ਅੱਜ ਤੁਸੀਂ ਇੰਟਰਨੈੱਟ 'ਤੇ ਇਕ ਵੈੱਬ ਬ੍ਰਾਊਜ਼ਰ ਜ਼ਰੀਏ ਕਈ ਵੈੱਬ ਪੇਜਾਂ ਨੂੰ ਅਸੈੱਸ ਕਰ ਸਕਦੇ ਹੋ। ਜਾਣਕਾਰੀ ਬਟੋਰਨ, ਲੋਕਾਂ ਨਾਲ ਸੰਪਰਕ ਵਿਚ ਅਤੇ ਅਪਡੇਟ ਰਹਿਣ ਲਈ ਤੁਸੀਂ ਫੇਸਬੁੱਕ, ਟਵਿੱਟਰ, ਵਿਕੀਪੀਡੀਆ, ਗੂਗਲ ਅਤੇ ਕਈ ਵੈੱਬਸਾਈਟਸ ਦੀ ਵਰਤੋਂ ਕਰਦੇ ਹੋ। ਸਾਡੇ ਵਿਚੋਂ ਜ਼ਿਆਦਾਤਰ ਇੰਟਰਨੈੱਟ 'ਤੇ ਨਿਰਭਰ ਹਨ ਇੰਟਰਨੈੱਟ ਦੀ ਤਾਕਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ।

ਇਕ ਵੈੱਬ ਬ੍ਰਾਉਜ਼ਰ ਦੀ ਮਦਦ ਨਾਲ ਅਸੀਂ ਉਨ੍ਹਾਂ ਵੈੱਬ ਪੇਜੇਸ ਨੂੰ ਦੇਖ ਸਕਦੇ ਹਾਂ ਜਿਨ੍ਹਾਂ ਵਿਚ ਟੈਕਸਟ, ਫੋਟੋ, ਵੀਡੀਓ ਅਤੇ ਹੋਰ ਮਲਟੀਮੀਡੀਆ ਹੁੰਦੇ ਹਨ ਅਤੇ ਹਾਈਪਰਲਿੰਕ ਦੀ ਮਦਦ ਨਾਲ ਉਨ੍ਹਾਂ ਪੇਜੇਸ 'ਤੇ ਆ-ਜਾ ਸਕਦੇ ਹਾਂ। ਵਰਲਡ ਵਾਈਡ ਵੈੱਬ ਨੂੰ ਟਿਮ ਬਰਨਰਸ ਲੀ ਵੱਲੋਂ 12 ਮਾਰਚ 1989 ਵਿਚ ਪ੍ਰਪੋਜ਼ਲ ਦਿੱਤਾ ਸੀ ਅਤੇ 1992 ਵਿਚ ਜਾਰੀ ਕੀਤਾ ਗਿਆ ਸੀ। ਅੱਜ ਵਰਲਡ ਵਾਈਡ ਵੈੱਬ ਦੇ 10,000 ਦਿਨ ਪੂਰੇ ਹੋ ਗਏ ਹਨ।

ਆਓ ਜਾਣਦੇ ਹਾਂ WWW ਨਾਲ ਜੁੜੀਆਂ ਰੌਚਕ ਗੱਲਾਂ...

