ਨਵੀਂ ਦਿੱਲੀ, ਟੇਕ ਡੈਸਕ : CoronaVirus ਕੋਰੋਨਾ ਸੰਕ੍ਰਮਣ ਕਾਲ 'ਚ ਲੋਕ ਵਰਕ ਫਾਰਮ ਹੋਮ ਕਰ ਰਹੇ ਹਨ ਤੇ ਅਜਿਹੇ 'ਚ ਇੰਟਰਨੈੱਟ ਦਾ ਵੀ ਖੂਬ ਇਸਤੇਮਾਲ ਕੀਤਾ ਜਾ ਰਿਹਾ ਹੈ। ਲਾਕਡਾਊਨ ਤੇ ਅਨਲਾਕ ਦੀ ਪ੍ਰਕਿਰਿਆ 'ਚ ਵੀ ਹੁਣ ਤਕ ਸਕੂਲ, ਕਾਲਜ ਤੇ ਕਈ ਦਫਤਰ ਓਪਨ ਨਹੀਂ ਹੋਏ ਹਨ। ਅਜਿਹੇ 'ਚ ਜਿੱਥੇ ਬੱਚੇ ਇੰਟਰਨੈੱਟ ਰਾਹੀਂ ਕਲਾਸਾਂ ਲਾ ਰਹੇ ਹਨ ਦੂਜੇ ਪਾਸੇ ਵਰਕ ਫਾਰਮ ਹੋਮ ਕਰ ਰਹੇ ਹਨ। ਇਨ੍ਹਾਂ ਸਭ ਦੌਰਾਨ ਇੰਟਰਨੈੱਟ ਦਾ ਇਸਤੇਮਾਲ ਗੇਮਿੰਗ ਤੇ ਮੂਵੀ ਦੇਖਣ ਲਈ ਕੀਤਾ ਜਾ ਰਿਹਾ ਹੈ। ਅਜਿਹੇ 'ਚ ਕਈ ਵਾਰ ਇੰਟਰਨੈੱਟ ਸਪੀਡ ਘੱਟ ਹੋ ਜਾਂਦੀ ਹੈ ਤੇ ਇਸ ਦੀ ਵਜ੍ਹਾ ਕਾਰਨ ਕੰਮ ਰੁਕ ਜਾਂਦਾ ਹੈ ਪਰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅੱਜ ਤੁਹਾਨੂੰ ਅਸੀਂ ਇੰਟਰਨੈੱਟ ਸਪੀਡ ਵਧਾਉਣ ਦੇ ਕੁਝ ਟਿੱਪਸ ਦੱਸਣ ਜਾ ਰਹੇ ਹਨ।

ਸਭ ਤੋਂ ਪਹਿਲਾਂ ਇੰਟਰਨੈੱਟ ਸਪੀਡ ਚੈੱਕ ਕਰੋ

ਜੇਕਰ ਤੁਹਾਡਾ ਇੰਟਰਨੈੱਟ ਜਾਂ ਵਾਈ-ਫਾਈ ਸਲੋਅ ਚੱਲ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਸਪੀਡ ਚੈੱਕ ਕਰੋ। ਇਸ ਲਈ ਤੁਸੀਂ ਸਪੀਡ ਟੈਸਟਿੰਗ ਵੈੱਬਸਾਈਟ speedtest.net ਜਾਂ fast.com ਦੀ ਵਰਤੋਂ ਕਰ ਸਕਦੇ ਹੋ।

ਇਸ ਤਰ੍ਹਾਂ ਕਰੋ ਵਾਈ-ਫਾਈ ਦੀ ਸਪੀਡ ਫਾਸਟ

  • ਵਾਈ-ਫਾਈ ਸਲੋਅ ਚੱਲ ਰਿਹਾ ਹੈ ਤਾਂ ਪਹਿਲਾਂ ਚੈੱਕ ਕਰੋ ਕਿ ਉਸ 'ਚ ਕਿੰਨੇ ਡਿਵਾਈਸਜ਼ ਕੁਨੈਕਟ ਹਨ ਕਿਉਂਕਿ ਕਈ ਵਾਰ ਡਿਵਾਇਸ ਦੀ ਗਿਣਤੀ ਜ਼ਿਆਦਾ ਹੋਣ 'ਤੇ ਵੀ ਸਪੀਡ ਘੱਟ ਹੋ ਜਾਂਦੀ ਹੈ। ਜੇਕਰ ਤੁਸੀਂ ਵਰਕ ਫਾਰਮ ਹੋਮ ਕਰ ਰਹੇ ਹੋ ਤਾਂ ਆਪਣੇ ਸਰਵਿਸ ਪ੍ਰੋਵਾਈਡਰ ਨਾਲ ਗੱਲ ਕਰ ਕੇ ਬਿਹਤਰ ਪਲਾਨ ਬਾਰੇ ਪਤਾ ਕਰ ਲਵੋ।
  • ਅਕਸਰ ਵਾਈ-ਫਾਈ ਨਾਲ ਕੁਨੈਕਟ ਹੋਣ 'ਤੇ ਡਿਵਾਇਸ ਅਪਡੇਟ ਹੁੰਦਾ ਹੈ। ਅਜਿਹੇ 'ਚ ਚੈੱਕ ਕਰੋ ਕਿ ਜੇਕਰ ਤੁਹਾਡਾ ਵੀ ਕੋਈ ਡਿਵਾਇਸ ਵਾਈ-ਫਾਈ ਕੁਨੈਕਟ 'ਤੇ ਅਪਡੇਟ ਹੋ ਰਿਹਾ ਹੈ ਤਾਂ ਹੋਰ ਡਿਵਾਇਸ ਦੀ ਸਪੀਡ ਆਪਣੇ ਆਪ ਹੀ ਘੱਟ ਹੋ ਜਾਵੇਗੀ।
  • ਕਈ ਵਾਰ ਕੰਮ ਕਰਦੇ ਹੋਏ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਵਾਈ-ਫਾਈ 'ਚ ਮਿਲਣ ਵਾਲਾ ਡੈਲੀ ਡਾਟਾ ਖਤਮ ਵੀ ਹੋ ਸਕਦਾ ਹੈ ਤੇ ਇਸ ਦੀ ਵਜ੍ਹਾ ਕਾਰਨ ਵੀ ਸਪੀਡ ਘੱਟ ਹੋ ਜਾਂਦੀ ਹੈ। ਅਜਿਹੇ 'ਚ ਪਹਿਲਾਂ ਆਪਣਾ ਕੰਮ ਖਤਮ ਕਰ ਲਵੋ ਉਸ ਤੋਂ ਬਾਅਦ ਗੇਮਿੰਗ ਜਾਂ ਮੂਵੀ ਦਾ ਮਜ਼ਾ ਲਵੋ।

Posted By: Ravneet Kaur