ਜੇਐੱਨਐੱਨ, ਨਵੀਂ ਦਿੱਲੀ : ਪਿਛਲੇ ਦਿਨੀਂ ਹੀ ਖ਼ਬਰ ਆਈ ਸੀ ਇੰਸਟੈਂਟ ਮੈਸੇਜਿੰਗ ਐਪ WhatsApp ਇਕ ਨਵੇਂ ਫ਼ੀਚਰ 'ਤੇ ਕੰਮ ਕਰ ਰਿਹਾ ਹੈ ਤੇ ਇਸ ਨੂੰ ਜਲਦ ਹੀ ਯੂਜ਼ਰਜ਼ ਲਈ ਰੋਲਆਊਟ ਕੀਤਾ ਜਾਵੇਗਾ। ਇਸ ਫ਼ੀਚਰ ਦੀ ਮਦਦ ਨਾਲ ਯੂਜ਼ਰਜ਼ WhatsApp ਨੂੰ ਇਕੋ ਵਾਰ ਚਾਰ ਸਮਾਰਟਫੋਨ 'ਚ ਇਸਤੇਮਾਲ ਕਰ ਸਕਾਂਗੇ। ਖ਼ਾਸ ਗੱਲ ਇਹ ਹੈ ਕਿ ਇਸ ਲਈ ਤੁਹਾਨੂੰ ਮਿਲੀ ਵੀ ਅਕਾਊਂਟ ਨਾਲ ਲਾਗਆਊਟ ਕਰਨ ਦੀ ਜ਼ਰੂਰਤ ਨਹੀਂ ਹੈ। ਹੁਣ ਇਸ ਅਪਕਮਿੰਗ ਪੀਚਰ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆਈ ਹੈ ਜਿਸ 'ਚ ਦੱਸਿਆ ਗਿਆ ਹੈ ਕਿ ਯੂਜ਼ਰਜ਼ ਇਸ ਦਾ ਕਿ ਤਰ੍ਹਾਂ ਇਸਤੇਮਾਲ ਕਰ ਸਕਦੇ ਹਨ।

WABetaInfo ਨੇ ਟਵਿੱਟਰ 'ਤੇ ਇਕ ਪੋਸਟ ਦੇ ਜ਼ਰੀਏ ਜਾਣਕਾਰੀ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ WhatsApp ਦੇ ਅਪਕਮਿੰਗ ਫ਼ੀਚਰ ਦੇ ਇਸਤੇਮਾਲ ਦੇ ਬਾਰੇ 'ਚ ਦੱਸਿਆ ਹੈ। ਇਹ ਜਾਣਕਾਰੀ ਇਕ ਯੂਜ਼ਰਜ਼ ਦੁਆਰਾ ਪੁੱਛੇ ਗਏ ਸਵਾਲ ਦੇ ਜਵਾਬ 'ਚ ਦਿੱਤੀ ਗਈ ਹੈ। ਇਸ 'ਚ ਯੂਜ਼ਰਜ਼ ਨੇ ਪੁੱਛਿਆ ਕਿ Multiple device ਨੂੰ ਈ-ਮੇਲ ਜ਼ਰੀਏ ਲਾਗਇਨ ਕੀਤਾ ਜਾਵੇਗਾ ਜਾਂ ਇਸ ਲਈ ਕਿਸੇ ਬਾਰਕੋਡ ਦੀ ਲੋੜ ਪੇਵੇਗੀ।

ਇਸ ਸਵਾਲ ਦਾ ਜਵਾਬ ਦਿੰਦੇ ਹੋਏ WABetaInfo ਨੇ ਸਪਸ਼ਟ ਕੀਤਾ ਹੈ ਕਿ ਇਸ ਤਰ੍ਹਾਂ ਮਲਟੀਪਲ ਡਿਵਾਈਸੇਜ਼ 'ਚ WhatsApp ਦਾ ਇਸਤੇਮਾਲ ਕੀਤਾ ਜਾ ਸਕੇਗਾ। ਇਸ ਲਈ ਯੂਜ਼ਰਜ਼ ਨੂੰ ਡਿਵਾਈਸ 'ਚ ਲਾਗਇਨ ਕਰਨਾ ਪਵੇਗਾ। ਲਾਗਇਨ ਲਈ ਆਪਣਾ ਮੋਬਾਈਲ ਨੰਬਰ ਤੇ ਓਟੀਪੀ ਕੋਡ ਪਾਉਣਾ ਪਵੇਗਾ। ਇਸ ਦੇ ਬਾਅਦ ਮੋਬਾਈਲ ਨੰਬਰ 'ਤੇ ਇਕ ਐੱਸਐੱਮਐੱਸ ਆਵੇਗਾ ਜਿਸ 'ਚ ਤੁਹਾਨੂੰ ਦੂਸਰੇ ਫੋਨ 'ਤੇ WhatsApp ਦਾ ਇਸਤੇਮਾਲ ਕਰਨ ਦੀ ਮਨਜ਼ੂਰੀ ਮਿਲੇਗੀ। ਟਵਿੱਟਰ 'ਚ ਜਾਣਕਾਰੀ ਦਿੱਤੀ ਗਈ ਹੈ ਕਿ WhatsApp ਚੈਟਿੰਗ ਲਈ ਨਵੇਂ ਕੋਡ ਨੂੰ ਡਿਵੈਲਪ ਕਰ ਸਕਦਾ ਹੈ ਜੋ ਕਿ ਸਿਰਫ਼ iPad ਨੂੰ ਹੀ ਸਪੋਰਟ ਕਰੇਗਾ।

ਪਿਛਲੇ ਦਿਨੀਂ ਸਾਹਮਣੇ ਆਈ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਸੀ ਕਿ WhatsApp ਜਲਦ ਹੀ v2.20.196.8 ਬੀਟਾ ਵਰਜ਼ਨ ਰੋਲਆਊਟ ਕਰਨ ਵਾਲੀ ਹੈ ਤੇ ਵਰਜ਼ਨ 'ਚ ਯੂਜ਼ਰਜ਼ ਨੂੰ ਮਲਟੀਪਲ ਡਿਵਾਈਸ ਡਿਵਾਈਸੇਜ 'ਚ ਇਕੋ ਵਾਰ WhatsApp ਅਕਾਊਂਟ ਨੂੰ ਇਸਤੇਮਾਲ ਕਰਨ ਦੀ ਸੁਵਿਧਾ ਮਿਲੇਗੀ। ਨਵਾਂ ਫ਼ੀਚਰ WhatsApp 'ਚ 'Linked Devices' ਨਾਮ ਨਾਲ ਐਡ ਕੀਤਾ ਜਾ ਸਕਦਾ ਹੈ। ਇਸ 'ਚ ਤੁਸੀਂ ਇਕੋ ਵਾਰ 4 ਸਮਾਰਟਫੋਨ 'ਤੇ ਇਕ ਹੀ WhatsApp ਅਕਾਊਂਟ ਦਾ ਇਸਤੇਮਾਲ ਕਰ ਸਕੋਗੇ।

Posted By: Sarabjeet Kaur