੍ਹਾਂ ਪ੍ਰੀਪੇਡ ਪਲਾਨਜ਼ 'ਚ ਯੂਜ਼ਰਜ਼ ਨੂੰ ਅਨਲਿਮਟਿਡ ਵਾਇਸ ਕਾਲਿੰਗ ਵੀ ਫ੍ਰੀ 'ਚ ਆਫਰ ਕੀਤੀ ਜਾ ਰਹੀ ਹੈ। Airtel ਦੇ 298 ਰੁਪਏ, 449 ਰੁਪਏ ਤੇ 698 ਰੁਪਏ ਵਾਲੇ ਪ੍ਰੀਪੇਡ ਪਲਾਨਜ਼ 'ਚ ਯੂਜ਼ਰਜ਼ ਨੂੰ ਇਨ੍ਹਾਂ ਦਾ ਲਾਭ ਮਿਲ ਸਕਦਾ ਹੈ। 298 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਵੈਲੀਡਿਟੀ 56 ਦਿਨਾਂ ਦੀ ਹੈ, ਜਦ ਕਿ 698 ਰੁਪਏ ਵਾਲੇ ਪਲਾਨ ਦੀ ਵੈਲਿਡਿਟੀ 84 ਦਿਨਾਂ ਦੀ ਹੈ।

Jio

Jio ਵੀ ਆਪਣੇ ਯੂਜ਼ਰਜ਼ ਨੂੰ ਤਿੰਨ ਪ੍ਰੀਪੇਡ ਪਲਾਨਜ਼ ਆਫ਼ਰ ਕਰ ਰਿਹਾ ਹੈ। ਜਿਸ 'ਚ ਯੂਜ਼ਰਜ਼ ਨੂੰ ਪ੍ਰਤੀਦਿਨ 2ਜੀਬੀ ਡਾਟੇ ਦਾ ਲਾਭ ਮਿਲਦਾ ਹੈ। Jio ਦੇ 249 ਰੁਪਏ, 444 ਰੁਪਏ ਤੇ 549 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਹਿ ਆਫਰ ਕੀਤਾ ਜਾ ਸਕਦਾ ਹੈ. ਇਨ੍ਹਾਂ ਤਿੰਨਾਂ ਪ੍ਰੀਪੇਡ ਪਲਾਨ 'ਚ Jio ਟੂ Jio ਅਨਲਿਮਟਿਡ ਫ੍ਰੀ ਕਾਲਿੰਗ ਆਫ਼ਰ ਕੀਤਾ ਜਾ ਸਕਦਾ ਹੈ। ਇਨ੍ਹਾਂ ਪਲਾਨਜ਼ ਦੀ ਵੈਲੀਡਿਟੀ 28 ਦਿਨਾਂ ਦੀ ਹੈ। 444 ਰੁਪਏ ਵਾਲੇ ਪ੍ਰੀਪੇਡ ਪਲਾਨ ਦੀ ਵੈਲੀਡਿਟੀ 56 ਦਿਨਾਂ ਦੀ ਹੈ। 549 ਰੁਪਏ ਵਾਲੇ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ 3,000 ਫ੍ਰੀ ਮਿੰਟ 84 ਦਿਨਾਂ ਦੀ ਵੈਲੀਡਿਟੀ ਦੇ ਨਾਲ ਆਫ਼ਰ ਕੀਤਾ ਜਾ ਰਿਹਾ ਹੈ।

Posted By: Sarabjeet Kaur