ਜੇਐੱਨਐੱਨ, ਨਵੀਂ ਦਿੱਲੀ : ਮਾਈਕ੍ਰੋਸਾਫਟ ਨੇ ਆਪਣੇ ਵਰਚੁਅਲ ਮਾਈਕ੍ਰੋਸਾਫਟ ਇਵੈਂਟ ’ਚ ਵਿੰਡੋਜ਼ 11 ਨੂੰ ਆਫੀਸ਼ੀਅਲ ਤੌਰ ’ਤੇ ਲਾਂਚ ਕੀਤਾ ਸੀ, ਅਗਲੀ ਜਨਰੇਸ਼ਨ Windows 11 OS ਯੂਜ਼ਰਜ਼ ਲਈ ਬਹੁਤ ਸਾਰੇ ਨਵੇਂ ਸਰਪ੍ਰਾਈਜ਼ ਲੈ ਕੇ ਆਏ ਹਨ, ਨਵੇਂ ਡਿਜ਼ਾਈਨ ਲੇਆਊਟ ਤੋਂ ਲੈ ਕੇ ਵਿੰਡੋਜ਼ ’ਚ ਆਉਣ ਵਾਲੇ Android ਐਪਸ ਤੋਂ ਲੈ ਕੇ Teams ਇੰਟੀਗ੍ਰੇਸ਼ਨ ਤਕ ਹੋਰ ਵੀ ਬਹੁਤ ਕੁਝ ਨਵਾਂ ਅਪਡੇਟ ਕੀਤਾ ਹੈ।

ਹੁਣ ਜਦ Windows 11 ਦਾ ਆਫੀਸ਼ੀਅਲ ਐਲਾਨ ਕਰ ਦਿੱਤਾ ਗਿਆ ਹੈ, ਇਸ ਤੋਂ ਬਾਅਦ ਯੂਜ਼ਰਜ਼ ਦੇ ਮਨ ’ਚ ਇਹ ਸਵਾਲ ਆ ਰਹੇ ਹਨ ਕਿ Windows 11 ਕਦ ਡਾਊਨਲੋਡ ਕਰ ਸਕਦੇ ਹਾਂ? ਕਿਵੇਂ ਕਰਦੇ ਹਨ ਡਾਊਨਲੋਡ? ਤੇ ਕੀ ਇਹ ਡਾਊਨਲੋਡ ਕਰਨ ਲਈ ਫ੍ਰੀ ਹੈ ਜਾਂ ਯੂਜ਼ਰਜ਼ ਨੂੰ ਇਸ ਲਈ ਪੇਮੈਂਟ ਦੀ ਜ਼ਰੂਰਤ ਹੋਵੇਗੀ?

ਸਭ ਤੋਂ ਪਹਿਲਾਂ ਜਾਨਣ ਵਾਲੀ ਗੱਲ ਇਹ ਹੈ ਕਿ ਮਾਈਕ੍ਰੋਸਾਫਟ ਨੇ ਅਜੇ ਤਕ ਵਿੰਡੋਜ਼ 11 ਲਈ ਰਿਲੀਜ਼ ਦੀ ਤਰੀਕ ਦਾ ਐਲਾਨ ਨਹੀਂ ਕੀਤਾ, ਇਸ ਲਈ ਇਸ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ ਕਿ ਨੈਕਸਟ ਜਨਰੇਸ਼ਨ Windows 11 ਸਾਰਿਆਂ ਲਈ ਕਦ ਰਿਲੀਜ਼ ਹੋਵੇਗੀ। ਇਸ ਸਾਲ ਦੇ ਅਖੀਰ ’ਚ ਆਉਣ ਦੀ ਸੰਭਾਵਨਾ ਹੈ।


Windows 11 ਕਿਵੇਂ ਕਰੀਏ ਡਾਊਨਲੋਡ

ਜਾਣਕਾਰੀ ਅਨੁਸਾਰ ਅੱਜਕੱਲ੍ਹ ਇਕ ਲੀਕ ਵਿੰਡੋਜ਼ 11 ਲਿਡਰ ਕਾਫੀ ਪਾਪੁਲਰ ਹੋ ਰਿਹਾ ਹੈ, ਪਰ ਯੂਜ਼ਰਜ਼ ਨੂੰ ਇਸ ਨੂੰ ਆਪਣੇ ਸਿਸਟਮ ਜਾਂ PC ਡਾਊਨਲੋਡ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ Unverified ਹੈ, ਹਾਲਾਂਕਿ ਯੂਜ਼ਰਜ਼ ਨੂੰ Microsoft ਵੱਲੋ ਅਧਿਕਾਰਿਕ ਤੌਰ ’ਤੇ Windows 11 ਅਪਡੇਟ ਲਈ ਡਾਊਨਲੋਡ ਲਿੰਕ ਜਾਰੀ ਕਰਨ ਲਈ ਥੋੜ੍ਹੀ ਹੋਰ ਵੇਟ ਕਰਨਾ ਪਵੇਗਾ।


ਵਿੰਡੋਜ਼ ਅਪਡੇਟ ਫ੍ਰੀ ਹੈ ਜਾਂ ਪੇਡ

ਮਾਈਕ੍ਰੋਸਾਫਟ ਨੇ ਵਿੰਡੋਜ਼ 10 ਯੂਜ਼ਰਜ਼ ਲਈ ਵਿੰਡੋਜ਼ 11 ਅਪਡੇਟ ਫ੍ਰੀ ਰੱਖਣ ਦਾ ਦਾਅਵਾ ਕੀਤਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਵਿੰਡੋਜ਼ 7 ਤੇ ਵਿੰਡੋਜ਼ 8 ਯੂਜ਼ਰਜ਼ ਲਈ ਵਿੰਡੋਜ਼ 10 ਫ੍ਰੀ ਸੀ, ਨਵੀਂ ਵਿੰਡੋਜ਼ 11 ਵਰਜ਼ਨ ਮੌਜੂਦਾ ਵਿੰਡੋਜ਼ 10 ਯੂਜ਼ਰਜ਼ ਲਈ ਫ੍ਰੀ ਹੋਵੇਗਾ।

Posted By: Sarabjeet Kaur