ਜੇਐੱਨਐੱਨ, ਨਵੀਂ ਦਿੱਲੀ : ਇੰਸਟੈਂਟ ਮੈਸੇਜਿੰਗ ਐਪ WhatsApp ਦਾ ਬਲੂ ਟਿਕ ਫੀਚਰ ਬਹੁਤ ਸ਼ਾਨਦਾਰ ਹੈ। ਇਸ ਫੀਚਰ ਦੇ ਜ਼ਰੀਏ ਤੁਸੀਂ ਇਹ ਪਤਾ ਕਰ ਸਕਦੇ ਹੋ ਕਿ ਯੂਜ਼ਰਜ਼ ਨੇ ਮੈਸੇਜ ਨੂੰ ਦੇਖ ਲਿਆ ਹੈ ਜਾਂ ਨਹੀਂ। ਇਹ ਆਪਸ਼ਨ ਬੰਦ ਹੈ ਤਾਂ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੋਣ ਦੀ ਜਾਣਕਾਰੀ ਦੇਣ ਜਾ ਰਹੇ ਹਨ, ਜਿਸ ਦੀ ਮਦਦ ਨਾਲ ਤੁਸੀਂ ਬਲੂ ਟਿਕ ਆਪਸ਼ਨ ਬੰਦ ਹੋਣ ਤੋਂ ਬਾਅਦ ਵੀ ਇਹ ਪਤਾ ਲੱਗ ਸਕੇਗਾ ਕਿ ਭੇਜਿਆ ਗਿਆ ਮੈਸੈੇਜ ਪੜ੍ਹਿਆ ਗਿਆ ਹੈ ਜਾਂ ਨਹੀਂ। ਆਓ ਜਾਣਦੇ ਹਾਂ ਇਸ ਸ਼ਾਨਦਾਰ WhatsApp ਟ੍ਰਿਕ ਦੇ ਬਾਰੇ ’ਚ ...


ਇਸ ਟ੍ਰਿਕ ਨਾਲ ਜਾਣੋ ਤੁਹਾਨੂੰ ਮੈਸੇਜ ਪੜ੍ਹਿਆ ਗਿਆ ਹੈ ਜਾਂ ਨਹੀਂ

- WhatsApp ਓਪਨ ਕਰੋ।

- ਹੁਣ ਮੈਸੇਜ ਭੇਜੋ ਤੇ ਥੋੜ੍ਹਾ ਇੰਤਜ਼ਾਰ ਕਰੋ।

- ਜੇ ਮੈਸੇਜ ’ਤੇ ਦੋ ਗ੍ਰੇ ਕਲਰ ਦੇ ਟਿਕ ਆ ਜਾਂਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਸ ਯੂਜ਼ਰਜ਼ ਦਾ ਇੰਟਰਨੈੱਟ ਐਕਟਿਵ ਹਾਾ ਤੇ ਤੁਹਾਡਾ ਮੈਸੇਜ ਮਿਲ ਗਿਆ ਹੈ।

- ਕੁਝ ਸਮੇਂ ਬਾਅਦ ਵੀ ਮੈਸੇਜ ’ਤੇ ਬਲੂ ਟਿਕ ਨਹੀਂ ਆਇਆ ਹੈ, ਤਾਂ ਉਸ ਨੂੰ ਇਕ ਵਾਇਸ ਮੈਸੇਜ ਭੇਜੋ।

- ਵਾਇਸ ਮੈਸੇਜ ’ਤੇ ਗ੍ਰੇ ਕਲਰ ਦਾ ਸਾਈਨ ਦਾ ਆਈਕਨ ਦਿਖਾਈ ਦੇਵੇਗਾ। ਇਸ ਦਾ ਮਤਲਬ ਹੈ ਕਿ ਤੁਸੀਂ ਵਾਇਸ ਮੈਸੇਜ ਅਜੇ ਤਕ ਸੁਣਿਆ।

- ਇਸ ਤ੍ਰ੍ਹਾਂ ਤੁਸੀਂ ਜਾਨ ਸਕੋਗੇ ਕਿ ਉਹ ਯੂਜ਼ਰਜ਼ ਤੁਹਾਡੇ ਮੈਸੇਜ ਨੂੰ ਦੇਖ ਰਿਹਾ ਹੈ, ਪਰ ਮੈਸੇਜ ਦਾ ਰਿਪਲਾਈ ਨਹੀਂ ਦੇ ਰਿਹਾ।

ਤੁਹਾਡੀ ਜਾਣਕਾਰੀ ਲਈ ਦੱਸ ਦਈਏ WhatsApp ਨੇ ਮਾਰਚ ’ਚ ਤੁਹਾਡੇ ਯੂਜ਼ਰਜ਼ ਦੇ ਚੈਟਿੰਗ ਤੁਜਰਬੇ ਨੂੰ ਵਧੀਆ ਬਣਾਉਣ ਲਈ ਮਿਊਟ ਵੀਡੀਓ ਨਾਂ ਦਾ ਫੀਚਰ ਲਾਂਚ ਕੀਤਾ ਸੀ। ਇਸ ਫੀਚਰ ਦੀ ੰਦਦ ਨਾਲ ਯੂਜ਼ਰਜ਼ ਵੀਡੀਓ ਭੇਜਣ ਤੋਂ ਪਹਿਲਾਂ ਕਿਸੇ ਵੀ ਵੀਡੀਓ ਦੀ ਆਵਾਜ ਨੂੰ ਬੰੰਦ ਕਰ ਸਕਦੇ ਹਾਂ।

ਇਸ ਨਾਲ ਪਹਿਲਾਂ ਕੰਪਨੀ ਵੱਲੋ Disappearing Messages ਨਾਂ ਦਾ ਫੀਚਰ ਜਾਰੀ ਕੀਤਾ ਗਿਆ ਸੀ। ਇਸ ਫੀਚਰ ਦੀ ਖੂਬੀ ਹੈ ਕਿ ਇਹ WhatsApp ’ਤੇ ਭੇਜੇ ਗਏ ਮੈਜੇਸ, ਫੋਟੋ ਤੇ ਵੀਡੀਓ ਇਕ ਹਫ਼ਤੇ ਦੇ ਬਾਅਦ ਖੁਦ-ਬ-ਖੁਦ ਡਿਲੀਟ ਕਰ ਦਿੰਦਾ ਹੈ। ਯੂਜ਼ਰਜ਼ ਨੂੰ ਮੈਸੇਜ ਡਿਲੀਟ ਕਰਨ ਦੀ ਜ਼ਰੂਰਤ ਨਹੀਂ ਪਵੇਗੀ।

Posted By: Sarabjeet Kaur