Dussehra special sale ਜੇਐੱਨਐੱਨ, ਨਵੀਂ ਦਿੱਲੀ : Samsung Galaxy F41 ਸਮਾਰਟਫੋਨ ਨੂੰ ਭਾਰਤ 'ਚ ਹਾਲ ਹੀ 'ਚ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ 'ਚ 6000mAh ਦੀ ਦਮਦਾਰ ਬੈਟਰੀ ਦੇ ਨਾਲ 64MP ਦਾ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਸਮਾਰਟਫੋਨ ਨੂੰ Flipkart ਵੱਲੋ ਦੁਸਹਿਰਾ ਸਪੈਸ਼ਲ ਸੇਲ 'ਚ ਵਿਕਰੀ ਲਈ ਲਿਸਟ ਕੀਤਾ ਗਿਆ ਹੈ। ਇਹ ਸੇਲ 22 ਅਕਤੂਬਰ ਤੋਂ ਸ਼ੁਰੂ ਹੋ ਗਈ ਹੈ, 28 ਅਕਤੂਬਰ ਤਕ ਜਾਰੀ ਰਹੇਗੀ। ਇਸ ਸੇਲ 'ਚ Samsung Galaxy F41 ਸਮਾਰਟਫੋਨ 'ਤੇ ਭਾਰੀ ਡਿਸਕਾਊਂਟ ਆਫ਼ਰ ਦਿੱਤਾ ਜਾ ਰਿਹਾ ਹੈ।

ਆਫ਼ਰ ਤੇ ਕੀਮਤ

Samsung Galaxy F41 ਸਮਾਰਟਫੋਨ ਨੂੰ ਸੇਲ 'ਚ 3000 ਰੁਪਏ ਦੀ ਛੋਟ ਦੇ ਨਾਲ 16,999 ਰੁਪਏ 'ਚ ਵਿਕਰੀ ਲਈ ਉਪਲਬਧ ਕਰਵਾਇਆ ਗਿਆ ਹੈ। Kotak ਬੈਂਕ ਡੈਬਿਟ ਕੇ ਕ੍ਰੈਡਿਟ ਕਾਰਡ ਦੇ ਨਾਲ ਹੀ HSBC ਕ੍ਰੈਡਿਟ ਕਾਰਡ ਨਾਲ ਫੋਨ ਦੀ ਖ਼ਰੀਦ 'ਤੇ 10 ਫੀਸਦੀ ਤਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ। Flipkart Axis bank ਕ੍ਰੈਡਿਟ ਕਾਰਡ 'ਤੇ 5 ਫੀਸਦੀ ਅਨਲਿਮਟਿਡ ਕੈਸ਼ਬੈਕ ਦਿੱਤਾ ਜਾ ਰਿਹਾ ਹੈ। ਨਾਲ ਹੀ Axis bank Buzz ਕ੍ਰੈਡਿਟ ਕਾਰਡ 'ਤੇ 5 ਫੀਸਦੀ ਚੋਟ ਆਫ਼ਰ ਦਿੱਤਾ ਜਾ ਰਿਹਾ ਹੈ। ਫੋਨ ਨੂੰ 1,500 ਰਪਏ ਪ੍ਰਤੀ ਮਹੀਨਾ EMI ਆਪਸ਼ਨ 'ਤੇ ਵੀ ਖ਼ਰੀਦਿਆ ਜਾ ਰਿਹਾ ਹੈ।

ਸਪੈਸੀਫਿਕੇਸ਼ਨ

Samsung Galaxy F41 ਐਂਡ੍ਰਾਈਡ 10 ਓਐੱਸ 'ਤੇ ਕੰਮ ਕਰਦਾ ਹੈ ਤੇ ਇਸ ਨੂੰ Exynos 9611 ਚਿਪਸੈੱਟ 'ਤੇ ਪੇਸ਼ ਕੀਤਾ ਗਿੱਾ ਹੈ। ਇਸ 'ਚ 6.4 ਇੰਚ ਦੀ ਫੁੱਲ ਐੱਚਡੀ+ ਸੁਪਰ ਐਮੋਲੇਡ Infinity-U ਡਿਸਪਲੇਅ ਦਿੱਤੀ ਗਈ ਹੈ। ਇਸ 'ਚ ਦਿੱਤੀ ਗਈ ਸਟੋਰੇਜ ਦਾ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ ਐਕਸਪੈਂਡ ਕੀਤਾ ਜਾ ਸਕਦਾ ਹੈ। ਫੋਨ ਦੇ ਬੈਕ ਪੈਨਲ 'ਚ ਫਿੰਗਰਪ੍ਰਿੰਟ ਸੈਂਸਰ ਦੀ ਸੁਵਿਧਾ ਦਿੱਤੀ ਗਈ ਹੈ।

ਕੈਮਰਾ ਤੇ ਬੈਟਰੀ

ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦਾ ਪ੍ਰਾਇਮਰੀ ਸੈਂਸਰ 64MP ਹੈ, ਜਦਕਿ ਇਸ 'ਚ 5MP ਦਾ ਅਲਟਰਾ ਵਾਈਡ ਐਂਗਲ ਲੈਂਜ਼ ਤੇ 32MP ਦਾ ਤੀਜਾ ਸੈਂਸਰ ਦਿੱਤਾ ਗਿਆ ਹੈ। ਵੀਡੀਓ ਕਾਲਿੰਗ ਤੇ ਸੈਲਫੀ ਦੇ 32MP ਦਾ ਫਰੰਟ ਕੈਮਰਾ ਮੌਜੂਦ ਹੈ। ਇਸ 'ਚ ਪਾਵਰ ਬੈਕਅਪ ਲਈ 6,000mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ।

Posted By: Sarabjeet Kaur