ਜੇਐੱਨਐੱਨ, ਨਵੀਂ ਦਿੱਲੀ : ਮੌਜੂਦਾ ਸਮੇਂ ’ਚ ਆਧਾਰ ਕਾਰਡ ਸਭ ਤੋਂ ਜ਼ਰੂਰੀ ਸਰਕਾਰੀ ਡਾਕਊਟਮੈਂਟ ਬਣ ਗਿਆ ਹੈ। ਨਵਾਂ ਸਿਮ ਕਾਰਡ ਲੈਣ ਤੋਂ ਲੈ ਕੇ ਨਵੀਂ ਨੌਕਰੀ ਹਾਸਲ ਕਰਨ ਤੇ ਘਰ ਲੈਣ ਲਈ ਆਧਾਰ ਕਾਰਡ ਜ਼ਰੂਰੀ ਹੁੰਦਾ ਹੈ। ਸਾਧਾਰਨ ਸ਼ਬਦਾਂ ’ਚ ਕਹੀਏ ਤਾਂ ਬਿਨਾਂ ਆਧਾਰ ਕਾਰਡ ਕੁਝ ਵੀ ਕਰਨਾ ਅਸੰਭਵ ਹੋ ਗਿਆ, ਪਰ ਆਧਾਰ ਕਾਰਡ ਦੇ ਜ਼ਿਆਦਾ ਉਪਯੋਗ ਤੋਂ ਇਸ ਦੇ ਗ਼ਲਤ ਇਸਤੇਮਾਲ ਦਾ ਖਤਰਾ ਵੱਧ ਗਿਆ ਹੈ। ਹਮੇਸ਼ਾ ਚੈੱਕ ਕਰਦੇ ਰਹਿਣਾ ਚਾਹੀਦਾ ਕਿ ਆਖੀਰ ਤੁਹਾਡਾ ਆਧਾਰ ਕਾਰਡ ਕਿੱਥੇ-ਕਿੱਥੇ ਇਸਤੇਮਾਲ ਕੀਤਾ ਗਿਆ ਹੈ। ਜੇ ਤੁਹਾਨੂੰ ਮਹਿਸੂਸ ਹੁੰਦਾ ਹੈ ਕਿ ਕੋਈ ਤੁਹਾਡੀ ਇਜਾਜ਼ਤ ਦੇ ਬਿਨਾਂ ਤੁਹਾਡੇ ਆਧਾਰ ਕਾਰਡ ਦਾ ਗ਼ਲਤ ਇਸਤੇਮਾਲ ਕਰ ਰਿਹਾ ਹੈ ਤਾਂ ਉਸ ਦੀ ਤੁਰੰਤ ਸ਼ਿਕਾਇਤ ਕਰ ਦੇਣੀ ਚਾਹੀਦੀ।


UIDAI ਆਧਾਰ ਕਾਰਡ ਹੋਲਡਰ ਨੂੰ ਪਿਛਲੇ 6 ਮਹੀਨਿਆਂ ਦੇ ਵੈਰੀਫਿਕੇਸ਼ਨ ਦੀ ਜਾਣਕਾਰੀ ਉਪਲਬਧ ਕਰਾਉਂਦਾ ਹੈ। ਮਤਲਬ ਪਿਛਲੇ 6 ਮਹੀਨਿਆਂ ’ਚ ਤੁਹਾਡੇ ਆਧਾਰ ਕਾਰਡ ਨੂੰ ਕਿੱਥੇ ਤੇ ਕਿੰਨੀ ਵਾਰ ਇਸਤੇਮਾਲ ਕੀਤਾ ਗਿਆ ਹੈ, ਇਸ ਦੇ ਬਾਰੇ ’ਚ ਜਾਣਕਾਰੀ ਹਾਸਲ ਕਰ ਸਕਦੇ ਹੋ। ਇਸ ਦੇ ਜਰੀਏ ਆਧਾਰ ਕਾਰਡ ਹੋਲਡ 50 ਆਥੇਂਟਿਕੇਸ਼ਨ ਤਕ ਦੀ ਜਾਣਕਾਰੀ ਹਾਸਲ ਕਰ ਸਕਦਾ ਹੈ।


ਇਸ ਤਰ੍ਹਾਂ ਕਰੋ ਚੈੱਕ

- UIDAI ਦੀ ਆਫੀਸ਼ੀਅਲ ਸਾਈਟ https://resident.uidai.gov.in/ ’ਤੇ ਕਲਿੱਕ ਕਰੋ।

- ਫਿਰ ਵੈੱਬਸਾਈਟ ਦੇ ਲੈਫਟ ਸਾਈਟ ’ਚ ‘My Aadhaar’ ਦੀ ਆਪਸ਼ਨ ’ਤੇ ਕਲਿੱਕ ਕਰੋ।

- ਇਸ ਤੋਂ ਬਾਅਦ ‘Aadhaar Services’ ’ਤੇ ਵਿਜਿਟ ਕਰਨਾ ਪਵੇਗਾ।

- ਫਿਰ Aadhaar Authentication History ’ਤੇ ਕਲਿਕ ਕਰਨਾ ਪਵੇਗਾ।

- ਫਿਰ 12 ਅੰਕਾਂ ਦਾ ਆਧਾਰ ਨੰਬਰ ਤੇ ਕੈਪਚਾ ਫਿਲ ਕਰਨਾ ਪਵੇਗਾ।

- ਇਸ ਤੋਂ ਬਾਅਦ ਆਥੈਂਟਿਕੇਸ਼ਨ ਲਈ ‘Send OTP’ ’ਤੇ ਕਲਿੱਕ ਕਰਨਾ ਪਵੇਗਾ।

- ਓਟੀਟੀ ਦੇ ਫਿਲ ਕਰਨ ਤੋਂ ਬਾਅਦ ਸਬਮਿਟ ਬਟਨ ਕਲਿਕ ਕਰਨਾ ਪਵੇਗਾ।


ਇਸ ਤਰ੍ਹਾਂ ਕਰੋ ਸ਼ਿਕਾਇਤ

ਜੇ ਤਹਾਨੂੰ ਮਹਿਸੂਸ ਹੁੰਦਾ ਹੈ ਕਿ ਕਿਸੇ ਨੇ ਤੁਹਾਡੇ ਆਧਾਰ ਕਾਰਡ ਦਾ ਗ਼ਲਤ ਇਸਤੇਮਾਲ ਕੀਤਾ ਹੈ, ਤਾਂ ਇਸ ਦੀ ਤੁਰੰਤ ਸ਼ਿਕਾਇਤ ਦਰਜ ਕਰਨੀ ਪਵੇਗੀ। ਟੋਲ ਫ੍ਰੀ ਨੰਬਰ 1947 ’ਤੇ ਕਾਲ ਜਾਂ help@uidai.gov.in ’ਤੇ ਈਮੇਲ ਕਰਕੇ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਨਾਲ ਹੀ ਤੁਸੀਂ https://resident.uidai.gov.in/file-complaint ਲਿੰਕ ’ਤੇ ਆਨਲਾਈਨ ਵੀ ਸ਼ਿਕਾਇਤ ਦਰਜ ਕਰਾ ਸਕਦੇ ਹੋ।

Posted By: Sarabjeet Kaur