ਨਵੀਂ ਦਿੱਲੀ: ਤੁਸੀਂ ਗੂਗਲ ਦੇ ਗੂਗਲ ਡੂਓ ਵੀਡੀਓ ਕਾਲਿੰਗ ਐਪ ਨੂੰ ਦੂਜਿਆਂ ਤਕ ਪਹੁੰਚਾ ਕੇ 9,000 ਰੁਪਏ ਤਕ ਕਮਾ ਸਕਦੇ ਹੈ। ਗੂਗਲ ਨੇ ਇਸ ਐਪ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ‘ਚ ਪਹੁੰਚਾਉਣ ਲਈ ਰੈਫਰਲ ਪ੍ਰੋਗ੍ਰਾਮ ਸ਼ੁਰੂ ਕੀਤਾ ਹੈ। ਗੂਗਲ ਡੂਓ ‘ਤੇ ਰਿਵਾਰਡ ਪੁਆਇੰਟ ਪਾਉਣ ਲਈ ਇਸ ਦਾ ਇਨਵਾਈਟ ਲਿੰਕ ਦੋਸਤਾਂ ਨੂੰ ਭੇਜਣਾ ਹੈ। ਜੇਕਰ ਤੁਹਾਡਾ ਦੋਸਤ ਐਪ ਨੂੰ ਡਾਊਨਲੋਡ ਕਰਦਾ ਹੈ ਤਾਂ ਦੋਸਤ ਦੇ ਨਾਲ ਤੁਹਾਨੂੰ ਵੀ ਰਿਵਾਰਡ ਪੁਆਇੰਟ ਮਿਲੇਗਾ। ਇਨਵਾਇਟ ਭੇਜਣ ਵਾਲੇ ਅਤੇ ਸਵੀਕਾਰ ਕਰਨ ਵਾਲੇ ਨੂੰ ਗੂਗਲ ਵੱਲੋਂ ਸਕ੍ਰੈਚ ਕਾਰਡ ਮਿਲਦਾ ਹੈ, ਜੋ 1000 ਰੁਪਏ ਤਕ ਦਾ ਹੈ। ਇੱਕ ਸਾਲ ‘ਚ ਤੁਸੀਂ ਇਸ ਰਿਵਾਰਡ ਨਾਲ 9,000 ਰੁਪਏ ਕਮਾ ਸਕਦੇ ਹੋ। ਇਸ ਸਕੀਮ ਨੂੰ ਪੂਰੇ ਭਾਰਤ ‘ਚ ਲਾਗੂ ਕੀਤਾ ਗਿਆ ਹੈ, ਇਹ ਸਕੀਮ ਸਿਰਫ ਤਮਿਲਨਾਡੂ ‘ਚ ਲਾਗੂ ਨਹੀਂ ਹੈ। ਜਿਸ ਨਾਲ ਜ਼ਿਆਦਾ ਤੋਂ ਜ਼ਿਆਦਾ 30 ਰਿਵਾਰਡਸ ਹਾਸਲ ਕੀਤੇ ਜਾ ਸਕਦੇ ਹਨ।