 • 6 ਅਗਸਤ 1991 ਨੂੰ ਪਹਿਲੀ ਵੈੱਬਸਾਈਟ http://info.cern.ch ਆਨਲਾਈਨ ਹੋਈ ਸੀ।
 • ਸਰ ਟਿਮ ਬਰਨਰਸ ਲੀ ਨੇ 1990 ਵਿਚ ਦੁਨੀਆ ਦੇ ਪਹਿਲੇ ਵੈੱਬ ਸਰਵਰ ਦੇ ਰੂਪ 'ਚ NEXT ਕੰਪਿਊਟਰ ਦੀ ਵਰਤੋਂ ਕੀਤੀ ਸੀ ਅਤੇ ਪਹਿਲਾ ਵੈੱਬ ਬ੍ਰਾਊਜ਼ਰ WorldWideWeb ਨੂੰ ਲਿਖਿਆ ਸੀ।
 • ਬਰਨਰਸ ਲੀ ਨੇ 1992 ਵਿਚ ਵੈੱਬ 'ਤੇ ਪਹਿਲੀ ਫੋਟੋ ਅਪਲੋਡ ਕੀਤੀ ਸੀ। ਇਹ ਇਮੇਜ CERN ਹਾਉਸ ਬੈਂਡ ਲੈਸ ਹਾਰੀਬਲਜ਼ ਸੈਰਨੇਟਸ ਕੀਤੀ ਸੀ ਜੋ ਕਿ ਇਕ ਫੀਮੇਲ ਗੁਰੱਪ ਸੀ।

 • 30 ਅਪ੍ਰੈਲ, 1993 ਨੂੰ ਜਨੇਵਾ ਨੇੜੇ ਯੂਰਪੀ ਰਿਸਰਚ ਆਰਗੇਨਾਈਜ਼ੇਸ਼ਨ CERN ਨੇ ਐਲਾਨ ਕੀਤਾ ਕਿ ਵਰਲਡ ਵਾਈਡ ਵੈੱਬ ਸਾਰਿਆਂ ਲਈ ਫ੍ਰੀ ਹੋਵੇਗਾ।

 • ਮੰਨਿਆ ਜਾਂਦਾ ਹੈ ਕਿ ਵਰਲਡ ਵਾਈਡ ਵੈੱਬ ਦੇ ਇਤਿਹਾਸ ਵਿਚ ਟਰਨਿੰਗ ਪੁਆਇੰਟ 1990 ਵਿਚ ਮੋਜ਼ੇਕ ਵੈੱਬ ਬ੍ਰਾਉਜ਼ਰ ਦੇ ਲਾਂਚ ਨਾਲ ਸ਼ੁਰੂ ਹੋਇਆ। ਇਹ ਇਕ ਗ੍ਰਾਫੀਕਲ ਬ੍ਰਾਊਜ਼ਰ ਸੀ ਜਿਸ ਨੂੰ ਯੂਨੀਵਰਸਿਟੀ ਆਫ ਇਲੀਨੋਇਸ ਵਿਚ ਨੈਸ਼ਨਲ ਸੈਂਟਰ ਫਾਰ ਸੁਪਰਕੰਪਿਊਟਿੰਗ ਐਪਲੀਕੇਸ਼ਨਜ਼ ਵਿਚ ਟੀਮ ਨੇ ਡਿਵੈਲਪ ਕੀਤਾ ਸੀ। ਮੋਜ਼ੇਕ ਇਕ ਵੈੱਬ ਬ੍ਰਾਊਜ਼ਰ ਹੈ ਜਿਸ ਨੂੰ ਵਰਲਡ ਵਾਈਡ ਵੈੱਬ ਨੂੰ ਮਸ਼ਹੂਰ ਕਰਨ ਦਾ ਕ੍ਰੈਡਿਟ ਜਾਂਦਾ ਹੈ।

 • ਵਰਲਡ ਵਾਈਡ ਵੈੱਬ ਲਈ ਮੁੱਖ ਇੰਟਰਨੈਸ਼ਨਲ ਸਟੈਂਡਰਡਜ਼ ਆਰਗੇਨਾਈਜ਼ੇਸ਼ਨ ਵਰਲਡ ਵਾਈਡ ਵੈੱਬ ਕੰਸੋਰਟੀਅਮ ਨੂੰ ਟਿਮ ਬਰਨਸਰ ਲੀ ਨੇ ਸਥਾਪਿਤ ਕੀਤਾ ਸੀ। ਉਨ੍ਹਾਂ ਅਕਤੂਬਰ 1994 ਵਿਚ CERN ਛੱਡਣ ਤੋਂ ਬਾਅਦ ਇਹ ਕੀਤਾ ਸੀ।

