ਜੇਐੱਨਐੱਨ, ਨਵੀਂ ਦਿੱਲੀ : Whatsapp ਦੇ ਗ੍ਰੀਵਾਂਸ ਆਫਿਸਰ Advocate Paresh B Lal ਨੇ ਕੰਪਨੀ ਛੱਡ ਦਿੱਤੀ ਹੈ, ਉਨ੍ਹਾਂ ਨੂੰ ਜੂਨ 'ਚ Whatsapp ਦਾ ਗ੍ਰੀਵਾਂਸ ਤੇ ਨੋਡਲ ਆਫਿਸਰ ਬਣਾਇਆ ਗਿਆ ਸੀ। ਹੁਣ 6 ਮਹੀਨਿਆਂ ਦੇ ਅੰਦਰ ਹੀ ਉਨ੍ਹਾਂ ਦੀ ਰਿਪਲੇਸਮੈਂਟ ਖੋਜੀ ਜਾ ਰਹੀ ਹੈ।

ਰਿਪੋਰਟ ਅਨੁਸਾਰ ਪਰੇਸ਼ ਬੀ ਲਾਲ Whatsapp ਤੇ AZB & Partners ਨੂੰ ਛੱਡ ਇੰਡੀਪੈਂਡੇਂਟ ਪ੍ਰੈਕਟਿਸ ਕਰਨਾ ਚਾਹੁੰਦਾ ਹੈ। ਅਜੇ AZB & Partners ਦੇ ਇਕ ਪਾਰਟਨਰ Varun Lamba Whatsapp ਦੇ ਅੰਤਰਿਮ ਗ੍ਰੀਵਾਂਸ ਆਫਿਸਰ ਦੇ ਤੌਰ 'ਤੇ ਕੰਮ ਕਰ ਰਹੇ ਹਨ।

ਇਸ ਤੋਂ ਇਲਾਵਾ ਕੰਪਨੀ Chief Compliance Officer ਨੂੰ ਵੀ ਹਾਇਰ ਕਰ ਰਹੀ ਹੈ। ਇਹ ਹਾਇਰਿੰਗ ਦੇਸ਼ ਦੇ ਨਵੇਂ ਆਈਟੀ ਰੂਲ ਦੀ ਵਜ੍ਹਾ ਨਾਲ ਕੀਤੀ ਜਾ ਰਹੀ ਹੈ। ਇਹ ਨੌਕਰੀ ਓਪਨਿੰਗ Whatsapp ਦੇ ਗੁਰੂਗ੍ਰਾਮ ਆਫਿਸ ਲਈ ਹੈ। Whatsapp ਦੇ ਇਕ ਸਪੋਕਸਪਰਸਨ ਨੇ Business Insider ਨੂੰ ਦੱਸਿਆ ਕਿ ਨਵੇਂ ਕੈਂਡਿਡੇਟ ਨੂੰ ਰੱਖਣ ਦਾ ਰਾਈਟ ਉਹ ਰਿਜ਼ਰਵ ਰੱਖ ਰਹੇ ਹਨ ਕਿਉਂਕਿ ਇਹ ਆਫਿਸਰ ਕਾਫੀ ਕ੍ਰਿਟਿਕਲ ਰੋਲ ਲਈ ਹੈ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਯੂਨਿਕਲੀ ਕਵਾਲਾਈਫਾਈਡ ਵਿਅਕਤੀ ਦੀ ਜ਼ਰੂਰਤ ਹੈ।

Posted By: Sarabjeet Kaur