ਨਵੀਂ ਦਿੱਲੀ - Whatsapp ਅਗਲੇ ਮਹੀਨੇ 8 ਫਰਵਰੀ ਤੋਂ ਆਪਣੀ ਨਵੀਂ ਪ੍ਰਾਈਵੈਂਸੀ ਪਾਲਸੀ ਲਾਗੂ ਕਰਨ ਜਾ ਰਿਹਾ ਹੈ। ਇਸ ਪਾਲਸੀ ਤਹਿਤ ਯੂਜ਼ਰਜ਼ ਨੂੰ ਆਪਣਾ ਪ੍ਰਾਈਵੇਟ ਡਾਟਾ ਫੇਸਬੱੁਕ ਨਾਲ ਸ਼ੇਅਰ ਕਰਨਾ ਹੋਵੇਗਾ, ਜਿਸ ਤੋਂ ਬਾਅਦ ਪ੍ਰਾਈਵੇਟ ਡਾਟਾ ਦੀ ਸੁਰੱਖਿਆ ਦਾ ਇਕ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿਉਂਕਿ ਜੇ ਯੂਜ਼ਰਜ਼ ਇਸ ਪਾਲਸੀ ਨੂੰ 8 ਜਨਵਰੀ ਤਕ ਸਵੀਕਾਰ ਨਹੀਂ ਕਰਦਾ ਹੈ ਤਾਂ ਉਨ੍ਹਾਂ ਦਾ ਵ੍ਹਟਸਐਪ ਅਕਾਊਂਟ ਬੰਦ ਕਰ ਦਿੱਤਾ ਜਾਵੇਗਾ। ਹੁਣ ਵ੍ਹਟਸਐਪ ਨੇ ਇਕ ਅਧਿਕਾਰਤ ਟਵੀਟ ਜਾਰੀ ਕਰਦਿਆਂ ਕੁਝ ਯੂਜ਼ਰਜ਼ ਦੇ ਭਰਮ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ।

Whatsapp ਨੇ ਆਪਣੇ ਟਵਿੱਟਰ ਅਕਾਊਂਟ ’ਤੇ ਇਕ ਪੋਸਟ ਸ਼ੇਅਰ ਕੀਤੀ ਹੈ ਤੇ ਉਸ ’ਚ ਪ੍ਰਾਈਵੈਂਸੀ ਪਾਲਸੀ ਨੂੰ ਲੈ ਕੇ ਆ ਰਹੀਆਂ ਅਫ਼ਵਾਹਾਂ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਅਸੀਂ ਕੁਝ ਅਫ਼ਵਾਹਾਂ ਨੂੰ ਸੰਬੋਧਿਤ ਕਰਨਾ ਚਾਹੰੁਦੇ ਹਨ ਤੇ ਇਹ ਸਪੱਸ਼ਟ ਕਰਦੇ ਹਨ ਕਿ ਐਂਡ ਟੂ ਐਂਡ ਐਨਿਪਸ਼ਨ ਨਾਲ ਤੁਹਾਡੇ ਪ੍ਰਾਈਵੇਟ ਮੈਸੇਜ 100 ਫ਼ਸੀਦੀ ਸੁਰੱਖਿਅਤ ਹਨ।

ਟਵੀਟ ਨਾਲ ਵ੍ਹਟਸਐਪ ਨੇ ਇਕ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਹੈ, ਜਿਸ ਜ਼ਰੀਏ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਯੂਜ਼ਰਜ਼ ਦੇ ਪ੍ਰਾਈਵੇਟ ਮੈਸੇਜਾਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਦਾ ਹੈ। ਸਕਰੀਨਸ਼ਾਟ ਅਨੁਸਾਰ ਵ੍ਹਟਸਐਪ ਤੁਹਾਡੇ ਪ੍ਰਾਈਵੇਟ ਮੈਸੇਜ ਨਾ ਪੜ੍ਹ ਸਕਦਾ ਹੈ ਤੇ ਨਾ ਹੀ ਕਾਲ ਸੁਣ ਸਕਦਾ ਹੈ ਅਤੇ ਨਾ ਹੀ ਫੇਸਬੱੁਕ ਕੋਲ ਕੋਈ ਅਜਿਹਾ ਅਧਿਕਾਰ ਨਹੀਂ ਹੈ। ਇੱਥੋਂ ਤਕ ਵ੍ਹਟਸਐਪ ਤੁਹਾਡੇ ਵੱਲੋਂ ਸ਼ੇਅਰ ਦੀ ਲੋਕੇਸ਼ਨ ਨਹੀਂ ਦੇਖ ਸਕਦਾ। ਇਸ ਦੇ ਨਾਲ ਹੀ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਫੇਸਬੱੁਕ ਨਾਲ ਤੁਹਾਡੇ ਕਿਸੇ ਕੰਟੈਕਟ ਨੂੰ ਸ਼ੇਅਰ ਨਹੀਂ ਕਰਦਾ। ਵ੍ਹਟਸਐਪ ਗਰੱੁਪ ਵੀ ਪ੍ਰਾਈਵੇਟ ਹੀ ਰਹਿਣਗੇ, ਉਨ੍ਹਾਂ ਨੂੰ ਪਬਲਿਕ ਨਹੀਂ ਕੀਤਾ ਜਾਵੇਗਾ।

Posted By: Harjinder Sodhi