 • Archie ਨੂੰ ਪਹਿਲਾ ਇੰਟਰਨੈੱਟ ਸਰਚ ਇੰਜਣ ਮੰਨਿਆ ਜਾਂਦਾ ਹੈ। ਇਹ ਐੱਫਟੀਪੀ ਆਰਕਵਾਈਜ਼ ਦੇ ਇੰਡੈਕਸਿੰਗ ਲਈ ਪਹਿਲਾ ਟੂਲ ਸੀ ਜੋ ਕਿ ਵਿਸ਼ੇਸ਼ ਫਾਈਲਾਂ ਲੱਭਣ ਲਈ ਲੋਕਾਂ ਨੂੰ ਇਜਾਜ਼ਤ ਦਿੰਦਾ ਸੀ।

 • ਜੀਨ ਆਰਮਰ ਪੋਲੀ ਨੇ 'ਸਰਫਿੰਗ ਦਿ ਇੰਟਰਨੈੱਟ' ਸ਼ਬਦ ਘੜਿਆ ਸੀ।

 • ਪੋਨੋਗ੍ਰਾਫੀ ਵੈੱਬ ਦਾ ਇਕ ਵੱਡਾ ਹਿੱਸਾ ਹੈ ਪਰ ਪਹਿਲੀ ਵੈੱਬਸਾਈਟ .xxx ਡੋਮੇਨ ਅਗਸਤ 2011 ਵਿਚ ਆਨਲਾਈਨ ਹੋਇਆ।

 • ਜ਼ਿਆਦਾਤਰ ਲੋਕ ਇੰਟਰਨੈੱਟ ਅਤੇ ਵੈੱਬ ਨੂੰ ਇੱਕੋ ਅਰਥ ਵਿਚ ਲੈਂਦੇ ਹਨ। ਪਰ ਤੱਥ ਇਹ ਹੈ ਕਿ ਸਬੰਧਤ ਹੁੰਦੇ ਹੋਏ ਵੀ ਇਹ ਅਜਿਹਾ ਨਹੀਂ ਹੈ। ਇੰਟਰਨੈੱਟ ਨਾਲ ਮਤਲਬ ਯਾਨੀ ਵਿਆਪਕ ਨੈੱਟਵਰਕਿੰਗ ਇਨਫਰਾਸਟ੍ਰਕਚਰ ਤੋਂ ਹੈ ਜੋ ਕਿ ਦੁਨੀਆ ਭਰ ਦੇ ਲੱਖਾਂ ਕੰਪਿਊਟਰਜ਼ ਨੂੰ ਕਨੈਕਟ ਕਰਦਾ ਹੈ।

 • ਉੱਥੇ ਵਰਲਡ ਵਾਈਡ ਵੈੱਬ ਦੁਨੀਆ ਭਰ ਵਿਚ ਟੈਕਸਟ ਪੇਜੇਸ, ਡਿਜੀਟਲ ਫੋਟੋਗ੍ਰਾਫਜ਼, ਮਿਊਜ਼ਿਕ ਫਾਈਲਸ, ਵੀਡੀਓਜ਼ ਅਤੇ ਐਨੀਮੇਸ਼ਨ ਦਾ ਕੁਲੈਕਸ਼ਨ ਹੈ ਜਿਸ ਨੂੰ ਯੂਜ਼ਰਜ਼ ਇੰਟਰਨੈੱਟ 'ਤੇ ਐਕਸੈੱਸ ਕਰਦੇ ਹਨ। ਵੈੱਬ ਡਾਟਾ ਟਰਾਂਸਮਿਟ ਕਰਨ ਲਈ FTTP ਪ੍ਰੋਟੋਕਾਲ ਯੂਜ਼ ਕਰਦਾ ਹੈ ਅਤੇ ਇਹ ਇੰਟਰਨੈੱਟ ਦਾ ਸਿਰਫ਼ ਇਕ ਹਿੱਸਾ ਹੈ।

Posted By: Seema Anand