ਇੰਸਟੈਂਟ ਮੈਸੇਜਿੰਗ ਐਪ WhatsApp ਨੂੰ ਲੈ ਕੇ ਸਾਹਮਣੇ ਆਈ ਇਕ ਰਿਪੋਰਟ ਅਨੁਸਾਰ 1 ਨਵੰਬਰ ਤੋਂ WhatsApp ਪੁਰਾਣੇ ਸਮਾਰਟਫੋਨ ਨੂੰ ਸਪੋਰਟ ਕਰਨਾ ਬੰਦ ਕਰ ਦੇਵੇਗਾ। WhatsApp ਦੀ ਵਰਤੋਂ 43 ਪੁਰਾਣੇ ਸਮਾਰਟਫੋਨਜ਼ 'ਚ ਨਹੀਂ ਕੀਤੀ ਜਾ ਸਕੇਗੀ। ਜੇਕਰ ਤੁਹਾਡੇ ਕੋਲ ਵੀ ਇਨ੍ਹਾਂ 43 ਵਿਚੋਂ ਕੋਈ ਸਮਾਰਟਫੋਨ ਹੈ ਤਾਂ ਉਸ ਨੂੰ ਜਲਦ ਬਦਲ ਦਿਉ। ਨਹੀਂ ਤਾਂ ਤੁਸੀਂ WhatsApp ਦੀ ਵਰਤੋਂ ਨਹੀਂ ਕਰ ਸਕੋਗੇ। WhatsApp ਅੱਜ ਇਕ ਅਜਿਹਾ ਮਹੱਤਵਪੂਰਨ ਐਪ ਬਣ ਗਿਆ ਹੈ ਜਿਸ ਦੇ ਜ਼ਰੀਏ ਤੁਸੀਂ ਆਪਣਿਆਂ ਨਾਲ ਹਰ ਵੇਲੇ ਕੁਨੈਕਟ ਰਹਿੰਦੇ ਹੋ। ਇਸ ਦੀ ਵਰਤੋਂ ਸਿਰਫ਼ ਨੌਜਵਾਨ ਹੀ ਨਹੀਂ ਬਲਕਿ ਬੱਚੇ ਤੇ ਬਜ਼ੁਰਗ ਵੀ ਕਰਦੇ ਹਨ। ਅਜਿਹੇ ਵਿਚ ਜੇਕਰ ਤੁਹਾਡੇ ਸਮਾਰਟਫੋਨ 'ਚ WhatsApp ਸਪੋਰਟ ਕਰਨਾ ਬੰਦ ਕਰ ਦੇਵੇ ਤਾਂ ਇਸ ਨਾਲ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ।

WhatsApp ਹੁਣ 1 ਨਵੰਬਰ ਤੋਂ ਕੁਝ ਸਮਾਰਟਫੋਨਜ਼ ਨੂੰ ਸਪੋਰਟ ਕਰਨਾ ਬੰਦ ਕਰ ਦੇਵੇਗਾ। ਇਸ ਵਿਚ ਐਂਡਰਾਇਡ ਅਤੇ ਆਈਓਐੱਸ ਦੋਵੇਂ ਪਲੇਟਫਾਰਮ 'ਤੇ ਆਧਾਰਤ ਸਮਾਰਟਫੋਨ ਸ਼ਾਮਲ ਹਨ। ਰਿਪੋਰਟ ਅਨੁਸਾਰ ਐਂਡਰਾਇਡ 4.0.4 'ਤੇ ਚੱਲਣ ਵਾਲੇ ਸਮਾਰਟਫੋਨ 'ਤੇ ਹੁਣ WhatsApp ਕੰਮ ਨਹੀਂ ਕਰੇਗਾ। ਉੱਥੇ ਹੀ ਜੇਕਰ ਤੁਸੀਂ iOS 9 'ਤੇ ਆਧਾਰਤ ਫੋਨ ਦੀ ਵਰਤੋਂ ਕਰਦੇ ਹੋ ਤਾਂ 1 ਨਵੰਬਰ ਤੋਂ ਬਾਅਦ ਤੁਸੀਂ ਇਸ ਵਿਚ WhatsApp ਦੀ ਵਰਤੋਂ ਨਹੀਂ ਕਰ ਸਕੋਗੇ।

ਇਨ੍ਹਾਂ ਸਮਾਰਟਫੋਨਜ਼ 'ਚ ਨਹੀਂ ਚੱਲੇਗਾ WhatsApp

ਜੇਕਰ ਤੁਸੀਂ Samsung ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਕੰਪਨੀ ਦੇ ਕਈ ਮਾਡਲਾਂ 'ਚ WhatsApp ਸੋਪਰਟ ਬੰਦ ਹੋ ਜਾਵੇਗਾ। ਇਸ ਵਿਚ Samsung Galaxy Trend Lite, Samsung Galaxy Trend II, Samsung Galaxy SII, Samsung Galaxy S3 mini, Samsung Galaxy Xcover 2, Samsung Galaxy Core ਤੇ Samsung Galaxy Ace 2 ਸ਼ਾਮਲ ਹਨ। ਉੱਥੇ ਹੀ Sony ਬ੍ਰਾਂਡ ਦੇ Sony Xperia Miro, sony, Sony Xperia Neo L ਤੇ Sony Xperia Arc S 'ਚੇ ਵੀ 1 ਨਵੰਬਰ ਤੋਂ ਬਾਅਦ WhatsApp ਦੀ ਵਰਤੋਂ ਨਹੀਂ ਕਰ ਸਕੋਗੇ।

Huawei ਬ੍ਰਾਂਡ ਦੇ Huawei Ascend G740, Huawei Ascend Mate, Huawei Ascend D Quad XL, Huawei Ascend D1 Quad XL, Huawei Ascend P1 S ਤੇ Huawei Ascend D2 ਸ਼ਾਮਲ ਹਨ। ਉੱਥੇ ਹੀ WhatsApp ਤੋਂ ਵਾਂਝੇ ਰਹਿਣ ਵਾਲੇ ਸਮਾਰਟਫੋਨ 'ਚ ZTE Grand X Flex, ZTE V956, ZTE Grand X Quad V987 ਤੇ ZTE Grand Memo ਵੀ ਸ਼ਾਮਲ ਹਨ।

Posted By: Seema Anand