ਨਵੀਂ ਦਿੱਲੀ, ਟੈੱਕ ਡੈਸਕ : Wi-Fi Alliance ਨੇ Wi-Fi Certified ਤਕਨਾਲੋਜੀ ਦਾ ਐਲਾਨ ਕੀਤਾ ਹੈ। ਇਸ ਨਵੀਂ ਪੀੜ੍ਹੀ ਦੀ ਵਾਇਰਲੈੱਸ ਤਕਨਾਲੋਜੀ ਨੂੰ ਆਉਣ ਵਾਲੇ ਵਾਈ-ਫਾਈ ਡਿਵਾਈਸ 'ਚ ਵਰਤਿਆ ਜਾ ਸਕੇਗਾ। ਇਸ ਨਵੀਂ ਤਕਨਾਲੋਜੀ ਲਈ Samsung, Xiaomi, Qualcomm, Broadcomm, AT&T ਵਰਗੀਆਂ ਕੰਪਨੀਆਂ ਨੇ ਆਪਣੀ ਰੁਚੀ ਵਿਖਾਈ ਹੈ। ਇਨ੍ਹਾਂ ਕੰਪਨੀਆਂ ਤੋਂ ਇਲਾਵਾ ਕਈ ਹੋਰ ਓਈਐੱਮ (ਓਰੀਜੀਨਲ ਇਕਵੀਪਮੈਂਟ ਮੈਨੂਫੈਕਚਰਜ਼) ਅਤੇ ਵਾਈ-ਫਾਈ ਡਿਵਾਈਸ ਬਣਾਉਣ ਵਾਲੀਆਂ ਕੰਪਨੀਆਂ ਇਸ ਨਵੀਂ Wi-Fi 6 ਤਕਨਾਲੋਜੀ 'ਚ ਆਪਣੀ ਰੁਚੀ ਵਿਖਾ ਰਹੀਆਂ ਹਨ।

Wi-Fi 6 ਨਵੀਂ ਤਕਨਾਲੋਜੀ 'ਚ ਯੂਜ਼ਰਜ਼ ਨੂੰ ਪਿਛਲੀ ਵਾਈ-ਫਾਈ ਤਕਨੀਕ ਦੇ ਮੁਕਾਬਲੇ 40 ਫ਼ੀਸਦੀ ਜ਼ਿਆਦਾ ਸਪੀਡ ਨਾਲ ਇੰਟਰਨੈੱਟ ਦਾ ਅਕਸੈਸ ਮਿਲੇਗਾ। ਇਸ ਨਵੀਂ ਤਕਨੀਕ ਵਾਲੇ ਡਿਵਾਈਸ 802.11ax Wi-Fi ਰੇਡੀਓ ਨੂੰ ਅਕਸੈਸ ਕਰ ਸਕਣਗੇ। ਇਸ ਤਕਨਾਲੋਜੀ ਟਰਮ ਨੂੰ ਯੂਜ਼ਰ ਫਰੈਂਡਲੀ ਬਣਾਉਣ ਲਈ ਇਸ ਦਾ ਨਾਂ ਵਾਈ-ਫਾਈ 6 ਰੱਖਿਆ ਗਿਆ ਹੈ। ਨਵੀਂ ਤਕਨੀਕ 'ਚ ਕਈ ਤਰ੍ਹਾਂ ਦੇ ਹਾਰਡਵੇਅਰ ਬਦਲਾਅ ਕੀਤੇ ਗਏ ਹਨ, ਜੋ ਇਸ ਨੂੰ ਡਿਵਾਈਸ ਲਈ ਕੰਪੇਟੀਬਲ ਬਣਾਉਂਦਾ ਹੈ।

