ਨਵੀਂ ਦਿੱਲੀ : ਇਕ ਹਫ਼ਤਾ ਪਹਿਲਾਂ ਹੀ ਭਾਰਤ ਸਰਕਾਰ ਨੇ Tik Tok ਸਮੇਤ 59 ਐਪਸ ਨੂੰ ਬੰਦ ਕਰ ਦਿੱਤਾ ਸੀ, ਜਿਨ੍ਹਾਂ 'ਚੋਂ ਜ਼ਿਆਦਾਤਰ ਐਪਸ ਚੀਨੀ ਸਨ। ਸਰਕਾਰ ਨੇ ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਇਨ੍ਹਾਂ ਐਪਸ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਸੀ ਕਿਉਂਕਿ ਇਨ੍ਹਾਂ ਐਪਸ ਜ਼ਰੀਏ ਭਾਰਤੀ ਯੂਜ਼ਰਜ਼ ਨੂੰ ਡਾਟਾ ਪ੍ਰਾਈਵੈਂਸੀ 'ਤੇ ਖ਼ਤਰਾ ਸੀ। ਇਨ੍ਹਾਂ ਐਪਸ ਦੇ ਬੰਦ ਹੁੰਦਿਆਂ ਹੀ ਭਾਰਤੀ ਸੋਸ਼ਲ ਮੀਡੀਆ ਪਲੈਟਫਾਰਮ ਜਿਵੇਂ ਕਿ Sharechat, Roposo, Mitron ਤੇ Chingari, Tik Tok ਦੇ ਬਦਲ ਵਜੋਂ ਪਸੰਦੀਦਾ ਹੋ ਗਏ ਹਨ। ਇਨ੍ਹਾਂ ਐਪਸ ਦੀ ਪਸੰਦੀਦਾ ਦਾ ਆਲਮ ਇਹ ਰਿਹਾ ਕਿ ਹਰ ਘੰਟੇ ਬਾਅਦ ਇਨ੍ਹਾਂ ਐਪਸ ਦੇ 3 ਤੋਂ 5 ਲੱਖ ਤਕ ਡਾਊਨਲੋਡ ਹੋਣ ਲੱਗੇ।

ਭਾਰਤੀ ਸੋਸ਼ਲ ਮੀਡੀਆ ਪਲੈਟਫਾਰਮ ਦੀ ਗੱਲ ਕਰੀਏ ਤਾਂ Sharechat ਦੀ ਐਂਟਰੀ 2015 'ਚ ਹੋਈ ਸੀ, ਯਾਨੀ ਟਿਕ ਟੌਕ ਦੀ ਪੇਰੈਂਟ ਕੰਪਨੀ ByteDance ਦੀ ਭਾਰਤੀ ਬਾਜ਼ਾਰ 'ਚ ਐਂਟਰੀ ਤੋਂ ਪਹਿਲਾਂ। ਪਿਛਲੇ ਕੁਝ ਦਿਨਾਂ 'ਚ ਇਸ ਪਲੈਟਫਾਰਮ 'ਤੇ ਹਰ ਘੰਟੇ 5 ਲੱਖ ਡਾਊਨਲੋਡ ਰਿਕਾਰਡ ਕੀਤੇ ਜਾ ਰਹੇ ਹਨ। ਇਸ ਐਪ ਦੇ ਹਰ ਦਿਨ 10 ਤੋਂ 12 ਮਿਲੀਅਨ ਨਵੇਂ ਯੂਜ਼ਰਜ਼ ਵੱਧ ਰਹੇ ਹਨ। ਇਸ ਸਮੇਂ ਸ਼ੇਅਰਚੈਟ ਦੇ 200+ ਮਿਲੀਅਨ ਰਜਿਸਟਰਡ ਤੇ 60 ਮਿਲੀਅਨ ਐਕਟਵਿ ਯੂਜ਼ਰਜ਼ ਹਨ।

