ਜੇਐੱਨਐੱਨ, ਨਵੀਂ ਦਿੱਲੀ : Whatsapp ਹਰ ਦਿਨਾਂ ਹਰ ਫ਼ੋਨ 'ਚ ਨਜ਼ਰ ਆਉਂਦਾ ਹੈ ਫਿਰ ਚਾਹੇ ਉਹ ਸਮਾਰਟਫੋਨ ਹੋਵੇ ਜਾਂ ਫਿਰ ਫੀਚਰ ਫੋਨ। Whtasapp ਅੱਜ ਦੇ ਸਮੇਂ ਦੀ ਅਜਿਹੀ ਜ਼ਰੂਰਤ ਹੈ ਜਿਵੇਂ ਬਿਜਲੀ ਤੇ ਪਾਣੀ। ਅਜਿਹੇ 'ਚ ਤੁਹਾਨੂੰ ਕੋਈ ਕਹੇ ਕਿ ਤੁਹਾਡੇ ਫੋਨ 'ਤੇ 2020 ਤੋਂ ਸਮਾਰਟਫੋਨ ਕੰਮ ਕਰਨਾ ਬੰਦ ਕਰ ਦੇਵੇਗਾ ਤਾਂ ਕੀ ਕਰੋਗੇ? ਇਹ ਸੱਚ ਹੈ, ਨਵੇਂ ਸਾਲ 'ਚ ਕੁਝ ਸਮਾਰਟਫੋਨਜ਼ ਹਨ ਜਿਨ੍ਹਾਂ 'ਚ WHatsapp ਕੰਮ ਕਰਨਾ ਬੰਦ ਕਰ ਦੇਵੇਗਾ। ਜੇ ਤੁਹਾਡੇ ਵੀ ਫੋਨ ਇਸ ਲਿਸਟ 'ਚ ਹੈ ਤਾਂ ਜਲਦ ਤੋਂ ਜਲਦ ਇਸ ਦੇ ਵਿਕਲਪ ਬਾਰੇ 'ਚ ਸੋਚਨਾ ਸ਼ੁਰੂ ਕਰ ਦਿਓ ਕਿਉਂਕਿ 31 ਦਸੰਬਰ 2019 ਤੋਂ ਕਈ ਐਂਡਰਾਇੰਡ ਤੇ iOS ਫੋਨ 'ਤੇ ਇਸ ਦਾ ਸਪੋਰਟ ਖ਼ਤਮ ਹੋਣ ਜਾ ਰਿਹਾ ਹੈ।

ਦਰਅਸਲ WHatsapp ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਇਹ 2019 ਦੇ ਆਖਿਰ ਤਕ ਕਈ ਸਮਾਰਟਫੋਨਸ ਨੂੰ ਸਪੋਰਟ ਕਰਨਾ ਬੰਦ ਕਰ ਦੇਵੇਗਾ। ਇੰਨਾ ਹੀ ਨਹੀਂ ਇਨ੍ਹਾਂ ਸਮਾਰਟਫੋਨ ਦੇ ਯੂਜ਼ਰ ਨਵਾਂ ਅਕਾਊਂਟ ਵੀ ਨਹੀਂ ਬਣਾ ਸਕਣਗੇ। Whataspp ਨੇ FAQ 'ਚ ਦਿੱਤੀ ਗਈ ਜਾਣਕਾਰੀ ਮੁਤਾਬਿਕ ਇਸ ਸਾਲ ਦੇ ਅੰਤ ਤਕ ਮੋਬਾਈਲ ਐਪ ਐਂਡਰਾਈਡ ਦੇ 2.3.7 ਆਪਰੇਟਿੰਗ ਸਿਸਟਮ ਤੇ iPhone ਦੇ iOS 7 'ਤੇ ਚੱਲਣ ਵਾਲੇ ਸਮਾਰਟਫੋਨ 'ਤੇ ਕੰਮ ਕਰਨਾ ਬੰਦ ਕਰ ਦੇਵੇਗਾ। ਇਸ ਦਾ ਕਾਰਨ ਇਹ ਹੈ ਕਿ ਲਗਾਤਾਰ ਨਵੇਂ ਆਪਰੇਟਿੰਗ ਸਿਸਟਮ ਮੁਤਾਬਿਕ ਵ੍ਹਟਸਐਪ 'ਚ ਵੀ ਅਪਲਡੇਟ ਆ ਰਹੇ ਹਨ ਇਸ ਤੋਂ ਬਾਅਦ ਇਹ ਪੁਰਾਣੇ ਆਪਰੇਟਿੰਗ ਸਿਸਟਮ 'ਚ ਕੰਮ ਨਹੀਂ ਕਰੇਗਾ।

Posted By: Amita Verma