ਵਾਈ-ਫਾਈ 6 ਤਕਨਾਲੋਜੀ ਨੂੰ ਇਸਤੇਮਾਲ ਕਰਨ ਵਾਲੇ ਡਿਵਾਈਸ 'ਚ ਇੰਪਰੂਵਡ ਅਤੇ ਬਿਹਤਰ ਬੈਟਰੀ ਲਾਈਫ਼ ਵੀ ਮਿਲੇਗੀ। ਜੇਕਰ ਤੁਸੀਂ ਵਾਈ-ਫਾਈ 6 ਦੇ ਜ਼ਰੀਏ ਆਪਣੇ ਸਮਾਰਟਫੋਨ ਜਾਂ ਲੈਪਟਾਪ 'ਚ ਇੰਟਰਨੈੱਟ ਅਕਸੈਸ ਕਰੋਗੇ ਤਾਂ ਤੁਹਾਡੇ ਡਿਵਾਈਸ ਦੀ ਬੈਟਰੀ ਖਪਤ ਵੀ ਘੱਟ ਹੋਵੇਗੀ। ਵਾਈ-ਫਾਈ 6 ਦੇ ਇਸ ਫੀਚਰ ਨੂੰ ਟਾਰਗੇਟ ਵੇਟ ਟਾਈਮ ਫੀਚਰ ਕਿਹਾ ਜਾਂਦਾ ਹੈ। ਇਹ ਫੀਚਰ ਵਾਈ-ਫਾਈ 6 ਦੇ ਰੇਡੀਓ ਨੂੰ ਕਦੋਂ ਸਲੀਪ ਮੋਡ 'ਚ ਜਾਣਾ ਹੈ ਅਤੇ ਕਦੋਂ ਇਸ ਨੂੰ ਐਕਟਿਵ ਹੋਣਾ ਹੈ ਇਹ ਦੱਸਦਾ ਹੈ। ਇਸ ਤਰ੍ਹਾਂ ਨਾਲ ਇਹ ਨਵੀਂ ਤਕਨੀਕ ਡਿਵਾਈਸ ਦੀ ਬੈਟਰੀ ਦੀ ਬੱਚਤ ਕਰਦਾ ਹੈ।

ਵਾਈ-ਫਾਈ 6 ਤਕਨਾਲੋਜੀ ਨੂੰ 2020 'ਚ ਲਾਂਚ ਹੋਣ ਵਾਲੇ ਡਿਵਾਈਸ 'ਚ ਇਸਤੇਮਾਲ ਕੀਤਾ ਜਾ ਸਕੇਗਾ। ਵਾਈ-ਫਾਈ 6 ਤਕਨੀਕ 'ਚ ਬੈਟਰੀ ਸੇਵਿੰਗ ਫੀਚਰ ਤੋਂ ਇਲਾਵਾ ਭੀੜ ਵਾਲੇ ਇਲਾਕੇ 'ਚ ਬਿਹਤਰ ਨੈਟਵਰਕ ਕੁਨੈਕਟੀਵਿਟੀ ਵਾਲਾ ਫੀਚਰ ਵੀ ਦਿੱਤਾ ਗਿਆ ਹੈ। ਅਜਿਹੇ 'ਚ ਯੂਜ਼ਰਜ਼ ਨੂੰ ਨੈੱਟਵਰਕ ਕੰਜੈਕਸ਼ਨ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਹ ਐੱਮਆਈ-ਐੱਮਓ (ਮਲਟੀਪਲ ਇਨਪੁਟ ਅਤੇ ਮਲਟੀਪਲ ਆਊਟਪੁੱਟ) ਤਕਨੀਕ ਨੂੰ ਵੀ ਇਸਤੇਮਾਲ ਕਰਦਾ ਹੈ, ਜਿਸ ਨਾਲ ਯੂਜ਼ਰਜ਼ ਨੂੰ ਸੁਪਰਫਾਸਟ ਇੰਟਰਨੈੱਟ ਕੁਨੈਕਟੀਵਿਟੀ ਦਾ ਲਾਭ ਮਿਲਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਕਨੀਕ ਅਜੇ ਇਸਤੇਮਾਲ ਹੋਣ ਵਾਲੀ ਤਕਨੀਕ ਤੋਂ 4 ਗੁਣਾ ਬਿਹਤਰ ਸਪੀਡ 'ਚ ਇੰਟਰਨੈੱਟ ਕੁਨੈਕਟੀਵਿਟੀ ਉਪਲੱਬਧ ਕਰਵਾਏਗੀ।

Posted By: Jagjit Singh