ਪਿਛਲੇ ਦਿਨੀਂ ਹੀ ShareChatਨੇ ਆਪਣੇ ਸ਼ਾਰਟ ਵੀਡੀਓ ਮੇਕਿੰਗ ਪਲੈਟਫਾਰਮ Moj ਨੂੰ ਚੁੱਪ-ਚੁਪੀਤੇ ਲਾਂਚ ਕੀਤਾ ਹੈ। ਲਾਂਚ ਕਰਨ ਤੋਂ ਮਹਿਜ਼ 6 ਦਿਨਾਂ ਅੰਦਰ ਹੀ ਇਸ ਐਪ ਦੇ 10 ਮਿਲੀਅਨ ਤੋਂ ਜ਼ਿਆਦਾ ਡਾਊਨਲੋਡ ਹੋ ਗਏ। ਇਸ ਐਪ ਦੀ ਪਸੰਦੀਦਾ ਹੋਣ ਦਾ ਆਲਮ ਇਹ ਰਿਹਾ ਕਿ ਇਸ ਪਲੈਟਫਾਰਮ 'ਤੇ ਪ੍ਰੋਫਾਈਲ ਪੇਜ ਤੇ ਕ੍ਰਿਏਸ਼ਨ ਟੂਲ ਐਕਟਿਵ ਨਾ ਹੋਣ ਤੋਂ ਬਾਅਦ ਵੀ ਇਹ ਯੂਜ਼ਰਜ਼ 'ਚ ਪੰਸਦੀਦਾ ਹੋ ਰਿਹਾ ਹੈ। ਜਲਦ ਹੀ ਇਸ ਲਈ ਮੈਜ਼ਿਕ ਵੀਡੀਓ ਕ੍ਰਿਏਸ਼ਨ ਟੂਲਜ਼ ਪਲੇਅ ਸਟੋਰ 'ਤੇ ਜੁੜਨ ਵਾਲਾ ਹੈ।

Roposo

ਫਿਲਹਾਲ ਭਾਰਤ 'ਚ ਇਸ ਸ਼ਾਰਟ ਵੀਡੀਓ ਮੇਕਿੰਗ ਐਪ ਦੇ ਸਭ ਤੋਂ ਜ਼ਿਆਦਾ ਯੂਜ਼ਰਜ਼ ਹਨ। ਇਸ ਐਪ ਨੂੰ ਸ਼ੁਰੂਆਤ 'ਚ ਇਕ ਫੈਸ਼ਨ ਪਲੈਟਫਾਰਮ ਵਜੋਂ ਲਾਂਚ ਕੀਤਾ ਗਿਆ ਸੀ। ਬਾਅਦ 'ਚ ਇਸ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਦੇ ਤੌਰ 'ਤੇ ਡਿਵੈਲਪ ਕੀਤਾ ਗਿਆ ਸੀ। ਇਸ ਐਪ ਦੇ 65+ ਮਿਲੀਅਨ ਰਜਿਸਟਰਡ ਯੂਜ਼ਰਜ਼ ਹਨ। ਟਿਕ ਟੌਕ ਬੰਦ ਹੋਣ ਤੋਂ ਬਾਅਦ ਇਸ ਪਲੈਟਫਾਰਮ ਦੇ ਯੂਜ਼ਰਜ਼ ਦੀ ਗਿਣਤੀ 50 ਮਿਲੀਅਨ ਤੋਂ ਵੱਧ ਕੇ 75 ਮਿਲੀਅਨ ਤਕ ਪਹੁੰਤ ਗਈ।

Chingari

Chingari ਸ਼ਾਰਟ ਵੀਡੀਓ ਮੇਕਿੰਗ ਪਲੈਟਫਾਰਮ ਨੂੰ ਲਾਂਚ ਕੀਤਿਆਂ ਅਜੇ ਕੁਝ ਦਿਨ ਹੀ ਹੋਏ ਹਨ। ਇਸ ਐਪ ਨੂੰ ਵੀ ਟਿਕ ਟੌਕ ਬੈਨ ਹੋਣ ਤੋਂ ਬਾਅਦ ਵਧੀਆ ਰਿਸਪਾਂਸ ਮਿਲਿਆ ਹੈ। ਇਸ ਐਪ ਦੇ ਹਰ ਘੰਟੇ ਬਾਅਦ 3 ਲੱਖ ਡਾਊਨਲੋਡਜ਼ ਰਿਕਾਰਡ ਕੀਤੇ ਜਾ ਰਹੇ ਹਨ। Moj ਵਾਂਗ ਹੀ 3hingari 'ਚ ਵੀ ਕ੍ਰਿਏਸ਼ਨ ਟੂਲ ਨਹੀਂ ਹੈ। ਹਾਲਾਂਕਿ ਇਸ ਐਪ ਲਈ ਕ੍ਰਿਏਸ਼ਨ ਟੂਲ ਕਦੋਂ ਰੋਲ ਆਊਟ ਕੀਤਾ ਜਾਵੇਗਾ, ਇਹ ਸਾਫ਼ ਨਹੀਂ ਹੈ।

