ਨਈ ਦੁਨੀਆ, ਨਵੀਂ ਦਿੱਲੀ : ਵਟ੍ਹਸਐਪ 'ਤੇ ਅੱਜ ਕੱਲ੍ਹ ਕੋਵਿਡ 19 ਨੂੰ ਲੈ ਕੇ ਕਈ ਫੇਕ ਨਿਊੁਜ਼ ਆ ਰਹੀਆਂ ਹਨ ਅਤੇ ਅਜਿਹੇ ਵਿਚ ਇਨ੍ਹਾਂ ਦੀ ਸਚਾਈ ਨੂੰ ਜਾਂਚਣਾ ਆਸਾਨ ਨਹੀਂ ਹੁੰਦਾ। ਮੋਬਾਇਲ ਮੈਸੇਜਿੰਗ ਐਪ ਆਪਣੇ ਯੂਜ਼ਰਾਂ ਲਈ ਇਕ ਤੋਂ ਬਾਅਦ ਇਕ ਨਵੇਂ ਫੀਚਰ ਲੈ ਕੇ ਆਉਂਦਾ ਰਹਿੰਦਾ ਹੈ ਅਤੇ ਇਸੇ ਲੜੀ ਵਿਚ ਮੋਬਾਈਲ ਮੈਸੇਜਿੰਗ ਐਪ ਨੇ ਇਕ ਹੋਰ ਫੀਚਰ ਪੇਸ਼ ਕੀਤਾ ਹੈ। ਇਹ ਨਵਾਂ ਫੀਚਰ ਵਟ੍ਹਸਐਪ ਦੇ ਗੂਗਲ ਪਲੇਅ ਬੀਟਾ ਪ੍ਰੋਗਰਾਮ ਤਹਿਤ 2.20.94 ਵਰਜਨ ਵਿਚ ਉਪਲਬਧ ਹੈ। ਇਸ ਫੀਚਰ ਦਾ ਨਾਂ ਹੈ ਸਰਚ ਮੈਸੇਜ ਆਨ ਵੈਬ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਰਜਨ ਵਟ੍ਹਸਐਪ ਵੈੱਬ ਲਈ ਹੈ। ਜਾਣੋ ਆਖਰ ਇਹ ਫੀਚਰ ਕੀ ਹੈ ਅਤੇ ਕਿਵੇਂ ਕੰਮ ਕਰੇਗਾ।

ਦਰਅਸਲ ਇਹ ਫੀਚਰ ਵਟ੍ਹਸਐਪ ਦੇ ਵੈਬ ਵਜਰਨ ਲਈ ਉਪਲਬਧ ਹੈ। ਹਾਲਾਂਕਿ ਇਸ ਨੂੰ ਆਮ ਯੂਜ਼ਰ ਲਈ ਜਾਰੀ ਹੋਣ ਵਿਚ ਸਮਾਂ ਹੈ ਪਰ ਇਸ ਫੀਚਰ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਇਸ ਦੀ ਮਦਦ ਨਾਲ ਯੂਜ਼ਰ, ਭੇਜੇ ਗਏ ਮੈਸੇਜਸ ਨੂੰ ਸਿੱਧੇ ਵਟ੍ਹਸਐਪ ਤੋਂ ਗੂਗਲ ਸਰਚ 'ਤੇ ਸਰਚ ਕਰ ਸਕੋਗੇ। ਨਾਲ ਹੀ ਇਹ ਵੀ ਦੇਖ ਸਕਾਂਗੇ ਜੋ ਮੈਸੇਜ ਭੇਜਿਆ ਗਿਆ ਹੈ ਉਹ ਕਿਤੇ ਫਰਜ਼ੀ ਤਾਂ ਨਹੀਂ ਹੈ। ਇਥੇ ਇਹ ਗੱਲ ਜਾਨਣੀ ਬੇਹੱਦ ਜ਼ਰੂਰੀ ਹੈ ਕਿ ਇਹ ਬਟਨ ਸਿਰਫ Frequently Forwaded Messageਵਿਚ ਦਿਖਾਈ ਦੇਵੇਗਾ।

ਇਸ ਵਿਚ ਜੋ ਵੀ ਫਰਾਵਰਡਡ ਮੈਸੇਜ ਤੁਹਾਡੇ ਕੋਲ ਆਏਗਾ ਉਸ ਦੇ ਸਾਹਮਣੇ ਤੁਹਾਨੂੰ ਸਰਚ ਆਪਸ਼ਨ ਨਜ਼ਰ ਆਏਗਾ। ਇਸ 'ਤੇ ਕਲਿੱਕ ਕਰਦੇ ਹੀ ਇਹ ਤੁਹਾਡੇ ਮੈਸੇਜ ਗੂਗਲ 'ਤੇ ਅਪਲੋਡ ਕਰਨਾ ਹੋਵੇਗਾ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਸ ਮੈਸੇਜ ਦੀ ਸਚਾਈ ਜਾਣੋ ਤਾਂ ਸਰਚ ਆਨ ਵੈਬ 'ਤੇ ਕਲਿੱਕ ਕਰ ਕੇ ਸਰਚ ਕਰ ਸਕਦੇ ਹੋ।

Posted By: Tejinder Thind