ਟੈਕ ਡੈਸਕ, ਨਵੀਂ ਦਿੱਲੀ : WhatsApp ਯੂਜ਼ਰਜ਼ ਐਕਸਪੀਰੀਅਨਜ਼ ਜਲਦ ਬਦਲਣ ਜਾ ਰਿਹਾ ਹੈ। ਦਰਅਸਲ, ਵ੍ਹਟਸਐਪ ਵੱਲੋਂ ਯੂਜ਼ਰਜ਼ ਦੇ ਫੀਡਬੈਕ ਦੇ ਆਧਾਰ ’ਤੇ ਵੁਆਇਸ ਰਿਕਾਰਡਿੰਗ ਦੀ ਸੁਵਿਧਾ ’ਚ ਬਦਲਾਅ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿਸੇ ਨੂੰ ਵੁਆਇਸ ਨੋਟ ਭੇਜਣਾ ਆਸਾਨ ਹੋ ਜਾਵੇਗਾ। ਦੱਸ ਦੇਈਏ ਕਿ WhatsApp Voice Note ਨੂੰ ਉਮੀਦ ਅਨੁਸਾਰ ਪਾਪੂਲੈਰਿਟੀ ਨਹੀਂ ਮਿਲੀ। ਇਸ ਕਾਰਨ ਖ਼ਰਾਬ ਯੂਜ਼ਰ ਐਕਸਪੀਰੀਅਨਜ਼ ਰਿਹਾ। ਅਜਿਹੇ ’ਚ ਵ੍ਹਟਸਐਪ ਨੇ ਵੁਆਇਸ ਨੋਟ ਫੀਚਰ ’ਚ ਸੁਧਾਰ ਕੀਤਾ ਜਾ ਰਿਹਾ ਹੈ। ਜਿਸ ਨਾਲ ਯੂਜ਼ਰਜ਼ ਵ੍ਹਟਸਐਪ ਨਾਲ ਵੁਆਇਸ ਨੋਟ ਰਾਹੀਂ ਲੰਬੀ ਗੱਲਬਾਤ ਕਰ ਸਕਣਗੇ।

ਵੁਆਇਸ ਨੋਟ ’ਚ ਮਿਲੇਗਾ ਪਲੇਅ ਅਤੇ ਪੋਜ਼ ਦਾ ਆਪਸ਼ਨ

ਵ੍ਹਟਸਐਪ ਅਪਡੇਟ ਨੂੰ ਟ੍ਰੈਕ ਕਰਨ ਵਾਲੀ ਵੈਬਸਾਈਟ WABetaInfo ਦੀ ਰਿਪੋਰਟ ਅਨੁਸਾਰ ਵ੍ਹਟਸਐਪ ’ਚ ਵੁਆਇਸ ਫੀਚਰ ’ਚ ਪੋਜ਼ ਆਪਸ਼ਨ ਦਿੱਤਾ ਜਾ ਰਿਹਾ ਹੈ। ਜਿਸਦੇ ਤਹਿਤ ਯੂਜ਼ਰਜ਼ ਇਕ ਆਡੀਓ ਮੈਸੇਜ ਰਿਕਾਰਡ ਕਰਦੇ ਸਮੇਂ ਪੋਜ਼ ਅਤੇ ਫਿਰ ਰਿਕਾਰਡ ਕਰ ਪਾਉਣਗੇ। ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਵ੍ਹਟਸਐਪ ਵੁਆਇਸ ਨੋਟ ਫੀਚਰ ’ਚ ਬਿਨਾਂ ਪੋਜ਼ ਕੀਤੇ ਹੀ ਤੁਹਾਨੂੰ ਪੂਰੀ ਰਿਕਾਰਡਿੰਗ ਕਰਨੀ ਹੋਵੇਗੀ ਜਿਸ ਨਾਲ ਯੂਜ਼ਰਜ਼ ਨੂੰ ਇਸਨੂੰ ਇਸਤੇਮਾਲ ਕਰਨ ’ਚ ਕਾਫੀ ਦਿੱਕਤ ਆਉਂਦੀ ਹੈ ਅਤੇ ਯੂਜ਼ਰਜ਼ ਵੱਲੋਂ ਭੇਜੇ ਜਾਣ ਵਾਲੀ ਵੁਆਇਸ ਨੋਟ ਅਧੂਰੀ ਰੱਖ ਜਾਂਦੇ ਹਨ।

Posted By: Ramanjit Kaur