Mitron

ਪਿਛਲੇ ਮਹੀਨੇ ਲਾਂਚ ਹੋਏ ਸ਼ਾਰਟ ਵੀਡੀਓ ਮੇਕਿੰਗ ਪਲੈਟਫਾਰਮ Mitron ਵੀ ਲਾਂਚ ਹੋਣ ਤੋਂ ਬਾਅਦ ਵਿਵਾਦਾਂ 'ਚ ਘਿਰ ਗਿਆ। ਇਸ ਐਪ ਨੂੰ ਲੈ ਕੇ ਪਾਕਿਸਤਾਨੀ ਲਿੰਕ ਹੋਣ ਦੀ ਗੱਲ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ। ਇਸ ਪਲੈਟਫਾਰਮ ਦੇ fਫਲਹਾਲ 10 ਮਿਲੀਅਨ ਤੋਂ ਜ਼ਿਆਦਾ ਡਾਊਨਲੋਡ ਹਨ। ਇਸ ਐਪ 'ਚ ਵੀ ਕਈ ਤਰ੍ਹਾਂ ਦੀਆਂ ਸਕਿਓਰਿਟੀ ਖਾਮੀਆਂ ਨਿਕਲ ਕੇ ਸਾਹਮਣੇ ਆਈਆਂ ਹਨ। ਸਭ ਤੋਂ ਪਹਿਲਾਂ ਜੋਂ ਖਾਮੀ ਸਾਹਮਣੇ ਆਈ ਹੈ ਕਿ ਉਹ ਇਹ ਹੈ ਕਿ ਪਕਿਸਤਾਨੀ ਟਿਕ ਟੌਕ ਕਲੋਨ “ic“ic ਦੇ ਸੋਰਸ ਕੋਡ ਦੇ ਆਧਾਰ 'ਤੇ ਇਸ ਨੂੰ ਤਿਆਰ ਕੀਤਾ ਗਿਆ ਹੈ। ਪਿਛਲੇ ਦਿਨੀਂ ਇਸ ਨੂੰ ਗੂਗਲ ਪਲੇਅ ਸਟੋਰ ਤੋਂ ਵੀ ਸਸਪੈਂਡ ਕਰ ਦਿੱਤਾ ਗਿਆ ਸੀ।


ਨਵੇਂ ਬਦਲ ਲਈ ਚੁਣੌਤੀ

ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਟਿਕ ਟੌਕ ਦੇ ਇਹ ਬਦਲ ਕਿਸ ਤਰ੍ਹਾਂ ਖ਼ੁਦ ਨੂੰ Survive ਕਰਦੇ ਹਨ। ਖ਼ਾਸ ਤੌਰ 'ਤੇ Chingari ਤੇ Mitron ਦੀ ਗੱਲ ਕਰੀਏ ਤਾਂ ਇਹ ਬਹੁਤ ਹੀ ਛੋਟੇ ਐਪਸ ਹਨ, ਜਿਨ੍ਹਾਂ ਨੂੰ ਸਰਵਿਸ ਲਈ ਭੁਗਤਾਨ ਕਰਨਾ ਪੈਂਦਾ ਹੈ। ਦੋਵਾਂ ਹੀ ਐਪਸ ਨੂੰ ਸੋਰਸ ਕੋਡ ਖ਼ਰੀਦ ਕੇ ਪਲੈਟਫਾਰਮ 'ਤੇ ਡਿਵੈਲਪ ਕੀਤਾ ਹੈ। ਟਿਕ ਟੌਕ ਬੰਦ ਹੋਣ ਤੋਂ ਬਾਅਦ ਯੂਜ਼ਰਜ਼ ਇਨ੍ਹਾਂ ਐਪਸ ਨੂੰ ਕਲੋਨ ਵਜੋਂ ਦੇਖ ਰਹੇ ਹਨ, ਉਥੇ ਹੀ ਸ਼ੇਅਰਚੈਟ ਦੀ ਗੱਲ ਕਰੀਏ ਤਾਂ ਇਸ ਕੋਲ ਕਾਫ਼ੀ ਤਜਰਬਾ ਹੈ, ਜਿਸ ਕਰਕੇ ਇਸ ਨੂੰ ਹੋਰ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਥੋੜ੍ਹਾ ਜ਼ਿਆਦਾ ਰਿਸਪਾਂਸ ਮਿਲਦਾ ਹੈ। ਇਸ ਦੇ ਹਾਲ ਹੀ ਲਾਂਚ ਹੋਏ ਸ਼ਾਰਟ ਵੀਡੀਓ ਮੇਕਿੰਗ ਪਲੈਟਫਾਰਮ Moj ਤੇ Roposo ਸਮੇਤ ਹੋਰ ਐਪਸ ਨੂੰ ਸਖ਼ ਚੁਣੌਤੀ ਮਿਲਣ ਜਾ ਰਹੀ ਹੈ।

Posted By: Harjinder Sodhi